ਮਿਸ਼ਨ ਮਿਲਾਪ: ਪ੍ਰਭ ਆਸਰਾ ਸੰਸਥਾ ਦੇ ਸੇਵਾਦਾਰਾਂ ਨੇ 7 ਨਾਗਰਿਕਾਂ ਨੂੰ ਕੀਤਾ ਵਾਰਸਾਂ ਹਵਾਲੇ

ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 11 ਨਵੰਬਰ:
ਸ਼ਹਿਰ ਦੀ ਹੱਦ ਅੰਦਰ ਲਾਵਾਰਿਸਾਂ ਦੀ ਸੇਵਾ ਸੰਭਾਲ ਕਰ ਰਹੀ ਪ੍ਰਭ ਆਸਰਾ ਸੰਸਥਾ ਵਿੱਚ ਚੱਲ ਰਹੀ ‘ਮਿਸ਼ਨ ਮਿਲਾਪ’ ਮੁਹਿੰਮ ਤਹਿਤ ਪ੍ਰਬੰਧਕਾਂ ਵੱਲੋਂ ਸੱਤ ਨਾਗਰਿਕਾਂ ਨੂੰ ਵਾਰਸਾਂ ਹਵਾਲੇ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਭਾਈ ਸ਼ਮਸ਼ੇਰ ਸਿੰਘ ਪਡਿਆਲਾ ਨੇ ਦੱਸਿਆ ਕਿ ਜਸਵੀਰ ਕੌਰ 35 ਸਾਲਾਂ ਅੌਰਤ ਜੋ ਕੀ ਮਾਨਸਿਕ ਪਰੇਸ਼ਾਨੀ ਕਾਰਨ ਗਰਭ ਅਵਸਥਾ ਵਿੱਚ ਆਪਣੀ 7 ਮਹੀਨੇ ਦੀ ਬੱਚੀ ਕਿਰਨ ਨਾਲ ਸੰਸਥਾ ਵਿੱਚ ਦਾਖ਼ਲ ਹੋਈ ਸੀ। ਇੱਥੇ ਆ ਕੇ ਜਸਵੀਰ ਕੌਰ ਨੇ ਇਕ ਬੱਚੀ ਨੂੰ ਜਨਮ ਦਿੱਤਾ ਜੋ ਕਿ ਬਿਲਕੁਲ ਤੰਦਰੁਸਤ ਸੀ। ਜਸਵੀਰ ਕੌਰ ਅਤੇ ਉਸ ਦੀ ਬੱਚੀਆਂ ਨੂੰ ਲੈਣ ਅੱਜ ਉਸ ਦਾ ਪਤੀ ਦਿੱਲੀ ਵਾਸੀ ਬਾਦਲਗੜ੍ਹ, ਹਰਿਆਣਾ ਪੁੱਜਿਆ।
ਇਸੇ ਤਰ੍ਹਾਂ ਰੂਬੀ 30 ਸਾਲ ਨੂੰ ਰੋਪੜ ਪੁਲੀਸ ਵੱਲੋਂ ਸੰਸਥਾ ਵਿੱਚ ਦਾਖ਼ਲ ਕਰਵਾਇਆ ਸੀ। ਉਸ ਨੂੰ ਲੈਣ ਲਈ ਉਸਦੇ ਮਾਤਾ ਲਾਹਰੀ ਦੇਵੀ ਤੇ ਭਰਾ ਨਰੇਸ਼ ਮਹਿਤੋ ਵਾਸੀ ਬਿਹਾਰ ਤੋਂ ਪੁੱਜੇ ਪੂਜਾ 45 ਸਾਲ ਨੂੰ ਲੁਧਿਆਣਾ ਪੁਲੀਸ ਵੱਲੋਂ ਸੰਸਥਾ ਵਿੱਚ ਦਾਖ਼ਲ ਕਰਵਾਇਆ ਗਿਆ ਸੀ। ਉਸ ਨੂੰ ਲੈਣ ਉਸ ਦਾ ਪੁੱਤਰ ਜੋ ਇਦੇਵ ਭੁੰਨੀਆਂ ਵਾਸੀ ਬਾਹੀਚਾਰਡ ਪੁੱਜਾ। ਮੁਹੰਮਦ ਮੁਜਾਇਦ ਹੁਸੈਨ 40 ਸਾਲ ਨੂੰ ਖਿਜ਼ਰਾਬਾਦ ਦੇ ਸਰਪੰਚ ਵੱਲੋਂ ਪਿੰਡ ਵਾਲਿਆਂ ਦੀ ਸਹਿਯੋਗ ਨਾਲ ਸੰਸਥਾ ਵਿੱਚ ਦਾਖ਼ਲ ਕਰਵਾਇਆ ਸੀ। ਉਸ ਨੂੰ ਲੈਣ ਉਸ ਦੀ ਮਾਤਾ ਮੁਨੀਰਉਂਣੀਸਾ ਬੇਗਮ ਵਾਸੀ ਕਾਰੀਮਨਗਰ, ਆਂਧਰਾ ਪ੍ਰਦੇਸ਼ ਪੁੱਜੇ। ਜਤਿਨ 12 ਸਾਲਾਂ ਲੜਕਾ ਬਾਲ ਸੁਰੱਖਿਆ ਸੁਸਾਇਟੀ ਵੱਲੋਂ ਸੰਸਥਾਂ ਵਿੱਚ ਦਾਖਲ ਕਰਵਾਇਆ ਗਿਆ ਸੀ। ਉਸ ਨੂੰ ਲੈਣ ਉਸ ਦੀ ਮਾਤਾ ਅਨੀਤਾ ਵਾਸੀ ਲੁਧਿਆਣਾ ਪੁੱਜੇ। ਇਸ ਮੌਕੇ ਆਪਣਿਆਂ ਨੂੰ ਮਿਲ ਕੇ ਵਾਰਸ ਗਲ ਲੱਗ ਕੇ ਰੋਏ ਅਤੇ ਖੁਸ਼ ਵੀ ਬਹੁਤ ਹੋਏ ਅਤੇ ਉਹਨਾਂ ਨੇ ਸੰਸਥਾਂ ਦੇ ਪ੍ਰਬੰਧਕਾਂ ਦਾ ਧੰਨਵਾਦ ਕੀਤਾ। ਪ੍ਰਬੰਧਕਾਂ ਵੱਲੋਂ ਵਾਰਸਾਂ ਦੀ ਸ਼ਨਾਖ਼ਤ ਕਰਨ ਉਪਰੰਤ ਇਨ੍ਹਾਂ ਸਤਿਕਾਰਯੋਗ ਨਾਗਰਿਕਾਂ ਨੂੰ ਉਨ੍ਹਾਂ ਦੇ ਸਪੁਰਦ ਕੀਤਾ ਗਿਆ।

Load More Related Articles
Load More By Nabaz-e-Punjab
Load More In Social

Check Also

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ ਸਿੰ…