ਸੋਨੇ ਦੀਆਂ ਤਿੰਨ ਮੁੰਦਰੀਆਂ ਮੋੜ ਕੇ ਇਮਾਨਦਾਰੀ ਦੀ ਮਿਸ਼ਾਲ ਕਾਇਮ ਕੀਤੀ

ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 20 ਜਨਵਰੀ:
ਸਥਾਨਕ ਸ਼ਹਿਰ ਦੇ ਮਾਤਾ ਰਾਣੀ ਚੌਂਕ ਵਿੱਚ ਸਥਿਤ ਭੂੰਡੀ ਜਨਰਲ ਸਟੋਰ ਦੇ ਮਾਲਕ ਨੇ ਇੱਕ ਪਰਿਵਾਰ ਦੀਆਂ ਦੁਕਾਨ ਵਿੱਚ ਡਿੱਗੀਆਂ ਸੋਨੇ ਦੀਆਂ ਤਿੰਨ ਮੁੰਦਰੀਆਂ ਵਾਪਸ ਮੋੜ ਕੇ ਇਮਾਨਦਾਰੀ ਦੀ ਮਿਸ਼ਾਲ ਕਾਇਮ ਕੀਤੀ ਹੈ। ਇਸ ਸਬੰਧੀ ਗੱਲਬਾਤ ਕਰਦਿਆਂ ਹਰਿੰਦਰ ਗੁਪਤਾ ਉਰਫ ਮੰਗੂ ਨੇ ਦੱਸਿਆ ਕਿ ਉਹ ਰੋਜ਼ਾਨਾ ਦੀ ਤਰ੍ਹਾਂ ਆਪਣੀ ਦੁਕਾਨ ਤੇ ਕੰਮ-ਕਾਰ ਕਰ ਰਹੇ ਸਨ ਤੇ ਇੱਕ ਪਿੰਡ ਸ਼ਾਹਪੁਰ ਤੋਂ ਗਰੀਬ ਪਰਿਵਾਰ ਨਾਲ ਸਬੰਧਿਤ ਅੌਰਤ ਦੁਕਾਨ ਤੇ ਵਿਅਕਤੀ ਆਪਣਾ ਬੈਗ ਠੀਕ ਕਰਵਾਉਣ ਆਏ ਸੀ ਜਿਨ੍ਹਾਂ ਦਾ ਅਚਾਨਕ ਦੁਕਾਨ ਤੇ ਇੱਕ ਪਰਸ ਡਿੱਗ ਗਿਆ ਜਿਸ ਨੂੰ ਇੱਕ ਘੰਟੇ ਮਗਰੋਂ ਉਸਦੀ ਪਤਨੀ ਸਿਖਾ ਗੁਪਤਾ ਨੇ ਵੇਖਿਆ। ਉਨ੍ਹਾਂ ਉਹ ਮੁੰਦਰੀਆਂ ਵਾਲਾ ਪਰਸ ਸਾਂਭ ਕੇ ਰੱਖ ਲਿਆ ਤੇ ਕੁਝ ਸਮੇਂ ਮਗਰੋਂ ਉਹੀ ਵਿਅਕਤੀ ਮੁੜ ਉਨ੍ਹਾਂ ਦੀ ਦੁਕਾਨ ਤੇ ਪਹੁੰਚਿਆ ਤੇ ਆਪਣੇ ਪਰਸ ਡਿੱਗਣ ਬਾਰੇ ਗਲਬਾਤ ਕੀਤੀ। ਇਸ ਦੌਰਾਨ ਉਕਤ ਦੁਕਾਨਦਾਰ ਨੇ ਲਗਭਗ 50 ਤੋਂ 60 ਹਜ਼ਾਰ ਕੀਮਤ ਦੀਆਂ ਤਿੰਨ ਮੁੰਦਰੀਆਂ ਉਕਤ ਪਰਿਵਾਰ ਨੂੰ ਸੌਂਪ ਦਿੱਤੀਆਂ। ਇਸ ਘਟਨਾ ਦੀ ਪੂਰੇ ਸ਼ਹਿਰ ਵਿਚ ਚਰਚਾ ਚੱਲ ਰਹੀ ਸੀ। ਇਸ ਦੌਰਾਨ ਜਸਵੀਰ ਸਿੰਘ ਟਿੰਕੂ, ਹਰਜਿੰਦਰ ਸਿੰਘ, ਸੁਖਵਿੰਦਰ ਸਿੰਘ, ਰੇਨੂ ਗੁਪਤਾ ਆਦਿ ਹਾਜ਼ਰ ਸਨ।

Load More Related Articles
Load More By Nabaz-e-Punjab
Load More In Social

Check Also

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ ਸਿੰ…