
ਦੋਆਬਾ ਗਰੁੱਪ ਆਫ਼ ਕਾਲਜਿਜ਼ ਦੇ ਸਟਾਰ ਡੇਅ ’ਤੇ ਪ੍ਰਸਿੱਧ ਪੰਜਾਬੀ ਗਾਇਕ ਸ਼ੈਰੀ ਮਾਨ ਨੇ ਖੂਬ ਰੰਗ ਬੰਨ੍ਹਿਆ
ਦੋ ਹਜ਼ਾਰ ਤੋਂ ਵੱਧ ਵਿਦਿਆਰਥੀਆਂ ਤੇ ਸੰਸਥਾ ਦੇ ਮੈਂਬਰਾਂ ਨੇ ਸਮਾਗਮ ਵਿੱਚ ਕੀਤੀ ਸ਼ਿਰਕਤ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 1 ਨਵੰਬਰ:
ਪੰਜਾਬ ਦੇ ਪ੍ਰਸਿੱਧ ਪੰਜਾਬੀ ਸਿੰਗਰ ਸ਼ੈਰੀ ਮਾਨ ਨੇ ਦੋਆਬਾ ਗਰੁੱਪ ਆਫ਼ ਕਾਲਜਿਜ਼ ਵਿਖੇ ਆਯੋਜਿਤ ਕੀਤੇ ਗਏ ਸਟਾਰ ਡੇ ਸਮਾਗਮ ਵਿੱਚ ਆਪਣੇ ਸ਼ਾਨਦਾਰ ਪ੍ਰਦਰਸ਼ਨ ਨਾਲ ਵਿਦਿਆਰਥੀਆਂ ਨੂੰ ਝੂਮਣ ਲਾ ਦਿੱਤਾ। ਕੇਵਲ ਇਹੀ ਨਹੀ ਜਦੋਂ ਗਾਇਕ ਸ਼ੈਰੀ ਮਾਨ ਆਪਣੀ ਪੇਸ਼ਕਾਰੀ ਲਈ ਮੰਚ ਤੇ ਪਹੁੰਚੇ,ਵਿਦਿਆਰਥੀਆਂ ਨੇ ਤਾੜੀਆਂ ਅਤੇ ਸੀਟੀਆਂ ਨਾਲ ਉਨ੍ਹਾਂ ਦਾ ਸਵਾਗਤ ਕੀਤਾ। ਇਸ ਦੋਰਾਨ ਉਨ੍ਹਾਂ ਨੇ ਯਾਰ ਅਨਮੁੱਲੇ ਅਤੇ ਲਾ ਕੇ ਤਿੰਨ ਪੈੱਗ ਬੱਲੀਏ ਆਦਿ ਗੀਤਾਂ ਰਾਹੀਂ ਦਰਸ਼ਕਾ ਦਾ ਖੂਬ ਮਨੋਰੰਜਨ ਕੀਤਾ। ਇਸ ਮੌਕੇ ਸੰਸਥਾ ਦੇ ਲਗਭਗ ਦੋ ਹਜ਼ਾਰ ਤੋਂ ਵੱਧ ਵਿਦਿਆਰਥੀ, ਫਕੈਲਟੀ ਮੈਂਬਰ ਅਤੇ ਹੋਰ ਪ੍ਰਬੰਧਨ ਮੈਂਬਰ ਸ਼ਾਮਲ ਹੋਏ। ਇਸ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਕੁਲਦੀਪ ਸਿੰਘ ਚਾਹਲ (ਐਸ.ਐਸ.ਪੀ ਮੁਹਾਲੀ) ਨੇ ਸ਼ਿਰਕਤ ਕੀਤੀ।
ਇਸ ਦੌਰਾਨ ਉਨ੍ਹਾਂ ਨੇ ਵਿਦਿਆਰਥੀਆਂ ਨੂੰ ਆਪਣੇ ਟਿੱਚੇ ਪ੍ਰਾਪਤ ਕਰਨ ਲਈ ਅਤੇ ਸਖ਼ਤ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ।ਉਨ੍ਹਾਂ ਹੋਰ ਅੱਗੇ ਬੋਲਦੇ ਹੋਏ ਕਿਹਾ ਕਿ ਅਨੁਸ਼ਾਸ਼ਨ ਵਿੱਚ ਰਹਿ ਕੇ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਟਿਚਿਆਂ ਤੇ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ। ਇਸ ਪ੍ਰੋਗਗਾਮ ਵਿੱਚ ਖਰੜ ਦੇ ਡੀ.ਐਸ.ਪੀ ਦੀਪ ਕਮਲ ਗੈਸਟ ਆਫ਼ ਆਨਰ ਦੇ ਤੌਰ ’ਤੇ ਮੌਜ਼ੂਦ ਹੋਏ।ਇਸ ਤੋਂ ਪਹਿਲਾਂ ਮੁੱਖ ਮਹਿਮਾਨ ਦੇ ਪਹੁੰਚਣ ’ਤੇ ਸੰਸਥਾ ਦੇ ਡੀਜੀਸੀ ਮੈਨੇਜਿੰਗ ਚੇਅਰਮੈਨ ਐਸ.ਐਸ.ਸੰਘਾ, ਐਗਜ਼ੀਕਿਊਟੀਵ ਵਾਇਸ ਚੇਅਰਮੈਨ ਮਨਜੀਤ ਸਿੰਘ ਅਤੇ ਹੋਰ ਸੰਸਥਾ ਮੈਂਬਰਾਂ ਨੇ ਉਨ੍ਹਾਂ ਦਾ ਸ਼ਾਨਦਾਰ ਸਵਾਗਤ ਕੀਤਾ।ਇਸ ਦੌਰਾਨ ਉਨ੍ਹਾਂ ਨੇ ਡੀ.ਜੀ.ਸੀ ਦੇ ਆਸ਼ਰਮ, ਖੇਡਾਂ, ਸਾਹਿਤਕ ਅਤੇ ਸੱਭਿਆਚਾਰਕ ਖੇਤਰਾਂ ਦੀ ਪ੍ਰਾਪਤੀਆਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ।