nabaz-e-punjab.com

ਇਰਾਦਾ-ਏ-ਕਤਲ ਦੇ ਮਾਮਲੇ ਵਿੱਚ ਸੱਤ ਮੁਲਜ਼ਮ ਬਰੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 13 ਫਰਵਰੀ:
ਮੁਹਾਲੀ ਅਦਾਲਤ ਨੇ ਕਰੀਬ ਤਿੰਨ ਸਾਲ ਪੁਰਾਣੇ ਇਰਾਦਾ-ਏ-ਕਤਲ ਦੇ ਮਾਮਲੇ ਦਾ ਨਿਬੇੜਾ ਕਰਦਿਆਂ ਗੈਂਗਸਟਰ ਸੰਪਤ ਨਹਿਰਾ ਗਰੋਹ ਨਾਲ ਸਬੰਧਤ ਸੱਤ ਮੁਲਜ਼ਮਾਂ ਦੀਪਕ ਕੁਮਾਰ ਉਰਫ਼ ਦੀਪੂ ਵਾਸੀ ਬਨੂੜ, ਸੰਦੀਪ ਕੁਮਾਰ ਉਰਫ਼ ਨਾਟਾ ਵਾਸੀ ਨੰਡਿਆਲੀ, ਦਿਨੇਸ਼ ਕੁਮਾਰ ਵਾਸੀ ਬਨੂੜ, ਹਰਜਿੰਦਰ ਸਿੰਘ ਉਰਫ਼ ਲਾਡੀ ਵਾਸੀ ਪਿੰਡ ਛੱਤ, ਅਮਨਦੀਪ ਸਿੰਘ ਉਰਫ਼ ਮਨੀ ਵਾਸੀ ਬਾਦਲ ਕਲੋਨੀ, ਜ਼ੀਰਕਪੁਰ, ਗੁਰਵਿੰਦਰ ਸਿੰਘ ਉਰਫ਼ ਗੋਲਡੀ ਵਾਸੀ ਬਨੂੜ ਅਤੇ ਹਰਤੇਜਵੰਤ ਉਰਫ਼ ਤੇਜਵੰਤ ਸਿੰਘ ਵਾਸੀ ਬਨੂੜ ਨੂੰ ਨਿਰਦੋਸ਼ ਕਰਾਰ ਦਿੰਦੇ ਹੋਏ ਬਰੀ ਕਰ ਦਿੱਤਾ ਹੈ।
ਇਸ ਸਬੰਧੀ ਉਕਤ ਵਿਅਕਤੀਆਂ ਦੇ ਖ਼ਿਲਾਫ਼ 6 ਅਪਰੈਲ 2017 ਨੂੰ ਧਾਰਾ 452, 307, 323, 506, 148, 149 ਅਤੇ ਅਸਲਾ ਐਕਟ ਦੇ ਤਹਿਤ ਕੇਸ ਦਰਜ ਕੀਤਾ ਗਿਆ ਸੀ। ਇਸ ਮਾਮਲੇ ਦੀ ਸੁਣਵਾਈ ਮੁਹਾਲੀ ਦੀ ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਮੋਨਿਕਾ ਗੋਇਲ ਦੀ ਅਦਾਲਤ ਵਿੱਚ ਚੱਲ ਰਹੀ ਸੀ। ਪੁਲੀਸ ਦੀ ਕਹਾਣੀ ਮੁਤਾਬਕ ਰੋਹਿਤ ਜੋਸ਼ੀ ਨੂੰ ਬਚਾਉਣ ਲਈ ਸਾਹਮਣੇ ਆਉਣ ’ਤੇ ਉਕਤ ਮੁਲਜ਼ਮਾਂ ਨੇ ਅਕਸ਼ੇ ਕੁਮਾਰ ਦੀ ਉਸ ਦੇ ਘਰ ਜਾ ਕੇ ਕੁੱਟਮਾਰ ਕੀਤੀ ਅਤੇ ਉਸ ਦੇ ਘਰ ਵਿੱਚ ਗੋਲੀਆਂ ਚਲਾਈਆਂ ਗਈਆਂ ਸੀ ਜੋ ਕਿ ਘਰ ਦੇ ਸ਼ੀਸ਼ੇ ਤੋੜ ਕੇ ਕੰਧਾਂ ਵਿੱਚ ਜਾ ਵੱਜੀਆਂ ਸਨ। ਇਸ ਮਾਮਲੇ ਵਿੱਚ ਬਨੂੜ ਪੁਲੀਸ ਦੀ ਸਿੱਧੇ ਤੌਰ ’ਤੇ ਨਾਲਾਇਕੀ ਸਾਹਮਣੇ ਆਈ ਹੈ। ਬਨੂੜ ਪੁਲੀਸ ਉਕਤ ਮੁਲਜ਼ਮਾਂ ਕੋਲੋਂ ਵਾਰਦਾਤ ਸਬੰਧੀ ਜਿਹੜੇ ਕਾਰਤੂਸ ਬਰਾਮਦ ਕੀਤੇ ਦਿਖਾ ਰਹੀ ਸੀ। ਉਹ ਕਾਰਤੂਸ ਅਦਾਲਤ ਵਿੱਚ ਪੇਸ਼ ਕੀਤੇ ਗਏ ਕਾਰਤੂਸਾਂ ਨਾਲ ਬਿਲਕੁਲ ਮੇਲ ਨਹੀਂ ਖਾਂਦੇ ਸੀ।
ਉਧਰ, ਬਚਾਅ ਪੱਖ ਦੇ ਵਕੀਲ ਜਤਿਨ ਅਰੋੜਾ ਨੇ ਦੱਸਿਆ ਕਿ ਪੁਲੀਸ ਵੱਲੋਂ ਅਦਾਲਤ ਵਿੱਚ ਨਾ ਤਾਂ ਸ਼ਿਕਾਇਤਕਰਤਾ ਦਾ ਮੈਡੀਕਲ ਪੇਸ਼ ਕੀਤਾ ਅਤੇ ਨਾ ਹੀ ਕਿਸੇ ਨੂੰ ਮੌਕੇ ਦਾ ਗਵਾਹ ਬਣਾਇਆ ਗਿਆ ਸੀ। ਉਨ੍ਹਾਂ ਦੱਸਿਆ ਕਿ ਅਦਾਲਤ ਵਿੱਚ ਪੇਸ਼ ਕੀਤੀ ਗਈ ਡੀਵੀਡੀ ਵਾਲੀਆਂ ਫੋਟੋਆਂ ਅਤੇ ਅਸਲ ਫੋਟੋਆਂ ਵਿੱਚ ਕਾਫੀ ਅੰਤਰ ਸੀ। ਇਸ ਮਾਮਲੇ ਵਿੱਚ ਪੁਲੀਸ ਵੱਲੋਂ ਦੀਪੂ, ਮਨੀ ਅਤੇ ਲਾਡੀ ਨੂੰ ਜਦੋਂ ਨਾਮਜ਼ਦ ਕੀਤਾ ਗਿਆ ਤਾਂ ਉਹ ਪਹਿਲਾਂ ਤੋਂ ਹੀ ਕਿਸੇ ਹੋਰ ਮਾਮਲੇ ਵਿੱਚ ਜੇਲ੍ਹ ਵਿੱਚ ਬੰਦ ਸਨ ਅਤੇ ਉਨ੍ਹਾਂ ਨੂੰ ਪ੍ਰੋਡਕਸ਼ਨ ਵਰੰਟਾਂ ’ਤੇ ਜੇਲ੍ਹ ’ਚੋਂ ਲਿਆ ਕੇ ਗ੍ਰਿਫ਼ਤਾਰੀ ਪਾਈ ਗਈ ਸੀ। ਬਚਾਅ ਪੱਖ ਦੇ ਵਕੀਲ ਅਨੁਸਾਰ ਪੁਲੀਸ ਵੱਲੋਂ ਸਿਰਫ਼ ਮਨੀ ਅਤੇ ਲਾਡੀ ਕੋਲੋਂ ਅਸਲੇ ਦੀ ਬਰਾਮਦਗੀ ਦਿਖਾਈ ਗਈ ਸੀ, ਜੋ ਕਿ ਅਦਾਲਤ ਵਿੱਚ ਸਾਬਤ ਹੀ ਨਹੀਂ ਹੋ ਸਕੀ।

Load More Related Articles
Load More By Nabaz-e-Punjab
Load More In General News

Check Also

AAP opposes post of Chief Secretary in Chandigarh, says – An attempt to weaken Punjab’s Claim

AAP opposes post of Chief Secretary in Chandigarh, says – An attempt to weaken Punja…