ਸ੍ਰੀ ਚਮਕੌਰ ਸਾਹਿਬ ਦੇ ਸ਼ਹੀਦੀ ਜੋੜ ਮੇਲੇ ਮੌਕੇ 472 ਵਿਅਕਤੀਆਂ ਨੇ ਕੀਤਾ ਖੂਨਦਾਨ

ਮਲਕੀਤ ਸਿੰਘ ਸੈਣੀ
ਨਬਜ਼-ਏ-ਪੰਜਾਬ ਬਿਊਰੋ, ਖਰੜ, 22 ਦਸੰਬਰ:
ਬਾਬਾ ਅਜੀਤ ਸਿੰਘ-ਬਾਬਾ ਜੁਝਾਰ ਸਿੰਘ ਯੂਥ ਕਲੱਬਜ਼ ਤਾਲਮੇਲ ਕਮੇਟੀ ਜਿਲ੍ਹਾ ਰੂਪਨਗਰ ਵਲੋਂ ਲਾਈਨਜ ਕਲੱਬ ਖਰੜ ਸਿਟੀ ਦੇ ਸਹਿਯੋਗ ਨਾਲ ਸ੍ਰੀ ਚਮਕੌਰ ਸਾਹਿਬ ਦੇ ਸ਼ਹੀਦੀ ਜੋੜ ਮੇਲੇ ਤੇ ਲਗਾਏ ਗਏ ਤਿੰਨ ਰੋਜ਼ਾ ਵਿਸ਼ਾਲ ਖੂਨਦਾਨ ਕੈਂਪ ਦੇ ਤੀਜੇ ਦਿਨ ਉਦਘਾਟਨ ਖੇਡ ਪ੍ਰੋਮੋਟਰ ਤੇ ਉੱਘੇ ਸਮਾਜ ਸੇਵਕ ਦਵਿੰਦਰ ਸਿੰਘ ਬਾਜਵਾ ਅਤੇ ਡੀਐਸਪੀ ਰਾਏਕੋਟ ਸੁਰਜੀਤ ਸਿੰਘ ਧਨੋਆ ਨੇ ਕੀਤਾ। ਸ੍ਰੀ ਬਾਜਵਾ ਨੇ ਖੂਨਦਾਨੀਆਂ ਦੀ ਹੌਸਲਾ ਅਫਜ਼ਾਈ ਕਰਦੇ ਹੋਏ ਸਨਮਾਨਿਤ ਕੀਤਾ ਅਤੇ ਸਮਾਜ ਸੇਵੀ ਸੰਸਥਾਵਾਂ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ। ਤੀਜੇ ਦਿਨ ਕੈਂਪ ਵਿੱਚ ਪੀ.ਜੀ.ਆਈ. ਚੰਡੀਗੜ੍ਹ ਦੇ ਬਲੱਡ ਬੈਂਕ ਦੇ ਡਾ.ਵਿਨੈ ਦੀ ਅਗਵਾਈ ਵਿਚ ਬਲੱਡ ਬੈਂਕ ਦੀ ਟੀਮ ਨੇ 178 ਯੂਨਿਟ ਖੂਨ ਇਕੱਠਾ ਕੀਤਾ ਗਿਆ।
ਇਸ ਤਿੰਨ ਰੋਜ਼ਾ ਕੈਂਪ ਵਿੱਚ ਸਿਵਲ ਹਸਪਤਾਲ ਰੋਪੜ, ਸਰਕਾਰੀ ਮੈਡੀਕਲ ਹਸਪਤਾਲ ਤੇ ਕਾਲਜ਼ ਸੈਕਟਰ 32 ਚੰਡੀਗੜ੍ਹ, ਪੀ .ਜੀ.ਆਈ. ਚੰਡੀਗੜ੍ਹ ਦੇ ਬਲੱਡ ਬੈਕ ਦੀਆਂ ਟੀਮਾਂ ਵੱਲੋਂ 472 ਯੂਨਿਟ ਖੂਨ ਇਕੱਠਾ ਕੀਤਾ। ਇਸ ਮੌਕੇ ਨਗਰ ਪੰਚਾਇਤ ਸ੍ਰੀ ਚਮਕੌਰ ਸਾਹਿਬ ਦੇ ਪ੍ਰਧਾਨ ਸਮਸ਼ੇਰ ਸਿੰਘ ਭੰਗੂ, ਤਾਲਮੇਲ ਕਮੇਟੀ ਦੇ ਪ੍ਰਧਾਨ ਸਮਸ਼ੇਰ ਸਿੰਘ ਭੋਜੇਮਾਜਰਾ, ਪਰਮਿੰਦਰ ਸਿੰਘ ਭੰਗੁ, ਜਸਬੀਰ ਸਿੰਘ ਚੇਅਰਮੈਨ, ਦਰਸ਼ਨ ਸਿੰਘ ਸੰਧੂ, ਕੇਸਰ ਸਿੰਘ ਸੁਰਤਾਪੁਰ, ਵਰਿੰਦਰ ਸਿੰਘ ਸੋਲਰਾ, ਗੁਰਮੀਤ ਸਿੰਘ ਢਿਲੋਂ, ਗੁਰਚਰਨ ਸਿੰਘ ਮਾਣੇਮਾਜਰਾ, ਕਮਲਜੀਤ ਸਿੰਘ ਅਰਨੌਲੀ, ਕਰਨੈਲ ਸਿੰਘ ਜੀਤ, ਤੇਜਪਾਲ ਸਿੰਘ ਸੰਧੂ, ਲਾਇਨਜ਼ ਕਲੱਬ ਖਰੜ ਸਿਟੀ ਦੇ ਪ੍ਰਧਾਨ ਗੁਰਮੁੱਖ ਸਿੰਘ ਮਾਨ, ਪਰਮਪ੍ਰੀਤ ਸਿੰਘ, ਵਿਨੋਦ ਕੁਮਾਰ, ਦੀਦਾਰ ਸਿੰਘ ਠਹਿਰ, ਜਸਪਾਲ ਸਿੰਘ ਦਿਓਲ, ਸਮੇਤ ਹੋਰ ਪਤਵੱਤੇ ਸੱਜਣ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

Excise and Taxation Department, Punjab Initiates Comprehensive GST Registration Drive for Dealers

Excise and Taxation Department, Punjab Initiates Comprehensive GST Registration Drive for …