Share on Facebook Share on Twitter Share on Google+ Share on Pinterest Share on Linkedin ਸ਼ਹੀਦ ਭਗਤ ਸਿੰਘ ਸ਼ੋਸਲ ਵੈਲਫੇਅਰ ਸੁਸਾਇਟੀ ਵੱਲੋਂ ਫੇਜ਼ 11 ਵਿੱਚ ਓਪਨ ਜਿੰਮ ਖੋਲਣ ਦੀ ਮੰਗ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 26 ਸਤੰਬਰ: ਸ਼ਹੀਦ ਭਗਤ ਸਿੰਘ ਸ਼ੋਸਲ ਵੈਲਫੇਅਰ ਸੁਸਾਇਟੀ ਫੇਜ 11 ਦੇ ਇਕ ਵਫਦ ਨੇ ਪ੍ਰਧਾਨ ਜਗਦੀਸ਼ ਸਿੰਘ ਦੀ ਅਗਵਾਈ ਵਿਚ ਐਮ ਪੀ ਪ੍ਰੋ ਪ੍ਰੇਮ ਸਿੰਘ ਚੰਦੂਮਾਜਰਾ ਨਾਲ ਮੁਲਾਕਾਤ ਕੀਤੀ ਅਤੇ ਮੰਗ ਕੀਤੀ ਕਿ ਸਥਾਨਕ ਫੇਜ 11 ਵਿਚ ਓਪਨ ਜਿੰਮ ਖੋਲਿਆ ਜਾਵੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੁਸਾਇਟੀ ਦੇ ਬੁਲਾਰੇ ਨੇ ਦਸਿਆ ਕਿ ਇਸ ਮੌਕੇ ਵਫਦ ਨੇ ਪ੍ਰੋ. ਚੰਦੂਮਾਜਰਾ ਦੇ ਧਿਆਨ ਵਿਚ ਲਿਆਂਦਾ ਕਿ ਫੇਜ 11 ਦੀ ਵਸੋਂ ਬਹੁਤ ਜਿਆਦਾ ਹੈ, ਪਰ ਬੱਚਿਆਂ ਅਤੇ ਹੋਰ ਲੋਕਾਂ ਦੇ ਕਸਰਤ ਕਰਨ ਲਈ ਕੋਈ ਜਿੰਮ ਨਹੀਂ ਹੈ। ਜਿਹੜੇ ਪ੍ਰਾਈਵੇਟ ਜਿੰਮ ਹਨ, ਉਹਨਾਂ ਦੀ ਫੀਸ ਬਹੁਤ ਜਿਆਦਾ ਹੈ, ਜਿਸ ਕਾਰਨ ਆਮ ਲੋਕ ਇਹਨਾਂ ਪ੍ਰਾਈਵੇਟ ਜਿੰਮਾਂ ਵਿਚ ਨਹੀਂ ਜਾ ਸਕਦੇ। ਇਸ ਲਈ ਫੇਜ 11 ਵਿੱਚ ਤੁਰੰਤ ਓਪਨ ਜਿੰਮ ਖੋਲਿਆ ਜਾਵੇ। ਇਸ ਮੌਕੇ ਪ੍ਰੋ ਚੰਦੂਮਾਜਰਾ ਨੇ ਉਹਨਾਂ ਦੀ ਮੰਗ ਜਲਦੀ ਹੀ ਪੂਰੀ ਕਰਨ ਦਾ ਭਰੋਸਾ ਦਿੱਤਾ। ਇਸ ਮੌਕੇ ਗੁਰਚਰਨ ਸਿੰਘ, ਕੁਲਵਿੰਦਰ ਸਿੰਘ ਪ੍ਰਧਾਨ ਮੁਹਾਲੀ ਸਿਟੀਜਨ ਵੈਲਫੇਅਰ ਕੌਂਸਲ, ਸੁਰਜੀਤ ਸਿੰਘ ਮਠਾਰੂ, ਜਸਰਾਜ ਸਿੰਘ ਸੋਨੂੰ, ਹਰਪਾਲ ਸਿੰਘ, ਫਤਹਿ ਸਿੰਘ, ਅਜੀਤ ਸਿੰਘ, ਸੁਰਿੰਦਰ ਸਿੰਘ, ਅਮਰਜੀਤ ਸਿੰਘ ਪ੍ਰਧਾਨ ਫਰੈਂਡਸ ਸਪੋਰਟਸ ਵੈਲਫੇਅਰ ਸੁਸਾਇਟੀ, ਗੁਰਦੇਵ ਸਿੰਘ ਜਨਰਲ ਸਕੱਤਰ, ਜਸਜੀਤ ਸਿੰਘ ਆਡੀਟਰ ਵੀ ਮੌਜੂਦ ਸਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ