ਸ਼ਹੀਦ ਲੈਫ਼ਟੀਨੈਟ ਕਰਨਲ ਬਿਕਰਮਜੀਤ ਸਿੰਘ ਯਾਦਗਾਰੀ ਚੌਕ ਦੇ ਨਵੀਨੀਕਰਨ/ਸੁੰਦਰੀਕਰਨ ਦਾ ਕੰਮ ਸ਼ੁਰੂ

ਇਸ ਕੰਮ ਨੂੰ ਛੇਤੀ ਪੂਰਾ ਕਰਨ ਲਈ ਨਗਰ ਨਿਗਮ ਦੇ ਕਮਿਸ਼ਨਰ ਕਮਲ ਗਰਗ ਨੇ ਸਟਾਫ਼ ਨੂੰ ਦਿੱਤੇ ਆਦੇਸ਼

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 16 ਦਸੰਬਰ:
ਨਗਰ ਨਿਗਮ ਐਸ.ਏ.ਐਸ ਨਗਰ ਵੱਲੋਂ ਸ਼ਹੀਦ ਲੈਫ: ਕਰਨਲ ਬਿਕਰਮਜੀਤ ਸਿੰਘ ਚੌਕ (ਵਾਈਪੀਐਸ ਚੌਕ) ਫੇਜ਼-8 ਦੇ ਨਵੀਨੀਕਰਨ/ਸੁੰਦਰੀਕਰਨ ਦਾ ਕੰਮ ਅਰੰਭ ਕੀਤਾ ਗਿਆ। ਕੰਮ ਦੀ ਸ਼ੁਰੂਆਤ ਮੇਜਰ ਪੀ.ਜੇ ਸਿੰਘ ਪਿਤਾ ਸ਼ਹੀਦ ਲੈਫਟੀਨੈਟ ਕਰਨਲ ਬਿਕਰਮਜੀਤ ਸਿੰਘ (ਸ਼ੂਰੀਆ ਚੱਕਰ) ਵੱਲੋਂ ਨਗਰ ਨਿਗਮ ਦੇ ਕਮਿਸ਼ਨਰ ਕਮਲ ਕੁਮਾਰ ਗਰਗ ਦੀ ਮੌਜੂਦਗੀ ਵਿੱਚ ਟੱਕ ਲਗਾ ਕੇ ਕੀਤੀ ਗਈ। ਇੱਥੇ ਦੱਸਣਯੋਗ ਹੈ ਕਿ ਇਸ ਚੌਕ ਦਾ ਨਾਮ ਸ਼ਹੀਦ ਲੈਫ: ਕਰਨਲ ਬਿਕਰਮਜੀਤ ਸਿੰਘ ਸ਼ੂਰੀਆ ਚੱਕਰ ਦੇ ਨਾਮ ’ਤੇ ਰੱਖਿਆ ਗਿਆ ਹੈ, ਜੋ ਆਪਣੀ ਡਿਊਟੀ ਨਿਭਾਉਦੇ ਹੋਏ 26 ਸਤੰਬਰ 2013 ਨੂੰ ਸਾਂਭਾ (ਜੰਮੂ-ਕਸ਼ਮੀਰ) ਵਿੱਚ ਜੈਸ਼-ਏ-ਮੁਹੰਮਦ ਦੇ ਅਤਿਵਾਦੀਆਂ ਨਾਲ ਹੋਈ ਮੁੱਠਭੇੜ ਵਿੱਚ ਸ਼ਹੀਦ ਹੋ ਗਏ ਸਨ।
ਇਸ ਕੰਮ ਦੇ ਅਧੀਨ ਚੌਕ ਵਿੱਚ ਸਿਵਲ, ਬਿਜਲੀ ਅਤੇ ਬਾਗਬਾਨੀ/ਲੈਡਸਕੈਪਿੰਗ ਅਤੇ ਹੋਰ ਸੁੰਦਰੀਕਰਨ ਦਾ ਕੰਮ ਕਰਵਾਇਆ ਜਾਣਾ ਹੈ। ਚੌਕ ਦੇ ਆਲੇ-ਦੁਆਲੇ ਪੈਂਦੇ ਸੈਂਟਰ ਵਰਜ, ਆਈਲੈਂਡ ਦੀ ਰਿਪੇਅਰ ਅਤੇ ਪੇਂਟਿੰਗ ਆਦਿ ਦਾ ਕੰਮ ਵੀ ਕੀਤਾ ਜਾਣਾ ਹੈ। ਇਸ ਮੌਕੇ ਮੁਹਾਲੀ ਨਗਰ ਨਿਗਮ ਦੇ ਕਮਿਸ਼ਨਰ ਡਾ. ਕਮਲ ਗਰਗ ਵੱਲੋਂ ਇਸ ਕੰਮ ਨੂੰ ਜਲਦੀ ਤੋਂ ਜਲਦੀ ਪੂਰਾ ਕਰਨ ਲਈ ਸਟਾਫ਼ ਨੂੰ ਹੁਕਮ ਕੀਤੇ ਗਏ। ਉਨ੍ਹਾਂ ਕਿਹਾ ਕਿ ਨਵੀਨੀਕਰਨ ਅਤੇ ਵਿਕਾਸ ਪੱਖੋਂ ਮੁਹਾਲੀ ਨੂੰ ਹੋਰਨਾਂ ਸ਼ਹਿਰ ਦੇ ਮੁਕਾਬਲੇ ਨਮੂਨੇ ਦਾ ਬਣਾਇਆ ਜਾਵੇਗਾ।

Check Also

ਬਿਜਲੀ ਕਾਮਿਆਂ ਦੀ ਦੇਸ਼-ਵਿਆਪੀ ਹੜਤਾਲ ਲਈ ਲਾਮਬੰਦੀ ਜ਼ੋਰਾਂ ’ਤੇ, ਰੈਲੀ ਕੀਤੀ

ਬਿਜਲੀ ਕਾਮਿਆਂ ਦੀ ਦੇਸ਼-ਵਿਆਪੀ ਹੜਤਾਲ ਲਈ ਲਾਮਬੰਦੀ ਜ਼ੋਰਾਂ ’ਤੇ, ਰੈਲੀ ਕੀਤੀ ਮੁਹਾਲੀ ਸਰਕਲ ਦੇ ਦਫ਼ਤਰ ਬਾਹਰ ਰ…