ਸ਼ਾਸ਼ਤਰੀ ਮਾਡਲ ਸਕੂਲ ਦੇ ਵਿਦਿਆਰਥੀਆਂ ਨੇ ਕੀਤਾ ਪੁਸ਼ਪਾ ਗੁਜਰਾਲ ਸਾਇੰਸ ਸਿਟੀ ਦਾ ਦੌਰਾ

ਨਿਊਜ਼ ਡੈਸਕ ਸਰਵਿਸ
ਮੁਹਾਲੀ, 2 ਦਸੰਬਰ
ਸ਼ਾਸਤਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਫੇਜ਼-1 ਮੋਹਾਲੀ ਵੱਲੋਂ ਵਿਦਿਆਰਥੀਆਂ ਲਈ ਇੱਕ ਐਜੂਕੇਸ਼ਨਲ ਟੂਰ ਪੁਸ਼ਪਾ ਗੁਜਰਾਲ ਸਾਇੰਸ ਸੀਟੀ ਕਪੂਰਥਲਾ ਅਤੇ ਜੰਗ-ਏ-ਅਜ਼ਾਦੀ ਯਾਦਗਾਰ ਕਰਤਾਰਪੁਰ ਜਿਲ੍ਹਾ ਜਲੰਧਰ ਵਿਖੇ ਲਿਜਾਇਆ ਗਿਆ। ਸਕੂਲ ਦੇ ਲਗਭਗ 50 ਵਿਦਿਆਰਥੀ ਇਸ ਵਿੱਚ ਸ਼ਾਮਿਲ ਸਨ। ਵਿਦਿਆਰਥੀ ਸਵੇਰੇ ਸਕੂਲ ਤੋਂ ਆਪਣੇ ਸਾਇੰਸ ਅਧਿਆਪਕਾਂ ਨਾਲ ਬੱਸਾਂ ਵਿੱਚ ਬੈਠ ਕੇ ਰਵਾਨਾ ਹੋਏ ਅਤੇ ਲਗਭਗ ਚਾਰ ਘੰਟੇ ਦੇ ਸਫਰ ਤੋਂ ਬਾਅਦ ਪੁਸ਼ਪਾ ਗੁਜਰਾਲ ਸਾਇੰਸ ਸਿਟੀ ਕਪੂਰਥਲਾ ਪੁੱਜੇ।
ਸਾਇੰਸ ਦੀਆਂ ਨਵੀਆਂ-ਨਵੀਆਂ ਕਾਢਾਂ ਨੇ ਮਨੁੱਖ ਵਿੱਚ ਹਰ ਪੱਖ ਤੋਂ ਇੱਕ ਨਵਾਂ ਪਲਟਾ ਲੈ ਆਂਦਾ ਹੈ। ਅਜੋਕੇ ਯੁੱਗ ਵਿੱਚ ਸਾਇੰਸ ਨੇ ਇੰਨੀ ਉੱਨਤੀ ਕੀਤੀ ਹੈ ਕਿ ਇਸ ਨੇ ਸੰਸਾਰ ਦਾ ਚਿਹਰਾ-ਮੁਹਰਾ ਹੀ ਬਦਲ ਕੇ ਰੱਖ ਦਿੱਤਾ ਹੈ। ਇਸ ਮੈਕੇ ਵਿਦਿਆਰਥੀਆਂ ਨੇ ਮਹੱਤਵਪੂਰਨ ਜਾਣਕਾਰੀ ਵੀ ਨੋਟ ਕੀਤੀ। ਵਿਦਿਆਰਥੀਆਂ ਨੇ ਡੋਮ ਥੀਏਟਰ ਵਿਖੇ ਚੰਨ ਤੇ ਪਹੁੰਚੇ ਵਿਗਿਆਨੀਆਂ ਦੀ ਫਿਲਮ ਵੇਖੀ ਅਤੇ ਲੇਜ਼ਰ ਸ਼ੋਅ ਦਾ ਆਨੰਦ ਵੀ ਉਠਾਇਆ। ਇਸ ਤੋਂ ਉਪਰੰਤ ਭੂਚਾਲ ਦੇ ਝਟਕੇ ਮਹਿਸੂਸ ਕਰਦਿਆਂ ਫਿਲਮ ਰਾਹੀਂ ਭੂਚਾਲ ਆਉਣ ਦੇ ਕਾਰਨ ਅਤੇ ਇਸ ਤੋਂ ਬਚਣ ਦੇ ਤਰੀਕੇ ਸਮਝੇ।
ਡਾਇਨਾਸੋਰ ਪਾਰਕ ਵਿੱਚ ਬੱਚਿਆਂ ਨੇ ਖੂਬ ਆਨੰਦ ਮਾਣਿਆ। ਹੋਰ ਬਹੁਤ ਸਾਰੇ ਅਜੋਕੇ ਸਾਇੰਸ ਮਾਡਲਾਂ ਨੇ ਬੱਚਿਆਂ ਨੂੰ ਕਾਫੀ ਪ੍ਰੇਰਿਤ ਕੀਤਾ। ਦੁਪਹਿਰ ਦੇ ਖਾਣੇ ਉਪਰੰਤ ਬੱਚਿਆਂ ਨੂੰ ਰੇਲ ਕੋਚ ਫੈਕਟਰੀ ਕਪੂਰਥਲਾ ਵੇਖਣ ਲਈ ਲਿਜਾਇਆ ਗਿਆ। ਬਾਅਦ ਵਿੱਚ ਵਿਦਿਆਰਥੀਆਂ ਨੂੰ ਫਿਰ ਜੰਗ-ਏ-ਅਜ਼ਾਦੀ ਯਾਦਗਾਰ ਕਰਤਾਰਪੁਰ ਜਿਲ੍ਹਾ ਜਲੰਧਰ ਵਿਖਾਉਣ ਲਈ ਲਿਆਂਦਾ ਗਿਆ। ਜਿੱਥੇ ਹਾਲ ਦੀ ਘੜੀ ਉਸਾਰੀ ਗਈ ਇੱਕ ਗੈਲਰੀ ਵੇਖ ਕੇ 1914 ਦਾ ਕਾਮਾਗਾਟਾ ਮਾਰੂ ਇਤਿਹਾਸ ਨੂੰ ਪਰੋ ਕੇ ਰੂ-ਬ-ਰੂ ਪੇਸ਼ ਕੀਤਾ ਗਿਆ। ਸਕੂਲ ਦੇ ਮੈਨੇਜਰ ਸ਼੍ਰੀ ਰਾਮ ਲਾਲ ਸੇਵਕ ਨੇ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਰ ਸਾਲ ਸਕੂਲ ਵੱਲੋਂ ਇਸ ਤਰ੍ਹਾਂ ਦੇ ਵਿਦਿਅਕ ਟੂਰ ਦਾ ਆਯੋਜਨ ਕੀਤਾ ਜਾਂਦਾ ਹੈ ਤਾਂ ਜੋ ਬੱਚਿਆਂ ਦਾ ਸਰਬਪੱਖੀ ਵਿਕਾਸ ਹੋ ਸਕੇ।

Load More Related Articles
Load More By Nabaz-e-Punjab
Load More In Uncategorized

Check Also

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਸਕੱਤਰ ਵੱਲੋਂ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਸਕੱਤਰ ਵੱਲੋਂ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਨਬਜ਼-ਏ-ਪੰ…