ਮੁੱਖ ਮੰਤਰੀ ਦੇ ਮੁੱਖ ਸਲਾਹਕਾਰ ਸ਼ੇਰਗਿੱਲ ਨੇ ਡੀਸੀ ਤੇ ਹੋਰ ਅਫ਼ਸਰਾਂ ਨਾਲ ਕੀਤੀ ਮੁਲਾਕਾਤ

ਲੋਕਾਂ ਨੂੰ ਕਰੋਨਾ ਤੋਂ ਮੁਕਤ ਕਰਵਾਉਣ ਵਿੱਚ ਜੀਓਜੀਜ਼ ਦੀ ਸਰਗਰਮ ਭੂਮਿਕਾ ਦੀ ਸ਼ਲਾਘਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 15 ਮਈ:
ਮੁੱਖ ਮੰਤਰੀ ਪੰਜਾਬ ਦੇ ਮੁੱਖ ਸਲਾਹਕਾਰ ਲੈਫ਼ਟੀਨੈਂਟ ਜਨਰਲ ਟੀਐਸ ਸ਼ੇਰਗਿੱਲ (ਪੀਵੀਐਸਐਮ) ਨੇ ਗਾਰਡੀਅਨਜ ਆਫ਼ ਗਵਰਨੈਂਸ (ਜੀਓਜੀਜ) ਦੀ ਲੋਕਾਂ ਨੂੰ ਮਹਾਮਾਰੀ ਤੋਂ ਮੁਕਤ ਕਰਨ ਅਰੰਭੇ ਕਾਰਜਾਂ ਵਿੱਚ ਨਿਭਾਈ ਜਾ ਰਹੀ ਸਰਗਰਮ ਭੂਮਿਕਾ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਸਮੂਹ ਸੰਗਠਨ ਮੌਜੂਦਾ ਮਹਾਮਾਰੀ ਲਈ ਰਾਜ ਸਰਕਾਰ ਦੀ ਆਪਣੀ ਪ੍ਰਤੀਕਿਰਿਆ ਸੰਸਥਾ ਬਣ ਕੇ ਸਾਹਮਣੇ ਆਏ ਹਨ। ਲੈਫ਼ਟੀਨੈਂਟ ਜਨਰਲ (ਸੇਵਾ-ਮੁਕਤ), ਜਿਨ੍ਹਾਂ ਨੇ ਜੀਓਜੀਜ ਪ੍ਰੋਗਰਾਮ ਦਾ ਨਿਰੀਖਣ ਕੀਤਾ, ਨਿਰੰਤਰ ਰਾਜ ਦਾ ਦੌਰਾ ਕਰ ਰਹੇ ਹਨ ਅਤੇ ਆਪਣੇ ਸਾਥੀਆਂ ਨੂੰ ਪ੍ਰੇਰਿਤ ਕਰ ਰਹੇ ਹਨ, ਨੇ ਸ਼ੁੱਕਰਵਾਰ ਨੂੰ ਮੁਹਾਲੀ ਦਾ ਦੌਰਾ ਕੀਤਾ। ਉਨ੍ਹਾਂ ਕਿਹਾ ਕਿ ਸਮਰਪਣ, ਡਿਊਟੀ ਪ੍ਰਤੀ ਇਮਾਨਦਾਰੀ ਅਤੇ ਕਾਡਰਾਂ ਦਾ ਪਰਸਪਰ ਵਿਸ਼ਵਾਸ ਵਰਦੀ ਤੋਂ ਬਾਹਰ ਹੋਣ ’ਤੇ ਵੀ ਬਣਿਆ ਰਹਿੰਦਾ ਹੈ ਅਤੇ ਜੇ ਇਸ ਨੂੰ ਸਹੀ ਢੰਗ ਨਾਲ ਲਾਗੂ ਕੀਤਾ ਜਾਂਦਾ ਹੈ ਤਾਂ ਇਹ ਲਾਭਦਾਇਕ ਹੁੰਦਾ ਹੈ। ਉਨ੍ਹਾਂ ਦੱਸਿਆ ਕਿ ਜੀਓਜੀਜ ਵੱਖ-ਵੱਖ ਡਿਊਟੀਆਂ ਸੰਭਾਲ ਰਹੇ ਹਨ। ਰਾਸ਼ਨ ਦੀ ਵੰਡ, ਪ੍ਰਵਾਸੀ ਮਜ਼ਦੂਰਾਂ ਦੇ ਪ੍ਰਬੰਧਨ, ਵੱਖ-ਵੱਖ ਸਰਵੇਖਣਾਂ ਅਤੇ ਡਾਟਾ-ਮੈਪਿੰਗ, ਜ਼ਰੂਰੀ ਸੇਵਾਵਾਂ ’ਤੇ ਪੈਣ ਵਾਲੇ ਪ੍ਰਭਾਵ ਦੀ ਰਿਪੋਰਟ ਕਰਨ, ਲਾਕਡਾਉਨ ਦੇ ਸ਼ੁਰੂਆਤੀ ਸਮੇਂ ਵਿਚ ਦਵਾਈਆਂ ਦੀ ਵੰਡ ਦੀ ਜ਼ਿੰਮੇਵਾਰੀ ਉਨ੍ਹਾਂ ਨੂੰ ਸੌਂਪੀ ਗਈ ਹੈ।
ਇਸ ਤੋਂ ਇਲਾਵਾ, ਸਮਰਪਿਤ ਕੇਡਰ ਨੇ ਕਈ ਥਾਵਾਂ ’ਤੇ ਖਾਸ ਕਰਕੇ ਪੇਂਡੂ ਬੈਂਕਾਂ ਵਿੱਚ ਸਮਾਜਿਕ ਦੂਰੀ ਦੇ ਨਿਯਮਾਂ ਨੂੰ ਲਾਗੂ ਕੀਤਾ ਹੈ। ਕਣਕ ਦੀ ਅਤਿ ਮਹੱਤਵਪੂਰਨ ਫਸਲ ਦੀ ਢੁਕਵੀਂ ਮਾਰਕੀਟਿੰਗ ਨੂੰ ਯਕੀਨੀ ਬਣਾਉਣ ਵਿੱਚ ਉਨ੍ਹਾਂ ਦੀ ਸੇਵਾ ਸਭ ਤੋਂ ਉੱਚੇ ਪੱਧਰ ਦੀ ਰਹੀ ਹੈ। ਸਿਰਫ਼ ਉਨ੍ਹਾਂ ਨੇ ਖ਼ਰੀਦ ਕੇਂਦਰਾਂ ਵਿੱਚ ਸਮਾਜਿਕ ਦੂਰੀਆਂ ਹੀ ਨਹੀਂ ਬਣਾਈਆ, ਉਨ੍ਹਾਂ ਦੇ ਕੁਦਰਤੀ ਫੌਜੀ ਰੁਝਾਨ ਨਾਲ ਨਿਆਂ ਨੂੰ ਯਕੀਨੀ ਬਣਾਉਣ ਲਈ ਉਨ੍ਹਾਂ ਨੇ ਸੁਤੰਤਰ ਆਡਿਟ ਕੀਤੇ ਹਨ, ਜਿਸ ਨਾਲ ਕਿਸਾਨਾਂ ਨੂੰ ਵੱਡੀ ਸਹਾਇਤਾ ਮਿਲੀ ਹੈ। ਇਸ ਦੇ ਨਾਲ, ਉਹ ਕੋਵਿਡ-19 ਦੇ ਫੈਲਣ ਨੂੰ ਰੋਕਣ ਲਈ ਲੋੜੀਂਦੀਆਂ ਸਾਵਧਾਨੀਆਂ ਬਾਰੇ ਲੋਕਾਂ ਨੂੰ ਜਾਗਰੂਕ ਕਰ ਰਹੇ ਹਨ। ਇਸ ਤੋਂ ਪਹਿਲਾਂ ਲੈਫ਼ਟੀਨੈਂਟ ਜਨਰਲ ਟੀਐਸ ਸ਼ੇਰਗਿੱਲ ਦੇ ਨਾਲ ਉਨ੍ਹਾਂ ਦੇ ਓਐਸਡੀ ਕਰਨਵੀਰ ਸਿੰਘ ਨੇ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਹੋਰਨਾਂ ਖੇਤਰਾਂ ਬਾਰੇ ਫੀਡਬੈਕ ਮੰਗਿਆ, ਜਿੱਥੇ ਜੀਓਜੀਜ ਦੀਆਂ ਸੇਵਾਵਾਂ ਦੀ ਵਰਤੋਂ ਕੀਤੀ ਜਾ ਸਕਦੀ ਹੈ ਕਿਉਂਕਿ ਮੰਡੀਆਂ ਦਾ ਕੰਮ ਮੁਕੰਮਲ ਹੋਣ ਦੇ ਨੇੜੇ ਹੈ। ਮੀਟਿੰਗ ਵਿੱਚ ਏਡੀਸੀ ਸ੍ਰੀਮਤੀ ਆਸ਼ਿਕਾ ਜੈਨ, ਆਈਏਐਸ (ਅੰਡਰ ਟਰੇਨਿੰਗ) ਮਨੀਸ਼ਾ ਰਾਣਾ, ਸਹਾਇਕ ਕਮਿਸ਼ਨਰ (ਜਨਰਲ) ਯਸ਼ਪਾਲ ਸ਼ਰਮਾ, ਡੀਐਸਪੀ ਅਮਰੋਜ਼ ਸਿੰਘ, ਡੀਪੀਆਰਓ ਮੈਡਮ ਰੁਚੀ ਕਾਲੜਾ ਅਤੇ ਹੋਰ ਅਧਿਕਾਰੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ ਨਬਜ਼-ਏ-ਪੰਜਾਬ, ਮੁਹਾਲੀ, 9 ਜਨਵਰੀ: ਇ…