Share on Facebook Share on Twitter Share on Google+ Share on Pinterest Share on Linkedin ਅੈਸਜੀਪੀਸੀ ਪ੍ਰਧਾਨ ਲੌਂਗੋਵਾਲ ਤੇ ਮਹਿਤਾ, ਸੁਖਬੀਰ ਬਾਦਲ ਦੀ ਵਕਾਲਤ ਕਰਨ ਤੋਂ ਗੁਰੇਜ਼ ਕਰਨ: ਬਡਹੇੜੀ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 18 ਜੁਲਾਈ: ਟਕਸਾਲੀ ਸਿੱਖ ਆਗੂ ਅਤੇ ਅਕਾਲੀ ਦਲ (1920) ਦੇ ਸਾਬਕਾ ਸਕੱਤਰ ਅਤੇ ਮੁੱਖ ਬੁਲਾਰੇ ਰਾਜਿੰਦਰ ਸਿੰਘ ਬਡਹੇੜੀ ਨੇ ਪ੍ਰੈੱਸ ਬਿਆਨ ਰਾਹੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ਼ ਅਤੇ ਕਮੇਟੀ ਦੇ ਸਾਬਕਾ ਮੁਲਾਜ਼ਮ ਰਾਜਿੰਦਰ ਸਿੰਘ ਮਹਿਤਾ ਜਨਰਲ ਸਕੱਤਰ ‘ਤੇ ਵਰਦਿਆਂ ਸਖ਼ਤ ਨਿਖੇਧੀ ਕੀਤੀ ਹੈ ਕਿ ਦੋਵੇਂ ਅਹੁਦੇਦਾਰ ਸਿੱਖ ਕੌਮ ਦੀ ਵਕਾਲਤ ਕਰਨ ਦੀ ਬਜਾਏ ਸੁਖਬੀਰ ਦੀ ਵਕਾਲਤ ਕਰ ਰਹੇ ਹਨ ਜੋ ਬਹੁਤ ਹੀ ਮਰੀ ਹੋਈ ਜ਼ਮੀਰ ਦਾ ਸਬੂਤ ਹੈ। ਸ੍ਰੀ ਬਡਹੇੜੀ ਨੇ ਆਖਿਆ ਕਿ ਜਦੋਂ ਸੁਖਬੀਰ ਬਾਦਲ ਦੀ ਕੀਤੀਆਂ ਪੰਥ ਵਿਰੋਧੀ ਕਾਰਵਾਈਆਂ ਦਾ ਪਰਦਾਫਾਸ਼ ਹੋ ਰਿਹੈ ਸਿਰਸਾ ਵਾਲ਼ੇ ਦੇ ਚੇਲਿਆਂ ਨੇ ਸੁਖਬੀਰ ਦੀ ਡੇਰੇ ਨਾਲ ਸਿਆਸੀ ਲਾਹਾ ਲੈਣ ਲਾਈ ਯਾਰੀ ਬਦਲੇ ਸਿੱਖ ਕੌਮ ਦਾ ਨੁਕਸਾਨ ਕਰਾਉਣ, ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਵਰਗੀ ਪੌਸ਼ਾਕ ਪਾ ਕੇ ਮਜ਼ਾਕ ਉਡਾਉਣ ਸਵਾਂਗ ਰਚਣ ਅਤੇ ਸਿੱਖਾਂ ਦੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਦੀ ਕਰਤੂਤ ਵਿੱਚ ਭਾਗੀਦਾਰੀ ਦਾ ਭਾਂਡਾ ਭੰਨਿਆਂ ਜਾ ਚੁੱਕਾ ਹੈ , ਬਹੁਤ ਜੜੀ ਸ਼ਰਮ ਵਾਲੀ ਗੱਲ ਹੈ ਕਿ “ਸੁਖਬੀਰ ਦੇ ਚੱਟਪੂੰਝੀਏ” ਅਤੇ ਝੋਲ਼ੀ ਚੁੱਕ ਆਪਣੇ ਅਹੁਦੇ ਕਾਇਮ ਰੱਖਣ ਸਿੱਖ ਕੌਮ ਦੀ ਵਫ਼ਾਦਾਰੀ ਨਾਲ਼ੋਂ ਵੱਧ ਆਪਣੇ ਆਕਾ ਸੁਖਬੀਰ ਬਾਦਲ ਦੀ “ਢਾਲ” ਬਣਨ ਦੀ ਕਮੀਨਗੀ ਵਾਲੀ ਹਰਕਤ ਕਰ ਰਹੇ ਹਨ। ਬਡਹੇੜੀ ਨੇ ਨਿਸ਼ਾਨ ਰਾਹੀਂ ਸ੍ਰੀ ਅਕਲ ਤਖਤ ਸਾਹਿਬ ਦੇ ਕਾਰਕਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਅਪੀਲ ਕੀਤੀ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਖ਼ੁਦ ਨੋਟਿਸ ਲੈਂਦਿਆਂ ਗੋਬਿੰਦ ਸਿੰਘ ਲੌਂਗੋਵਾਲ ਅਤੇ ਰਾਜਿੰਦਰ ਸਿੰਘ ਮਹਿਤਾ ਨੂੰ ਸੁਖਬੀਰ ਬਾਦਲ ਦੀ ਬੇਲੋੜੀ ਵਕਾਲਤ ਕਰਨ ਤੋਂ ਰੋਕਣ ਲਈ ਆਦੇਸ਼ ਜਾਰੀ ਕਰਨ ਦੀ ਖੇਚਲ ਕਰਨ ਤਾਂ ਜੋ ਬਰਗਾੜੀ ਕੋਟਕਪੂਰਾ ਦੀਆਂ ਘਟਨਾਵਾਂ ਦੀ ਜਾਂਚ ਨੂੰ ਪ੍ਰਭਾਵਿਤ ਕਰਨ ਲਈ ਕੋਈ ਵੀ ਕਿਸੇ ਕਿਸਮ ਦੀ ਕਾਰਵਾਈ ਜਾਂ ਬੇਤੁੱਕੀ ਬਿਆਨਬਾਜ਼ੀ ਕਰਨ ਦੀ ਹਿੰਮਤ ਨਾ ਕਰ ਸਕੇ ਅਤੇ ਸ਼੍ਰੋਮਣੀ ਕਮੇਟੀ ਦੇ ਅਹੁਦੇਦਾਰ ਸੁਖਬੀਰ ਨੂੰ ਬਚਾਉਣ ਲਈ ਚਾਪਲੂਸੀ ਕਰਨ ਤੋਂ ਗੁਰੇਜ਼ ਕਰਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ