ਪੰਜਾਬ ਵਿੱਚ ਦਸਵੀਂ ਤੇ ਬਾਰ੍ਹਵੀਂ ਜਮਾਤ ਦੀਆਂ ਸਾਲਾਨਾ ਪ੍ਰੀਖਿਆਵਾਂ ਦਾ ਦੌਰ ਖ਼ਤਮ

ਦਸਵੀਂ ਤੇ ਬਾਰ੍ਹਵੀਂ ਦੀ ਪ੍ਰੀਖਿਆਵਾਂ ਦੌਰਾਨ ਹੁਣ ਤੱਕ ਸਭ ਤੋਂ ਘੱਟ 54 ਨਕਲ ਕੇਸ ਬਣੇ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 29 ਮਾਰਚ:
ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ ਦਸਵੀਂ, ਬਾਰ੍ਹਵੀਂ ਸ਼੍ਰੇਣੀ ਦੀਆਂ ਹੋਈਆਂ ਸਲਾਨਾ ਪਰੀਖਿਆਵਾਂ ਇਸ ਵਾਰ ਪੁਰ-ਅਮਨ, ਪਾਰਦਰਸ਼ੀ ਅਤੇ ਪੁਖਤਾ ਪ੍ਰਬੰਧਾਂ ਅਧੀਨ ਹੋਈਆਂ। ਬੋਰਡ ਦੀਆਂ ਹੁਣ ਤੱਕ ਹੋਈਆਂ ਪਰੀਖਿਆਵਾਂ ’ਚੋਂ ਇਸ ਵਾਰ ਦੀਆਂ ਪਰੀਖਿਆਵਾਂ ਵਿੱਚ ਦਸਵੀਂ ਅਤੇ ਬਾਰ੍ਹਵੀਂ ਦੇ ਕੇਵਲ 54 ਨਕਲ ਕੇਸ ਸਾਹਮਣੇ ਆਏ ਹਨ ਜੋ ਕਿ ਆਪਣੇ ਆਪ ਵਿੱਚ ਲਾ-ਮਿਸਾਲ ਪ੍ਰਬੰਧਾਂ ਦਾ ਇਤਿਹਾਸ ਹੈ। ਉਪਰੋਕਤ ਜਾਣਕਾਰੀ ਮੀਡੀਆ ਨਾਲ ਸਾਂਝੀ ਕਰਦਿਆਂ ਸਿੱਖਿਆ ਮੰਤਰੀ ਸ੍ਰੀਮਤੀ ਅਰੁਨਾ ਚੌਧਰੀ ਨੇ ਕਿਹਾ ਕਿ ਇਸ ਵਾਰ ਦਸਵੀਂ ਦੇ 332648 ਰੈਗੂਲਰ, 25897 ਓਪਨ ਸਕੂਲ 56047 ਪ੍ਰਾਈਵੇਟ ਭਾਵ ਦਸਵੀਂ ਦੇ ਕੁੱਲ 414597 ਵਿਦਿਆਰਥੀਆਂ ਨੇ ਇਮਤਿਹਾਨ ਦਿੱਤਾ।
ਇਸੇ ਤਰ੍ਹਾਂ ਬਾਰ੍ਹਵੀਂ ਦੇ 287600 ਰੈਗੂਲਰ,31232 ਓਪਨ ਸਕੂਲ,24027 ਪ੍ਰਾਈਵੇਟ ਭਾਵ 342859 ਵਿਦਿਆਰਥੀਆਂ ਨੇ 2578 ਕੁੱਲ ਪਰੀਖਿਆ ਕੇੱਦਰਾਂ ’ਚ ਦਸਵੀਂ/ਬਾਰ੍ਹਵੀਂ ਦਾ ਇਮਤਿਹਾਨ ਦਿੱਤਾ। ਸਿੱਖਿਆ ਮੰਤਰੀ ਨੇ ਆਹਲਾ ਅਧਿਕਾਰੀਆਂ ਦੇ ਆਪਸੀ ਸਹਿਯੋਗ ਤੇ ਨੀਤੀ ਤਹਿਤ ਸੰਪਨ ਹੋਈਆਂ ਪ੍ਰੀਖਿਆਵਾਂ ਵਿੱਚ ਦਸਵੀਂ ਦੇ ਕੇਵਲ 25 ਨਕਲ ਕੇਸ ਅਤੇ ਬਾਰ੍ਹਵੀਂ ਦੇ ਕੇਵਲ 29 ਨਕਲ ਕੇਸ ਹੀ ਬਣੇ ਹਨ। ਉਹਨਾਂ ਕਿਹਾ ਕਿ ਇਹ ਵੀ ਆਪਣੇ ਆਪ ਵਿੱਚ ਇੱਕ ਰਿਕਾਰਡ ਹੈ ਕਿ ਇਸ ਵਾਰ ਕਿਸੇ ਵੀ ਕੇੱਦਰ ਤੋੱ ਸਮੂਹਿਕ ਨਕਲ ਕੇਸ ਹੋਣ ਜਾਂ ਕਿਸੇ ਸਮੁੱਚੇ ਕੇੱਦਰ ਦੀ ਪਰੀਖਿਆ ਰੱਦ ਕਰਨ ਅਤੇ ਨਾ ਹੀ ਪੇਪਰ ਲੀਕ ਹੋਣ ਕਾਰਣ ਦੁਬਾਰਾ ਪੇਪਰ ਲੈਣ ਦੀ ਨੌਬਤ ਨਹੀਂ ਆਈ। ਸਿੱਖਿਆ ਮੰਤਰੀ ਨੇ ਇਹ ਦੱਸਿਆ ਕਿ ਇਸ ਵਾਰ ਦਸਵੀਂ/ਬਾਰ੍ਹਵੀਂ ’ਚ ਹਰੇਕ ਕੇੱਦਰ ’ਤੇ ਅਬਜ਼ਰਵਰਾਂ ਦੀ ਤਾਇਨਾਤੀ ਉਹਨਾਂ ਦੀਆਂ ਡਿਊਟੀਆਂ ਦੀ ਰੋਟੇਸ਼ਨ ਕੀਤੀ ਗਈ।
ਇਸੇ ਤਰ੍ਹਾਂ ਇਸ ਵਾਰ ਉਡਣ ਦਸਤਿਆਂ ਦੀਆਂ ਡਿਊਟੀਆਂ 40‚ ਘਟਾ ਦਿੱਤੀਆਂ ਗਈਆਂ। ਜੋ ਡਿਊਟੀਆਂ ਕਲੱਸਟਰ ਮੁਤਾਬਕ ਲਗਾਈਆਂ ਗਈਆਂ। ਉਹਨਾਂ ਉਡਣ ਦਸਤਿਆਂ ਦੀ ਬੀਟ ਅਤੇ ਵਿਜ਼ਟ ਵੀ ਲਿਮਟਿਡ ਕਰ ਦਿੱਤੀ ਗਈ। ਉਹਨਾਂ ਦੱਸਿਆ ਕਿ ਇਸ ਵਾਰ ਕਿਸੇ ਵੀ ਵਿਦਿਆਰਥੀ ਤੋੱ ਕੇੱਦਰ ਅੰਦਰੋੱ ਮੋਬਾਇਲ ਫੋਨ ਨਹੀਂ ਪਕੜਿਆ ਗਿਆ। ਮੈਡਮ ਚੌਧਰੀ ਨੇ ਦੱਸਿਆ ਕਿ ਪਿਛਲੇ ਸਾਲ ਦਸਵੀਂ ਦੇ 151 ਅਤੇ ਬਾਰ੍ਹਵੀਂ ਦੇ 127 ਕੁੱਲ 278 ਨਕਲ ਕੇਸ ਸਾਹਮਣੇ ਆਏ ਸਨ। ਜਦੋਂ ਕਿ ਇਸ ਵਾਰ ਸਿਰਫ 54 ਨਕਲ ਕੇਸ ਹੀ ਬਣੇ। ਉਹਨਾਂ ਕਿਹਾ ਕਿ ਇਸ ਵਾਰ ਬੋਰਡ ਨੇ ਨਵਾਂ ਨਿਯਮ ਲਾਗੂ ਕਰਦਿਆਂ ਉੱਤਰ-ਪੱਤਰੀਆਂ ਦੇ ਨਾਲ-ਨਾਲ ਹੀ ਵਿਦਿਆਰਥੀਆਂ ਦੇ ਹਾਜ਼ਰੀ-ਚਾਰਟ ਵੀ ਮੰਗਵਾਏ ਗਏ ਹਨ ਤਾਂ ਕਿ ਹਾਜ਼ਰ ਪ੍ਰੀਖਿਆਰਥੀਆਂ ਦਾ ਉੱਤਰ-ਪੱਤਰੀਆਂ ਨਾਲ ਮਿਲਾਨ ਹੋ ਸਕੇ ਤੇ ਗੁੰਮ ਹੋਣ ਵਾਲੀਆਂ ਉੱਤਰ-ਪੱਤਰੀਆਂ ਦਾ ਸਮੇੱ ਸਿਰ ਪਤਾ ਲੱਗ ਸਕੇ।

Load More Related Articles
Load More By Nabaz-e-Punjab
Load More In School & College

Check Also

ਸੀਜੀਸੀ ਲਾਂਡਰਾਂ ਦੇ ਪ੍ਰੋਫੈਸਰ ਦਾ ਆਈਐੱਸਟੀਈ ਸਰਵੋਤਮ ਅਧਿਆਪਕ ਐਵਾਰਡ-2024 ਨਾਲ ਸਨਮਾਨ

ਸੀਜੀਸੀ ਲਾਂਡਰਾਂ ਦੇ ਪ੍ਰੋਫੈਸਰ ਦਾ ਆਈਐੱਸਟੀਈ ਸਰਵੋਤਮ ਅਧਿਆਪਕ ਐਵਾਰਡ-2024 ਨਾਲ ਸਨਮਾਨ ਨਬਜ਼-ਏ-ਪੰਜਾਬ, ਮੁਹ…