nabaz-e-punjab.com

ਲੁਟੇਰਿਆਂ ਤੋਂ ਬਚਾਉਣ ਲਈ ਸਮੁੰਦਰੀ ਜਹਾਜ਼ ਨੂੰ 10 ਦਿਨ ਹਨੇਰੇ ਵਿੱਚ ਰੱਖਿਆ

ਨਬਜ਼-ਏ-ਪੰਜਾਬ ਬਿਊਰੋ, ਸਿਡਨੀ, 9 ਅਗਸਤ:
ਸਮੁੰਦਰੀ ਜਹਾਜ਼ ਵਿਚ ਸਵਾਰ ਹੋਕੇ ਆਸਟ੍ਰੇਲੀਆ ਤੋਂ ਦੁਬਈ ਜਾ ਰਹੇ ਯਾਤਰੀਆਂ ਦਾ ਅਜਿਹਾ ਹਾਲ ਹੋਇਆ ਜਿਸ ਬਾਰੇ ਉਨ੍ਹਾਂ ਨੇ ਸੁਪਨੇ ਵਿਚ ਵੀ ਨਹੀਂ ਸੋਚਿਆ ਹੋਵੇਗਾ। ‘ਸੀ-ਪ੍ਰਿਨਸੈਸ’ ਨਾਂ ਦਾ ਇਹ ਜਹਾਜ਼ ਸਿਡਨੀ ਤੋਂ ਦੁਬਈ ਜਾ ਰਿਹਾ ਸੀ। ਇਸ ਵਿੱਚ ਕਰੀਬ 2000 ਲੋਕ 104 ਦਿਨਾਂ ਦੇ ਸਫ਼ਰ ਲਈ ਸ਼ਾਮਲ ਹੋਏ ਸਨ ਪਰ ਇਸ ਦੌਰਾਨ ਸੋਮਾਲਿਆਈ ਲੁਟੇਰਿਆਂ ਦੇ ਡਰ ਕਾਰਨ ਇਹ ਸਮੁੰਦਰੀ ਜਹਾਜ਼ 10 ਦਿਨਾਂ ਤੱਕ ਬਲੈਕ ਆਊਟ ਰਿਹਾ।
ਆਸਟ੍ਰੇਲੀਆਈ ਸੂਤਰਾਂ ਮੁਤਾਬਕ ਸੋਮਾਲੀ ਸਮੁੰਦਰੀ ਡਾਕੂਆਂ ਦੀਆਂ ਗਤੀਵਿਧੀਆਂ ਲਈ ਮਸ਼ਹੂਰ ਸਮੁੰਦਰੀ ਇਲਾਕੇ ਵਿਚ ਪਹੁੰਚਦੇ ਹੀ ਜਹਾਜ਼ ਦੇ ਕੈਪਟਨ ਨੂੰ ਖਤਰੇ ਦਾ ਅੰਦਾਜ਼ਾ ਹੋ ਗਿਆ। ਉਸ ਨੇ ਜਲਦੀ ਹੀ ਸਾਰੇ ਯਾਤਰੀਆਂ ਲਈ ਚਿਤਾਵਨੀ ਜਾਰੀ ਕਰ ਦਿੱਤੀ। ਚਿਤਾਵਨੀ ਜਾਰੀ ਹੁੰਦੇ ਹੀ ਜਹਾਜ਼ ਦੇ ਸ਼ਟਰ ਅਤੇ ਪਰਦੇ ਬੰਦ ਕਰ ਦਿੱਤੇ ਗਏ। ਜਹਾਜ਼ ਦੀਆਂ ਲਾਈਟਾਂ ਵੀ ਕਈ ਦਿਨਾਂ ਤੱਕ ਬੰਦ ਰੱਖੀਆਂ ਗਈਆਂ। ਜਹਾਜ਼ ਵਿਚ ਯਾਤਰਾ ਕਰਨ ਵਾਲੇ ਯਾਤਰੀਆਂ ਮੁਤਾਬਕ ਜਹਾਜ਼ ਵਿਚ ਮਨੋਰੰਜਨ ਲਈ ਮੈਜਿਕ ਸ਼ੋਅ, ਲਾਈਵ ਮਿਊਜ਼ਿਕ ਅਤੇ ਨਾਈਟ ਕਲੱਬ ਜਿਹੀਆਂ ਕਾਫੀ ਸਹੂਲਤਾਂ ਸਨ, ਪਰ ਚਿਤਾਵਨੀ ਜਾਰੀ ਕਰਨ ਮਗਰੋੱ ਇਨ੍ਹਾਂ ਨੂੰ ਬੰਦ ਕਰ ਦਿੱਤਾ ਗਿਆ। ਹਮਲੇ ਦੀ ਸੰਭਾਵਨਾ ਦੇਖਦੇ ਹੋਏ ਜਹਾਜ਼ ਦੇ ਪਾਇਲਟ ਨੇ ਯਾਤਰੀਆਂ ਨੂੰ ਪਾਇਰੇਟ ਡ੍ਰਿਲ ਦੀ ਤਿਆਰੀ ਕਰਾਉਣੀ ਸ਼ੁਰੂ ਕਰ ਦਿੱਤੀ। ਇਸ ਯਾਤਰਾ ਦੌਰਾਨ ਯਾਤਰੀਆਂ ਨੂੰ ਡਰ ਦੇ ਮਾਹੌਲ ਵਿਚ ਤਕਰੀਬਨ 10 ਦਿਨਾਂ ਤੱਕ ਹਨੇਰੇ ਵਿਚ ਹੀ ਰਹਿਣਾ ਪਿਆ। ਇਸ ਯਾਤਰਾ ਲਈ ਉਨ੍ਹਾਂ ਨੇ 50 ਹਜ਼ਾਰ ਡਾਲਰ (ਕਰੀਬ 33 ਲੱਖ ਰੁਪਏ) ਖਰਚ ਕੀਤੇ ਸਨ ਪਰ ਫਿਰ ਵੀ ਉਨ੍ਹਾਂ ਨੂੰ 10 ਦਿਨ ਤੱਕ ਬੁਨਿਆਦੀ ਸਹੂਲਤਾਂ ਦੇ ਬਿਨਾਂ ਹੀ ਰਹਿਣਾ ਪਿਆ।

Load More Related Articles
Load More By Nabaz-e-Punjab
Load More In General News

Check Also

ਮੁਹਾਲੀ: ਫੇਜ਼-3ਏ ਵਿੱਚ ਬਣਾਏ ਗਏ ਆਰਐਮਸੀ ਪੁਆਇੰਟ ਨੂੰ ਖ਼ਤਮ ਕਰਨ ਦੀ ਗੁਹਾਰ

ਮੁਹਾਲੀ: ਫੇਜ਼-3ਏ ਵਿੱਚ ਬਣਾਏ ਗਏ ਆਰਐਮਸੀ ਪੁਆਇੰਟ ਨੂੰ ਖ਼ਤਮ ਕਰਨ ਦੀ ਗੁਹਾਰ ਫੇਜ਼-2 ਅਤੇ ਫੇਜ਼-3ਏ ਦੇ ਵਸਨੀਕਾਂ…