ਸੇਵਾ ਕੇਂਦਰਾਂ ਰਾਹੀਂ 56 ਨਵੀਆਂ ਨਾਗਰਿਕ ਸੇਵਾਵਾਂ ਉਪਲਬਧ ਕਰਵਾਈਆਂ ਜਾਣਗੀਆਂ: ਗਿਰੀਸ਼ ਦਿਆਲਨ

ਮੁਹਾਲੀ ਜ਼ਿਲ੍ਹੇ ਦੇ 15 ਸੇਵਾ ਕੇਂਦਰਾਂ ਵਿੱਚ ਰੋਜ਼ਾਨਾ 1300 ਤੋਂ 1500 ਲੋਕਾਂ ਦੀ ਆਮਦ

ਕਰੋਨਾ ਮਹਾਮਾਰੀ ਦੇ ਬਾਵਜੂਦ 24 ਮਹੀਨਿਆਂ ਵਿੱਚ 1.12 ਲੱਖ ਤੋਂ ਵੱਧ ਸੇਵਾਵਾਂ ਪ੍ਰਦਾਨ ਕੀਤੀਆਂ ਗਈਆਂ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 9 ਫਰਵਰੀ:
ਜਨਤਕ ਹਿੱਤਾਂ ਨੂੰ ਧਿਆਨ ਵਿੱਚ ਰੱਖਦਿਆਂ ਪੰਜਾਬ ਸਰਕਾਰ ਵੱਖ-ਵੱਖ ਵਿਭਾਗਾਂ ਦੀਆਂ ਵੱਧ ਤੋਂ ਵੱਧ ਨਾਗਰਿਕ ਕੇਂਦਰਿਤ ਸੇਵਾਵਾਂ ਨੂੰ ਇੱਕ ਥਾਂ ਥੱਲੇ ਪਾਰਦਰਸ਼ੀ, ਏਕੀਕ੍ਰਿਤ ਅਤੇ ਸਮਾਬੱਧ ਢੰਗ ਨਾਲ ਮੁਹੱਈਆ ਕਰਵਾਉਣ ਲਈ ਯਤਨਸ਼ੀਲ ਹੈ। ਇਹ ਪ੍ਰਗਟਾਵਾ ਮੁਹਾਲੀ ਦੇ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਨੇ ਸੇਵਾ ਕੇਂਦਰਾਂ ਰਾਹੀਂ 56 ਨਵੀਆਂ ਨਾਗਰਿਕ ਸੇਵਾਵਾਂ ਦੀ ਸ਼ੁਰੂਆਤ ਮੌਕੇ ਕੀਤਾ। ਇਸ ਸਮਾਰੋਹ ਦਾ ਉਦਘਾਟਨ ਵਰਚੂਅਲ ਤੌਰ ’ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੀਤਾ।
ਡੀਸੀ ਨੇ ਦੱਸਿਆ ਕਿ ਜ਼ਿਲ੍ਹਾ ਪੱਧਰ (ਟਾਈਪ-1) ‘ਤੇ 1, ਤਹਿਸੀਲ ਪੱਧਰ (ਟਾਈਪ-2) ‘ਤੇ 11 ਅਤੇ ਪਿੰਡ ਪੱਧਰ (ਟਾਈਪ-3) ਤੇ 3 ਸੇਵਾ ਕੇਂਦਰਾਂ ਸਮੇਤ ਮੁਹਾਲੀ ਵਿਖੇ 15 ਸੇਵਾ ਕੇਂਦਰ ਹਨ। ਇਹ ਸੇਵਾ ਕੇਂਦਰ ਵੱਖ-ਵੱਖ ਵਿਭਾਗਾਂ ਲਈ ਸਾਂਝੇ ਤੌਰ ’ਤੇ ਵਰਤੇ ਜਾ ਰਹੇ ਹਨ। ਇਸ ਸਮੇਂ ਸੇਵਾ ਕੇਂਦਰਾਂ ਰਾਹੀਂ 271 ਨਾਗਰਿਕ ਕੇਂਦਰਿਤ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ 15 ਸੇਵਾ ਕੇਂਦਰਾਂ ਵਿੱਚ ਰੋਜ਼ਾਨਾ 1300 ਤੋਂ 1500 ਲੋਕਾਂ ਦੀ ਆਮਦ ਹੁੰਦੀ ਹੈ ਅਤੇ ਮਹਾਮਾਰੀ ਦੇ ਬਾਵਜੂਦ ਇਨ੍ਹਾਂ ਸੇਵਾ ਕੇਂਦਰਾਂ ਵਿੱਚ 69 ਕਾਊਂਟਰਾਂ ਰਾਹੀਂ 24 ਮਹੀਨਿਆਂ ਦੌਰਾਨ 1.12 ਲੱਖ ਸੇਵਾਵਾਂ ਪ੍ਰਦਾਨ ਕੀਤੀਆਂ ਜਾ ਚੁੱਕੀਆਂ ਹਨ।
ਅੱਜ ਸ਼ੁਰੂ ਕੀਤੀਆਂ ਗਈਆਂ 56 ਸੇਵਾਵਾਂ ਟਰਾਂਸਪੋਰਟ, ਪੁਲੀਸ ਅਤੇ ਮਾਲੀਆ ਵਿਭਾਗਾਂ ਨਾਲ ਸਬੰਧਤ ਹਨ। ਇਨ੍ਹਾਂ ਕੇਂਦਰਾਂ ਵਿੱਚ ਸਾਂਝ ਕੇਂਦਰਾਂ ਦੀਆਂ ਸੇਵਾਵਾਂ ਜਿਵੇਂ ਪੁਲੀਸ ਵਿਭਾਗ ਵਿੱਚ ਕਿਸੇ ਕਿਸਮ ਦੇ ਅਪਰਾਧ ਲਈ ਸ਼ਿਕਾਇਤ ਦੀ ਪੁਸ਼ਟੀ ਕਰਨ, ਸ਼ਿਕਾਇਤ ’ਤੇ ਕੀਤੀ ਗਈ ਕਾਰਵਾਈ ਸਬੰਧੀ ਜਾਣਕਾਰੀ ਪ੍ਰਾਪਤ ਕਰਨ, ਐਫਆਈਆਰ ਜਾਂ ਡੀਡੀਆਰ ਦੀ ਕਾਪੀ, ਸੜਕ ਹਾਦਸੇ ਦੇ ਮਾਮਲਿਆਂ ਵਿੱਚ ਅਣਟਰੇਸ ਰਿਪੋਰਟ ਦੀ ਕਾਪੀ, ਚੋਰੀ ਹੋਣ ’ਤੇ ਅਣਟਰੇਸ ਰਿਪੋਰਟ ਦੀ ਕਾਪੀ, ਵਾਹਨ, ਚੋਰੀ ਦੇ ਮਾਮਲਿਆਂ ਵਿੱਚ ਅਣਟਰੇਸ ਰਿਪੋਰਟ ਦੀ ਕਾਪੀ, ਲਾਊਡ ਸਪੀਕਰਾਂ ਦੀ ਵਰਤੋਂ ਲਈ ਐਨਓਸੀ, ਮੇਲਾ/ਪ੍ਰਦਰਸ਼ਨੀ/ਖੇਡ ਸਮਾਗਮਾਂ ਲਈ ਐਨਓਸੀ, ਵਾਹਨਾਂ ਦੀ ਮਲਕੀਅਤ ਲਈ ਐਨਓਸੀ, ਵੀਜ਼ਾ ਲਈ ਪੁਲਿਸ ਕਲੀਅਰੈਂਸ, ਸਾਮਾਨ ਜਿਵੇਂ ਪਰਸ, ਡੈਬਿਟ/ਕ੍ਰੈਡਿਟ ਕਾਰਡ, ਡਰਾਈਵਿੰਗ ਲਾਇਸੈਂਸ, ਰਜਿਸਟ੍ਰੇਸ਼ਨ ਕਾਰਡ ਆਦਿ ਗੁੰਮ ਹੋਣ ’ਤੇ ਪੁਲੀਸ ਨੂੰ ਸ਼ਿਕਾਇਤ, ਗੁੰਮ ਹੋਏ ਪਾਸਪੋਰਟ, ਗੁੰਮ ਹੋਏ ਮੋਬਾਈਲ, ਕਰੈਕਟਰ ਸਰਟੀਫਿਕੇਟ, ਕਿਰਾਏਦਾਰ ਦੀ ਵੈਰੀਫਿਕੇਸ਼ਨ/ਪੀਜੀ, ਕਰਮਚਾਰੀ ਦੀ ਤਸਦੀਕ, ਘਰੇਲੂ ਸਹਾਇਕ ਜਾਂ ਨੌਕਰ ਦੀ ਤਸਦੀਕ, ਨਵੇਂ ਹਥਿਆਰ ਲਈ ਲਾਇਸੈਂਸ, ਨਵੇਂ ਆਰਮ ਲਾਇਸੈਂਸ ਦਾ ਨਵੀਨੀਕਰਣ ਕਰਨਾ ਅਤੇ ਅਧਿਕਾਰ ਖੇਤਰ ਵਿੱਚ ਵਾਧਾ ਕਰਨਾ ਸ਼ਾਮਲ ਹੈ।
ਇਸ ਤੋਂ ਇਲਾਵਾ ਫਰਦ ਕੇਂਦਰ ਦੀਆਂ ਸੇਵਾਵਾਂ ਜਿਵੇਂ ਫਰਦ ਦੀ ਕਾਪੀ ਹਾਸਲ ਕਰਨਾ ਅਤੇ ਟਰਾਂਸਪੋਰਟ ਵਿਭਾਗ ਦੀਆਂ ਸੇਵਾਵਾਂ ਜਿਵੇਂ ਨਵੇਂ ਵਾਹਨਾਂ ਦੀ ਰਜਿਸਟ੍ਰੇਸ਼ਨ ਕਰਨਾ, ਵਾਹਨਾਂ ਦੀ ਮਲਕੀਅਤ ਤਬਦੀਲ ਕਰਨਾ, ਡੁਪਲੀਕੇਟ ਆਰਸੀ, ਵਾਹਨ ਦੇ ਮਾਲਕ ਦਾ ਪਤਾ ਬਦਲਣਾ, ਹਾਈਪੋਥਿਕੇਸ਼ਨ ਜੋੜਨ ਜਦੋਂ ਵਾਹਨ ਲੋਨ ‘ਤੇ ਕਿਸੇ ਫਾਇਨਾਂਸਰ ਤੋਂ ਖਰੀਦਿਆ ਜਾਂਦਾ ਹੈ।
ਇਸ ਵਿੱਚ ਆਰਟੀਏ ਨੂੰ ਆਰਸੀ, ਹਾਈਪੋਥਿਕੇਸ਼ਨ ਰੱਦ ਕਰਨਾ, ਹਾਈਪੋਥਿਕੇਸ਼ਨ ਜਾਰੀ ਰੱਖਣਾ, ਹੋਰ ਰਾਜ ਦੇ ਵਸਨੀਕਾਂ ਨੂੰ ਵਾਹਨ ਵੇਚਣ ’ਤੇ ਐਨਓਸੀ, ਆਰਸੀ ਅਰਜ਼ੀ ਵਾਪਸ ਲੈਣ, ਆਰਸੀ ਦੀ ਅਰਜ਼ੀ ਦੀ ਸਥਿਤੀ ਜਾਂਚਣਾ, ਆਰਸੀ ਦੀ ਈ-ਭੁਗਤਾਨ ਸਥਿਤੀ ਜਾਂਚਣਾ, ਲਰਨਰ ਲਾਇਸੈਂਸ/ਡਰਾਇਵਿੰਗ ਲਾਇਸੈਂਸ (ਡੀਐਲ) ਲਈ ਬੁਕਿੰਗ ਅਪੁਆਇੰਟਮੈਂਟ, ਡੁਪਲੀਕੇਟ ਡਰਾਈਵਿੰਗ ਲਾਇਸੈਂਸ ਜਾਰੀ ਕਰਨਾ, ਡਰਾਈਵਿੰਗ ਲਾਇਸੈਂਸ ਰੀਨਿਊ ਕਰਨਾ, ਡਰਾਈਵਿੰਗ ਲਾਇਸੈਂਸ ਵਿੱਚ ਪਤਾ ਬਦਲਣਾ, ਡਰਾਈਵਿੰਗ ਲਾਇਸੈਂਸ ਦੀ ਤਬਦੀਲੀ, ਖ਼ਤਰਨਾਕ ਵਾਹਨ ਚਲਾਉਣ ਲਈ ਆਗਿਆ, ਪਬਲਿਕ ਟਰਾਂਸਪੋਰਟ ਦੇ ਡਰਾਈਵਰ ਲਈ ਪਬਲਿਕ ਵਹੀਕਲ ਸਰਵਿਸ (ਪੀਐਸਵੀ) ਬੈਜ ਜਾਰੀ ਕਰਨਾ, ਡੁਪਲੀਕੇਟ ਪੀਐਸਵੀ ਬੈਜ ਜਾਰੀ ਕਰਨਾ, ਪਹਾੜੀ ਖੇਤਰ ਵਿੱਚ ਵਾਹਨ ਚਲਾਉਣ ਲਈ ਤਸਦੀਕ ਕਰਨਾ, ਡਰਾਈਵਿੰਗ ਲਾਇਸੈਂਸ ਵਿੱਚ ਨਾਮ ਬਦਲਣਾ, ਮੋਬਾਈਲ ਅਪਡੇਟ, ਕੰਡਕਟਰ ਲਾਇਸੈਂਸ ਰੀਨਿਊ, ਡੁਪਲੀਕੇਟ ਲਰਨਰ ਲਾਇਸੈਂਸ, ਲਰਨਰ ਲਾਇਸੈਂਸ ਵਿੱਚ ਸੁਧਾਰ (ਪਤਾ ਅਤੇ ਨਾਮ), ਡਰਾਈਵਿੰਗ ਲਈ ਬਿਨੈ ਪੱਤਰ ਵਾਪਸ ਲੈਣਾ, ਲਾਇਸੈਂਸ, ਡਰਾਈਵਿੰਗ ਲਾਇਸੈਂਸ ਦੀ ਅਰਜ਼ੀ ਦੀ ਸਥਿਤੀ ਜਾਣਨਾ ਅਤੇ ਡਰਾਈਵਿੰਗ ਲਾਇਸੈਂਸ ਦੀ ਈ-ਭੁਗਤਾਨ ਦੀ ਸਥਿਤੀ ਦੀ ਜਾਂਚ ਕਰਨਾ ਸ਼ਾਮਲ ਹੈ।

Load More Related Articles
Load More By Nabaz-e-Punjab
Load More In General News

Check Also

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ ਪ੍ਰਿਤਪਾਲ ਫਗਵਾੜਾ ਨ…