ਬੇਅਦਬੀ: ਫਲੈਕਸਾਂ ’ਤੇ ਗੁਰੂਆਂ ਦੀਆਂ ਫੋਟੋਆਂ ਲਗਾਉਣ ਦਾ ਗੰਭੀਰ ਨੋਟਿਸ ਲਵੇ ਸ਼੍ਰੋਮਣੀ ਕਮੇਟੀ: ਜ਼ੈਲਦਾਰ ਚੈੜੀਆਂ

ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 5 ਨਵੰਬਰ:
ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਅਤੇ ਉੱਘੇ ਸਮਾਜ ਸੇਵੀ ਜ਼ੈਲਦਾਰ ਸਤਵਿੰਦਰ ਸਿੰਘ ਚੈੜੀਆਂ ਨੇ ਕਾਰਵਾਈ ਮਿਕਸ ਸ਼ਿਕਾਰੀ ਕੁੱਤਿਆਂ ਦੀ ਦੌੜਾ ਤੋਂ ਬਾਅਦ ਪਿੰਡ ਚੈੜੀਆਂ ਵਿੱਚ ਇਲਾਕੇ ਦੇ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਭਾਵੇਂ ਬੀਤੇ ਦਿਨੀਂ ਸੰਸਾਰ ਪੱਧਰ ’ਤੇ ਪਹਿਲੇ ਪਾਤਿਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ ਜਾ ਰਿਹਾ ਸੀ। ਪਰ ਪੰਜਾਬ ਸੂਬਾ ਜਿਸ ਨੂੰ ਪੰਜਾਬੀਅਤ ਅਤੇ ਸਿੱਖ ਭਾਈਚਾਰੇ ਦਾ ਗੜ੍ਹ ਮੰਨਿਆ ਜਾਂਦਾ ਹੈ ਵਿੱਚ ਸੜਕਾਂ ਕਿਨਾਰੇ ਵੱਖ-ਵੱਖ ਧਾਰਮਿਕ ਜਥੇਬੰਦੀਆਂ, ਰਾਜਨੀਤਿਕ ਪਾਰਟੀ ਆਗੂਆਂ ’ਤੇ ਹੋਰਨਾਂ ਸੰਸਥਾਵਾਂ ਦੇ ਅਹੁਦੇਦਾਰਾਂ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਤਸਵੀਰ ਨਾਲ ਥਾਂ ਥਾਂ ਲਗਾਏ ਬੋਰਡਾਂ ਉੱਤੇ ਫਲੈਕਸਾਂ ’ਤੇ ਰਹਿਤ ਮਰਿਆਦਾ ਨੂੰ ਛਿੱਕੇ ਟੰਗਦੇ ਹੋਏ ਬਿਨਾਂ ਸਿਰ ਢੱਕੇ ਲਗਾਈਆਂ ਤਸਵੀਰਾਂ ਨਾਲ ਸਿੱਖ ਧਰਮ ਦੀ ਬੇਅਦਬੀ ਕੀਤੀ ਜਾ ਰਹੀ ਹੈ। ਜ਼ੈਲਦਾਰ ਚੈੜੀਆਂ ਨੇ ਕਿਹਾ ਕਿ ਸੜਕਾਂ ਕਿਨਾਰੇ ਲਗਾਈਆਂ ਗੁਰੂਆਂ ਦੀਆਂ ਫੋਟੋਆਂ ਵਾਲੀਆਂ ਫਲੈਕਸਾਂ ਤਿੱਥ ਤਿਉਹਾਰ ਨਿਕਲਣ ਤੋਂ ਮਗਰੋਂ ਉਤਾਰ ਕੇ ਸੁੱਟ ਦਿੱਤੀਆਂ ਜਾਂਦੀਆਂ ਹਨ। ਜਿਸ ਨਾਲ ਗੁਰੂਆਂ ਦੀਆਂ ਫੋਟੋਆਂ ਦੀ ਬੇਅਦਵੀਂ ਹੁੰਦੀ ਹੈ, ਉਥੇ ਹੀ ਨਾਨਕ ਨਾਮ ਲੇਵਾ ਸੰਗਤਾਂ ਦੀਆਂ ਭਾਵਨਾਵਾਂ ਵੀ ਆਹਤ ਹੁੰਦੀਆਂ ਹਨ। ਉਨ੍ਹਾਂ ਮੰਗ ਕੀਤੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸੜਕਾਂ ਕਿਨਾਰੇ ਲੱਗਦੇ ਅਜਿਹੇ ਪੋਸਟਰਾਂ ਅਤੇ ਬੈਨਰਾਂ ’ਤੇ ਗੁਰੂਆਂ ਦੀਆਂ ਫੋਟੋਆਂ ਲਗਾਉਣ ’ਤੇ ਪੂਰਨ ਪਾਬੰਦੀ ਲਗਾਉਣੀ ਚਾਹੀਦੀ ਹੈ।

Load More Related Articles
Load More By Nabaz-e-Punjab
Load More In General News

Check Also

Gian Jyoti announces scholarships for African students

Gian Jyoti announces scholarships for African students Nabaz-e-Punjab, Mohali, March 2, 20…