
ਸ਼ੈਲਬੀ ਹਸਪਤਾਲ ਨੇ ਦਿਲ ਦੀ ਸਿਹਤ ਸਬੰਧੀ ਜਾਗਰੂਕਤਾ ਲਈ ਵਾਕਥਾਨ ਦਾ ਕੀਤਾ ਆਯੋਜਨ
ਸੁਖਨਾ ਲੇਕ ਤੇ ਕਰਵਾਈ ਗਈ ਪੰਜ ਕਿੱਲੋਮੀਟਰ ਦੀ ਵਾਕ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 27 ਸਤੰਬਰ:
ਟਰਾਈ ਸਿਟੀ ਦੇ ਮਸ਼ਹੂਰ ਸ਼ੈਲਬੀ ਹਸਪਤਾਲ ਵੱਲੋਂ ਚੰਡੀਗੜ੍ਹ ਪ੍ਰਸ਼ਾਸਨ ਦੇ ਸਹਿਯੋਗ ਨਾਲ ਵਿਸ਼ਵ ਹਾਰਟ ਦਿਵਸ ਨੂੰ ਸਮਰਪਿਤ ਵਾਕਥਾਨ ਦਾ ਆਯੋਜਨ ਕੀਤਾ ਗਿਆ। ਚੰਡੀਗੜ੍ਹ ਦੀ ਸੁਖਨਾ ਲੇਕ ਤੇ ਆਯੋਜਿਤ ਕੀਤੇ ਗਏ ਇਸ ਵਾਕ ਦਾ ਥੀਮ ‘ਆਪਣੇ ਦਿਲ ਦੀ ਸਿਹਤ ਲਈ ਤੁਰੋ’ ਸੀ। 5 ਕਿੱਲੋਮੀਟਰ ਦੇ ਇਸ ਵਾਕਥਾਨ ਵਿੱਚ ਵੱਡੀ ਗਿਣਤੀ ਲੋਕਾਂ ਨੇ ਹਿੱਸਾ ਲਿਆ। ਇਸ ਵਾਕਥਾਨ ਦਾ ਮਕਸਦ ਲੋਕਾਂ ਵਿੱਚ ਦਿਲ ਦੀ ਸਿਹਤ, ਇਸ ਵਿੱਚ ਆਉਂਦੇ ਖ਼ਤਰੇ, ਗਲਤ ਖ਼ੁਰਾਕ, ਕਸਰਤ ਨਾ ਕਰਨਾ ਅਤੇ ਤੰਬਾਕੂ ਦੀ ਵਰਤੋਂ ਨਾਲ ਦਿਲ ਨੂੰ ਹੋਣ ਵਾਲੇ ਖ਼ਤਰੇ ਸਬੰਧੀ ਜਾਗਰੂਕ ਕਰਨਾ ਸੀ।
ਮਸ਼ਹੂਰ ਫਿਟਨੈੱਸ ਦੇ ਮੋਟੀਵੇਸ਼ਨਲ ਬਲੌਗਰ ਤਾਨੀਆ ਅਗਰਵਾਲ ਇਸ ਮੌਕੇ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਦੋ ਬੱਚਿਆਂ ਦੀ ਮਾਂ ਤਾਨੀਆ ਦੌੜਾਕ ਹੈ, ਬਲੌਗਰ ਹੈ, ਯੋਗਾ ਪ੍ਰੈਕਟੀਸ਼ਨਰ ਹੈ ਅਤੇ ਫਿਟਨੈੱਸ ਕੋਚ ਹੈ। ਉਹ ਆਪਣੇ ਬਲਾਗ ਰਾਹੀਂ ਲੋਕਾਂ ਨੂੰ ਰਨਿੰਗ ਸੈਰ ਯੋਗਾ ਆਦਿ ਨਾਲ ਫਿੱਟ ਰਹਿਣ ਬਾਰੇ ਦੱਸਦੀ ਹੈ। ਇਸ ਮੌਕੇ ਮਸ਼ਹੂਰ ਕਾਰਡਿਓਲੋਜਿਸਟ ਡਾ ਸਚਿਨ ਸੋਂਧੀ, ਸ਼ੈਲਬੀ ਹਸਪਤਾਲ ਮੁਹਾਲੀ ਦੇ ਸੀਏਓ ਅਭਿਨਵ ਸ੍ਰੀਵਾਸਤਵ ਤੇ ਤਾਨਿਆ ਅਗਰਵਾਲ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ।
ਇਸ ਮੌਕੇ ਤਾਨਿਆ ਅਗਰਵਾਲ ਨੇ ਕਿਹਾ ਕਿ ਉਹ ਇਸ ਵਾਕਥਾਨ ਰਾਹੀਂ ਸ਼ੈਲਬੀ ਹਸਪਤਾਲ ਨਾਲ ਜੁੜ ਕੇ ਖੁਸ਼ੀ ਮਹਿਸੂਸ ਕਰਦੀ ਹੈ। ਤਾਨਿਆ ਨੇ ਕਿਹਾ ਕਿ ਇਸ ਮੌਕੇ ਤਾਂ ਨਿਆਂ ਅਗਰਵਾਲ ਨੇ ਕਿਹਾ ਕਿ ਉਹ ਇਸ ਮੌਕੇ ਥਾਨ ਰਾਹੀਂ ਸ਼ੈਲਬੀ ਹਸਪਤਾਲ ਨਾਲ ਜੁੜ ਕੇ ਖ਼ੁਸ਼ੀ ਮਹਿਸੂਸ ਕਰਦੀ ਹੈ। ਤਾਨਿਆ ਨੇ ਕਿਹਾ ਕਿ ਰੋਜ਼ਾਨਾ ਕਸਰਤ ਤੇ ਪੌਸ਼ਟਿਕ ਖੁਰਾਕ ਸਿਹਤਮੰਦ ਜ਼ਿੰਦਗੀ ਲਈ ਮਹੱਤਵਪੂਰਨ ਰੋਲ ਅਦਾ ਕਰਦੇ ਹਨ। ਉਨ੍ਹਾਂ ਆਸ ਪ੍ਰਗਟ ਕੀਤੀ ਕਿ ਇਸ ਵਕਥਾਨ ਰਾਹੀਂ ਲੋਕ ਕਸਰਤ ਕਰਨ ਤੇ ਫਿੱਟ ਰਹਿਣ ਲਈ ਉਤਸ਼ਾਹਿਤ ਹੋਣਗੇ।

ਡਾ. ਸੋਂਧੀ ਨੇ ਕਿਹਾ ਕਿ ਭਾਰਤ ਵਿੱਚ ਵੱਡੀ ਗਿਣਤੀ ਮੌਤਾਂ ਲਈ ਜ਼ਿੰਮੇਵਾਰ ਹੈ। ਇਸ ਲਈ ਇਹ ਜ਼ਰੂਰੀ ਹੈ ਕਿ ਅਸੀਂ ਆਪਣੇ ਦਿਲ ਨੂੰ ਸਿਹਤਮੰਦ ਰੱਖਣ ਲਈ ਉਪਰਾਲੇ ਕਰੀਏ। ਲਗਾਤਾਰ ਕਸਰਤ, ਪੌਸ਼ਟਿਕ ਖੁਰਾਕ ਤੇ ਤੰਬਾਕੂ ਤੋਂ ਦੂਰ ਰਹਿਣਾ ਦਿਲ ਨੂੰ ਸਿਹਤਮੰਦ ਰੱਖਣ ਲਈ ਜਰੂਰੀ ਹੈ। ਇਸ ਤੋਂ ਇਲਾਵਾ 45 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਹਰ ਸਾਲ ਛੇਕੂਪ ਕਰਵਾਉਣਾ ਚਾਹੀਦਾ ਹੈ ਤਾਂ ਜੋ ਸਮੇ ਸਰ ਬਿਮਾਰੀ ਦਾ ਪਤਾ ਲੱਗ ਸਕੇ ਤੇ ਇਹ ਜਾਨਲੇਵਾ ਨਾ ਬਣ ਜਾਵੇ।