nabaz-e-punjab.com

ਮੁਲਾਜ਼ਮ ਮਾਰੂ ਫੈਸਲਿਆਂ ਵਿਰੁੱਧ ਦੋ ਧੜਿਆਂ ਨੇ ਮਿਲ ਕੇ ਬਣਾਇਆ ਰਾਣੂ ਸਰਬ ਸਾਂਝਾ ਗਰੁੱਪ

ਬੋਰਡ ਮੈਨੇਜਮੈਂਟ ਵੱਲੋਂ 14 ਸਤੰਬਰ ਨੂੰ ਸਿੱਖਿਆ ਬੋਰਡ ਕਰਮਚਾਰੀ ਐਸੋਸੀਏਸ਼ਨ ਦੀਆਂ ਚੋਣ ਕਰਵਾਉਣ ਲਈ ਨੋਟੀਫਿਕੇਸ਼ਨ ਜਾਰੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 23 ਅਗਸਤ:
ਪੰਜਾਬ ਸਕੂਲ ਸਿੱਖਿਆ ਬੋਰਡ ਕਰਮਚਾਰੀ ਐਸੋਸੀਏਸ਼ਨ ਦੀਆਂ 14 ਸਤੰਬਰ ਨੂੰ ਐਲਾਨਣ ਦੇ ਨਾਲ ਹੀ ਵੱਖ ਵੱਖ ਗਰੁੱਪਾਂ ਨੇ ਸਰਗਰਮੀਆਂ ਤੇਜ ਕਰ ਦਿਤੀਆਂ ਹਨ। ਅੱਜ ਰਾਣੂ ਗਰੁੱਪ ਅਤੇ ਰਾਣੂ ਟਰੱਸਟ ਦੀ ਵਿਸ਼ੇਸ ਮੀਟਿੰਗ ਜਰਨੈਲ ਸਿੰਘ ਚੁੰਨੀ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਮੌਜੂਦਾ ਪ੍ਰਧਾਨ ਸੁਖਚੈਨ ਸਿੰਘ ਸੈਣੀ, ਬਲਬੰਤ ਸਿੰਘ, ਸਿਕੰਦਰ ਸਿੰਘ, ਪਰਵਿੰਦਰ ਸਿੰਘ ਪਾਲੀ, ਸਤਬੀਰ ਸਿੰਘ ਬਸਾਤੀ, ਸਾਬਕਾ ਆਗੂ ਭਗਵੰਤ ਸਿੰਘ ਬੇਦੀ, ਕੁਲਦੀਪ ਸਿੰਘ ਸੈਦਪੁਰ, ਜਰਨੈਲ ਸਿੰਘ ਦੁਗਾਂ, ਟਰੱਸਟ ਦੀ ਪ੍ਰਧਾਨ ਅਮਰਜੀਤ ਕੌਰ, ਅਤੇ ਹਰਬੰਸ ਸਿੰਘ ਬਾਗੜੀ ਸ਼ਾਮਲ ਹੋਏ।
ਮੀਟਿੰਗ ਵਿੱਚ ਬੀਤੇ ਸਾਲ ਮੈਨੇਜਮੈਂਟ ਅਤੇ ਪੰਜਾਬ ਸਰਕਾਰ ਵੱਲੋ ਕੀਤੀ ਮੁਲਾਜਮ ਮਾਰੂ ਫੈਸਲਿਆਂ ਦੀ ਸਖਤ ਨਿਖੇਧੀ ਕੀਤੀ ਅਤੇ ਕਿਹਾ ਕਿ ਇਸ ਮੈਨੇਜਮੈਂਟ ਵੱਲੋ ਕੀਤੇ ਅਤਿਆਚਾਰਾਂ ਦਾ ਵਿਰੋਧ ਕਰਨ ਲਈ ਸਾਨੂੰ ਸਾਰੇ ਗਰੁੱਪਾਂ ਦੇ ਏਕਾ ਕਰਕੇ ਚੋਣ ਪਿੜ ਵਿੱਚ ਉਤਰਨਾ ਚਾਹੀਦਾ ਹੈ ਅਤੇ ਯੂਨੀਅਟ ਦੇ ਗੁਆਚੇ ਵਕਾਰ ਨੂੰ ਬਹਾਲ ਕਰਨ, ਕੀਤੀ ਗਈ ਵਿਕਟੇਮਾਈਜ਼ਨ ਨੂੰ ਦੂਰ ਕਰਨ, ਖਤਮ ਕੀਤੀਆਂ ਗਈਆਂ ਅਸਾਮੀਆਂ ਅਤੇ ਪ੍ਰਾਈਵੇਟ ਕੰਪਨੀ ਤੋਂ ਦੁਬਾਰਾ ਰੀਸਟਰਕਚਿੰਗ ਬੰਦ ਕਰਨ, ਯੂਨੀਅਨ ਦਾ ਵਕਾਰਜ ਮੁੜ ਬਹਾਲ ਕਰਵਾਉਣ, ਸਰਕਾਰ ਵੱਲੋਂ ਸਿੱਖਿਆ ਬੋਰੜ ਦੀ ਆਰਥਿਕ ਤਬਾਹੀ ਨੂੰ ਰੋਕਣ ਹਿੱਤ, ਸਰਬ ਸਾਂਝਾ ਗਰੁੱਪ, ਅਤੇ ਰਾਣੁੰ ਗਰੁੱਪ ਨੇ ਮਿਲਕੇ ਰਾਣੁੰ ਸਰਬ ਸਾਂਝਾ ਗਰੁੱਪ ਦਾ ਗਠਨ ਕੀਤਾ ਗਿਆ।
ਬਾਅਦ ਵਿੱਚ ਸਰਬ ਸਾਂਝਾ ਗਰੁੱਪ ਦਾ ਆਗੂ ਬਲਜਿੰਦਰ ਸਿੰਘ ਬਰਾੜ, ਪਰਮਜੀਤ ਸਿੰਘ ਪੰਮਾ, ਸੁਨੀਲ ਅਰੋੜਾ, ਗੁਰਇਕਬਾਲ ਸਿੰਘ ਸੋਢੀ, ਪ੍ਰਭਦੀਪ ਸਿੰਘ ਬੋਪਾਰਾਏ, ਜਸਵਿੰਦਰ ਸੈÎਣੀ, ਅਮਰੀਕ ਸਿੰਘ ਭੜੀ, ਜਸਬੀਰ ਸਿੰਘ ਚੋਟੀਆਂ, ਸਾਬਕਾ ਆਗੂ ਗੁਰਦੀਪ ਸਿੰਘ ਢਿਲੋਂ, ਗੁਰਦੇਵ ਸਿੰਘ ਅਤੇ ਰਣਜੀਤ ਸਿੰਘ ਮਾਨ ਨਾਲ ਮੀਟਿੰਗ ਕੀਤੀ ਜਿਨ੍ਹਾਂ ਰਾਣੂ ਗਰੁੱਪ ਦੇ ਫੈਸਲੇ ਦਾ ਸਵਾਗਤ ਕੀਤਾ ਅਤੇ ਕਿਹਾ ਕਿ ਅਜ ਸਮਾਂ ਮੰਗ ਕਰਦਾ ਹੈ ਕਿ ਜੱਥੇਬੰਦੀ ਦੀ ਹੋਂਦ ਬਚਾਈ ਜਾਵੇ, ਪੰਜਾਬ ਸਰਕਾਰ ਅਤੇ ਮੈਨੇਜਮੈਂਟ ਦੇ ਹਮਲਿਆਂ ਦਾ ਮਿਲ ਕੇ ਟਾਕਰਾ ਕੀਤਾ ਜਾਵੇ।

Load More Related Articles
Load More By Nabaz-e-Punjab
Load More In General News

Check Also

ਪ੍ਰਕਾਸ਼ ਪੁਰਬ: ਕਿਰਤ ਕਰੋ, ਨਾਮ ਜਪੋ ਅਤੇ ਵੰਡ ਛਕੋ ਦੇ ਸੰਦੇਸ਼ ’ਤੇ ਅਮਲ ਕਰਨ ਦੀ ਲੋੜ: ਕੁਲਵੰਤ ਸਿੰਘ

ਪ੍ਰਕਾਸ਼ ਪੁਰਬ: ਕਿਰਤ ਕਰੋ, ਨਾਮ ਜਪੋ ਅਤੇ ਵੰਡ ਛਕੋ ਦੇ ਸੰਦੇਸ਼ ’ਤੇ ਅਮਲ ਕਰਨ ਦੀ ਲੋੜ: ਕੁਲਵੰਤ ਸਿੰਘ ਮੁਹਾਲੀ…