ਸ਼ਹੀਦ ਊਧਮ ਸਿੰਘ ਦੀ ਮਜ਼ਾਰ ਲੋਕਾਂ ਲਈ ਖੋਲ੍ਹੀ ਜਾਵੇ: ਐਡਵੋਕੇਟ ਨਵਦੀਪ ਸਿੰਘ ਬਿੱਟਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 30 ਦਸੰਬਰ:
ਜ਼ਿਲ੍ਹਾ ਅਦਾਲਤ ਮੁਹਾਲੀ ਦੇ ਸੀਨੀਅਰ ਐਡਵੋਕੇਟ ਨਵਦੀਪ ਸਿੰਘ ਬਿੱਟਾ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਸਰਕਾਰ ਊਧਮ ਸਿੰਘ ਉਰਫ ਰਾਮ ਮੁਹੰਮਦ ਸਿੰਘ ਆਜ਼ਾਦ ਦੀ ਮਜ਼ਾਰ (ਜੋ ਜਿਲ੍ਹਾ ਫਤਿਹਗੜ੍ਹ ਸਾਹਿਬ ਵਿਖੇ ਸਥਿਤ ਰੋਜ਼ਾ ਸ਼ਰੀਫ ਦੇ ਗੇਟ ਨਾਲ ਸਥਿਤ ਹੈ) ਨੂੰ ਆਮ ਲੋਕਾਂ ਦੀ ਆਮਦ ਵਾਸਤੇ ਖੋਲਿਆ ਜਾਵੇ ਤਾਂ ਜੋ ਲੋਕ ਆਪਣੇ ਮਹਾਨ ਸ਼ਹੀਦ ਨੂੰ ਸਰਧਾਂਜਲੀ ਭੇਟ ਕਰ ਸਕਣ ਅਤੇ ਉਹਨਾਂ ਦੀ ਸ਼ਹਾਦਤ ਨੂੰ ਯਾਦ ਰੱਖ ਸਕਣ। ਉਹਨਾਂ ਕਿਹਾ ਕਿ ਊਧਮ ਸਿੰਘ ਨੇ ਦੇਸ਼ ਅਤੇ ਕੌਮ ਲਈ ਆਪਣੀ ਜਾਨ ਦੀ ਪ੍ਰਵਾਹ ਨਾ ਕਰਦੇ ਹੋਏ ਜਲ੍ਹਿਆਵਾਲੇ ਬਾਗ ਅੰਮ੍ਰਿਤਸਰ ਵਿਖੇ ਨਿਹੱਥੇ ਅਤੇ ਬੇਦੋਸ਼ ਲੋਕਾਂ ਦੇ ਖੂਨ ਨਾਲ ਰੰਗੇ ਹੋਏ ਹੱਥਾਂ ਨੂੰ ਸਦਾ-ਸਦਾ ਲਈ ਇਸ ਦੁਨੀਆਂ ਤੋਂ ਮਿਟਾ ਦਿੱਤਾ ਉੱਥੇ ਦੇਸ਼ ਦੀ ਆਜ਼ਾਦੀ ਲਈ ਇੱਕ ਪ੍ਰੇਰਨਾ ਦਾ ਮਹਾਨ ਸਰੋਤ ਵੀ ਬਣਿਆ ਕਿਸੇ ਵੀ ਕੌਮ ਦੇ ਸ਼ਹੀਦ ਉਸ ਦੇਸ਼ ਅਤੇ ਕੌਮ ਵਾਸਤੇ ਇੱਕ ਬਹੁੱਮੁਲਾ ਸਰਮਾਇਆ ਹੁੰਦੇ ਹਨ। ਜਿਨ੍ਹਾਂ ਦੀ ਸ਼ਹਾਦਤ ਉਸ ਦੇਸ਼ ਦੇ ਲੋਕਾਂ ਨੂੰ ਇੱਕ ਨਵਾਂ ਜੀਵਨ ਪ੍ਰਦਾਨ ਕਰਦੀ ਅਤੇ ਆਜ਼ਾਦੀ ਦਾ ਨਿੱਘ ਮਾਨਣ ਵਾਸਤੇ ਸਦਾ ਸਹਾਈ ਹੁੰਦੀ ਹੈ। ਅਜਿਹੇ ਮਹਾਨ ਸ਼ਹੀਦਾਂ ਦੀ ਯਾਦ ਦੀ ਇੱਕ ਝਲਕ ਵੀ ਲੋਕਾਂ ਵਾਸਤੇ ਹਮੇਸ਼ਾ ਪ੍ਰੇਰਨਾ ਦਾ ਸਰੋਤ ਰਹਿੰਦੀ ਹੈ। ਇਸ ਲਈ ਇਸ ਮਹਾਨ ਸ਼ਹੀਦ ਦੀ ਮਜ਼ਾਰ ਜਿਸ ਨੂੰ ਲੋਕਾਂ ਤੋੱ ਵਾਂਝੇ ਰੱਖਿਆ ਗਿਆ ਹੈ ਇਸ ਨੂੰ ਜਲਦੀ ਤੋਂ ਜਲਦੀ ਹਮੇਸ਼ਾ ਵਾਸਤੇ ਲੋਕਾਂ ਦੇ ਲਈ ਖੋਲਿਆ ਜਾਵੇ ਤਾਂ ਜੋ ਦੇਸ਼ ਅਤੇ ਵਿਦੇਸ਼ ਤੋੱ ਆਉੱਦੇ ਲੋਕ ਇਸ ਸ਼ਹੀਦ ਦੀ ਮਜ਼ਾਰ ਦੇ ਦਰਸ਼ਨ ਕਰ ਸਕਣ ਅਤੇ ਇਸ ਦੀ ਸ਼ਹੀਦੀ ਨੂੰ ਹਮੇਸ਼ਾ ਯਾਦ ਰੱਖ ਸਕਣ।

Load More Related Articles
Load More By Nabaz-e-Punjab
Load More In General News

Check Also

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ ਨਬਜ਼-ਏ-ਪੰਜਾਬ, ਮੁਹਾਲੀ, 9 ਜਨਵਰੀ: ਇ…