ਸ੍ਰੋਮਣੀ ਗੁਰੂਦਆਰਾ ਪ੍ਰਬੰਧਕ ਕਮੇਟੀ ਦਾ ਬਜਟ 11 ਅਰਬ ਦਾ ਪਰ ਸਿੱਖ ਵਿਚਾਰਧਾਰਾ ਦੇ ਵਿਕਾਸ ਲਈ ਉਪਰਾਲੇ ਨਾ ਮਾਤਰ- ਪ੍ਰਿੰ. ਤਰਸਿੱਕਾ

ਨਬਜ਼-ਏ-ਪੰਜਾਬ ਬਿਊਰੋ, ਜੰਡਿਆਲਾ ਗੁਰੂ, 3 ਅਪ੍ਰੈਲ(ਕੁਲਜੀਤ ਸਿੰਘ):
ਬਹੁਤ ਸਾਰੇ ਸ੍ਰੋਮਣੀ ਕਮੇਟੀ ਮੈਂਬਰ ਲੋਕਾਂ ਦੇ ਸ਼ਰਧਾਜਲੀ ਸਮਾਗਮਾਂ ਤੱਕ ਹੀ ਸੀਮਤ
ਸ੍ਰੋਮਣੀ ਗੁਰੂਦਆਰਾ ਪ੍ਰਬੰਧਕ ਕਮੇਟੀ ਦਾ ਸਾਲ 2017-18 ਦਾ ਬਜਟ 11 ਅਰਬ ਰੁਪਏ ਤੋਂ ਵੀ ਵੱਧ ਪੇਸ਼ ਕੀਤਾ ਗਿਆ ਲੇਕਿਨ ਸਿੱਖ ਵਿਚਾਰਧਾਰਾ ਨੂੰ ਪ੍ਰਫੁਲਿਤ ਕਰਨ ਲਈ ਸ੍ਰੋਮਣੀ ਗੁਰੂਦਆਰਾ ਪ੍ਰਬੰਧਕ ਕਮੇਟੀ ਦੇ ਉਪਰਾਲੇ ਨਾ ਮਾਤਰ ਹੀ ਦਿਸ ਰਹੇ ਹਨ ਕਿਉਂਕੇ ਬਹੁਤ ਸਾਰਾ ਸਿੱਖ ਜਗਤ ਜਾਤਾਂ ਪਾਤਾਂ, ਵਹਿਮਾਂ ਭਰਮਾਂ, ਅੰਧਵਿਸ਼ਵਾਸਾਂ, ਡੇਰਾਵਾਦ ਤੇ ਹੋਰ ਬੁਰਾਈਆਂ ਅੰਦਰ ਲਗਾਤਾਰ ਧੱਸਦਾ ਜਾ ਰਿਹਾ, ਜੇਕਰ ਇਹ ਪੈਸਾ ਸਿੱਖ ਵਿਚਾਰਧਾਰਾ ਲਈ ਖ਼ਰਚ ਹੁੰਦਾ ਤਾਂ ਇਹ ਬੁਰਾਈਆਂ ਕਦੀ ਪੈਦਾ ਨਾ ਹੁੰਦੀਆਂ ਤੇ ਲੋਕਾਂ ਦੀ ਬੋਧਿਕ ਤੇ ਮਾਨਸਿਕ ਵਿਵਸਥਾਂ ਬਹੁਤ ਉਪਰਲੇ ਪੱਧਰ ਦੀ ਬਣ ਜਾਂਦੀ, ਜਿਸ ਨਾਲ ਸਿਹਤਮੰਦ ਸਮਾਜ ਦੀ ਸਿਰਜਣਾ ਉਸਰਦੀ ਹੈ। ਇਹ ਸ਼ਬਦ ਸਮਾਜ ਸੇਵੀ ਸੰਸਥਾਂ ਕ੍ਰਾਂਤੀਕਾਰੀ ਤਰਕਸ਼ੀਲ ਲੋਕ ਚੇਤਨਾ ਲਹਿਰ ਦੇ ਪ੍ਰਧਾਨ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸਾਂਝੇ ਕਰਦਿਆਂ ਕਹੇ ਪ੍ਰਿੰਸੀਪਲ ਤਰਸਿੱਕਾ ਨੇ ਅੱਗੇ ਕਿਹਾ ਕਿ ਗੁਰੂ ਨਾਨਕ ਸਾਹਿਬ ਜੀ ਨੇ ਪੂਰੇ ਸੰਸਾਰ ਦੇ ਲੋਕਾਂ ਦੇ ਭਲੇ ਲਈ ਬਹੁਤ ਹੀ ਵਧੀਆ ਵਿਚਾਰਧਾਰਾ ਸੰਸਾਰ ਦੇ ਲੋਕਾਂ ਸਾਹਮਣੇ ਰੱਖੀ ਜੋ ਅੱਗੇ ਜਾਕੇ ਸਿੱਖ ਧਰਮ ਵਿੱਚ ਵਧੀ ਫੁੱਲੀ ਤੇ ਵਿਸ਼ਵ ਦੇ ਸਾਰੇ ਲੋਕ ਸਿੱਖ ਧਰਮ ਵਿੱਚ ਪ੍ਰਵੇਸ਼ ਕਰ ਗਏ

Load More Related Articles
Load More By Nabaz-e-Punjab
Load More In General News

Check Also

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਨੇ ‘ਮਹਿਲਾ ਦਿਵਸ’ ਨੂੰ ਸਮਰਪਿਤ ਕਾਨੂੰਨੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਨੇ ‘ਮਹਿਲਾ ਦਿਵਸ’ ਨੂੰ ਸਮਰਪਿਤ ਕਾਨੂੰਨੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ …