ਐਸਜੀਪੀਸੀ ਦੇ ਪ੍ਰਧਾਨ ਜਥੇਦਾਰ ਬਡੂੰਗਰ ਨੇ ਚਰਨਜੀਤ ਚੰਨਾ ਕਾਲੇਵਾਲ ਨਾਲ ਦੁੱਖ ਵੰਡਾਇਆ

ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 9 ਸਤੰਬਰ:
ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਕ੍ਰਿਪਾਲ ਸਿੰਘ ਬਡੂੰਗਰ ਪਿੰਡ ਕਾਲੇਵਾਲ ਪੁੱਜੇ ਜਿਥੇ ਉਨ੍ਹਾਂ ਹਲਕਾ ਖਰੜ ਤੋਂ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਚਰਨਜੀਤ ਸਿੰਘ ਚੰਨਾ ਕਾਲੇਵਾਲ ਦੀ ਮਾਤਾ ਸੁਰਿੰਦਰ ਕੌਰ ਦੀ ਮੌਤ ‘ਤੇ ਪਰਿਵਾਰ ਨਾਲ ਦੁੱਖ ਵੰਡਾਇਆ। ਮਾਤਾ ਸੁਰਿੰਦਰ ਕੌਰ ਦੀ ਬੀਤੇ ਦਿਨੀਂ ਮੁਹਾਲੀ ਦੇ ਹਸਪਤਾਲ ਵਿੱਚ ਮੌਤ ਹੋ ਗਈ ਸੀ ਜਿਸ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਇਸ ਮੌਕੇ ਜਥੇਦਾਰ ਕਿਰਪਾਲ ਸਿੰਘ ਬਡੂੰਗਰ ਨੇ ਕਿਹਾ ਕਿ ਮਾਤਾ ਸੁਰਿੰਦਰ ਕੌਰ ਦੀ ਮੌਤ ਨਾਲ ਪਰਿਵਾਰ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਉਨ੍ਹਾਂ ਕਿਹਾ ਕਿ ਮਾਂ ਦਾ ਘਾਟਾ ਪਰਿਵਾਰ ਲਈ ਸਭ ਤੋਂ ਵੱਡਾ ਘਾਟਾ ਹੁੰਦਾ ਹੈ। ਉਨ੍ਹਾਂ ਚਰਨਜੀਤ ਸਿੰਘ ਚੰਨਾ ਕਾਲੇਵਾਲ ਅਤੇ ਉਨ੍ਹਾਂ ਦੇ ਪਰਿਵਾਰ ਵੱਲੋਂ ਕੀਤੇ ਜਾ ਰਹੇ ਲੋਕ ਭਲਾਈ ਕੰਮਾਂ ਦੀ ਸ਼ਲਾਘਾ ਕੀਤੀ।
ਇਸ ਮੌਕੇ ਚਰਨਜੀਤ ਸਿੰਘ ਚੰਨਾ ਕਾਲੇਵਾਲ ਨੇ ਜਥੇਦਾਰ ਕਿਰਪਾਲ ਸਿੰਘ ਬਡੂੰਗਰ ਦਾ ਧੰਨਵਾਦ ਕੀਤਾ। ਇਸ ਮੌਕੇ ਜਥੇਦਾਰ ਅਜਮੇਰ ਸਿੰਘ ਖੇੜਾ, ਐੱਸ.ਜੀ.ਪੀ.ਸੀ ਦੇ ਸਕੱਤਰ ਭਗਵੰਤ ਸਿੰਘ, ਗੁਰਧਿਆਨ ਸਿੰਘ ਨਵਾਂਗਰਾਓ, ਢਾਡੀ ਮਲਕੀਤ ਸਿੰਘ ਪਪਰਾਲੀ, ਮਾਸਟਰ ਬਲਵੀਰ ਸਿੰਘ, ਮਨਸਾ ਸਿੰਘ ਕਾਲੇਵਾਲ, ਦਵਿੰਦਰ ਸਿੰਘ ਬਾਜਵਾ ਐਮ ਡੀ ਸੰਨੀ ਇਨਕਲੇਵ, ਇੰਦਰਬੀਰ ਸਿੰਘ ਪ੍ਰਧਾਨ, ਰਾਜਦੀਪ ਹੈਪੀ, ਦਵਿੰਦਰ ਠਾਕੁਰ, ਅਵਤਾਰ ਸਿੰਘ ਸਰਪੰਚ ਸਲੇਮਪੁਰ, ਜਥੇ. ਮਨਜੀਤ ਸਿੰਘ ਮੁੰਧਂੋ, ਹਰਦੀਪ ਸਿੰਘ ਸਰਪੰਚ ਖਿਜ਼ਰਾਬਾਦ, ਬਲਦੇਵ ਸਿੰਘ ਖਿਜ਼ਰਬਾਦ, ਬਲਵਿੰਦਰ ਸਿੰਘ ਰਕੌਲੀ, ਹਰਪਾਲ ਸਿੰਘ ਦਾਤਾਰਪੁਰ, ਦਲਵਿੰਦਰ ਸਿੰਘ ਕਿਸ਼ਨਪੁਰਾ, ਕਮਲ ਕਿਸ਼ੋਰ ਸ਼ਰਮਾ, ਪ੍ਰੀਤਮਹਿੰਦਰ ਸਿੰਘ ਬਿੱਟਾ, ਜਸਵੀਰ ਸਿੰਘ ਰਕੌਲੀ, ਸਵਰਨ ਸਿੰਘ ਪ੍ਰਧਾਨ ਗੁਰਦਵਾਰਾ ਕੁਰਾਲੀ, ਅੰਜੂ ਚੰਦਰ ਪ੍ਰਧਾਨ ਖਰੜ, ਹਰਸਿਮਰਨ ਬੰਨੀ ਪ੍ਰਧਾਨ ਯੂਥ ਅਕਾਲੀ ਦਲ, ਸਾਹਿਬ ਸਿੰਘ ਬਡਾਲੀ, ਮਾਸਟਰ ਭਾਰਤ ਭੂਸ਼ਨ ਤੇ ਹੋਰ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

AAP opposes post of Chief Secretary in Chandigarh, says – An attempt to weaken Punjab’s Claim

AAP opposes post of Chief Secretary in Chandigarh, says – An attempt to weaken Punja…