Share on Facebook Share on Twitter Share on Google+ Share on Pinterest Share on Linkedin ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਵੱਲੋਂ ਦੀ ਜ਼ਿਲ੍ਹਾ ਮੁਹਾਲੀ ਦੇ ਜਥੇਬੰਦਕ ਢਾਂਚੇ ਦਾ ਐਲਾਨ ਜਥੇਦਾਰ ਉਜਾਗਰ ਸਿੰਘ ਬਡਾਲੀ ਅਤੇ ਬੱਬੀ ਬਾਦਲ ਨੇ ਕੀਤੀ ਜ਼ਿਲ੍ਹਾ ਜਥੇਬੰਦੀ ਦੇ ਅਹੁਦੇਦਾਰਾਂ ਦੀ ਘੋਸ਼ਣਾ ਬਲਵਿੰਦਰ ਸਿੰਘ ਸਿੰਘਪੁਰਾ ਨੂੰ ਜ਼ਿਲ੍ਹਾ ਮੁਹਾਲੀ ਦਾ ਪ੍ਰਧਾਨ ਅਤੇ ਸਾਬਕਾ ਸਰਪੰਚ ਇਕਬਾਲ ਸਿੰਘ ਨੂੰ ਸਰਕਲ ਪ੍ਰਧਾਨ ਥਾਪਿਆ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 18 ਮਾਰਚ: ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਦੇ ਸੂਬਾਈ ਮੀਤ ਪ੍ਰਧਾਨ ਜਥੇਦਾਰ ਉਜਾਗਰ ਸਿੰਘ ਬਡਾਲੀ ਅਤੇ ਯੂਥ ਵਿੰਗ ਦੇ ਕੌਮੀ ਪ੍ਰਧਾਨ ਹਰਸੁਖਇੰਦਰ ਸਿੰਘ ਬੱਬੀ ਬਾਦਲ ਵੱਲੋਂ ਪਾਰਟੀ ਦੀ ਮਜ਼ਬੂਤੀ ਲਈ ਅੱਜ ਜ਼ਿਲ੍ਹਾ ਮੁਹਾਲੀ ਦੇ ਜਥੇਬੰਦਕ ਢਾਂਚੇ ਦਾ ਐਲਾਨ ਕੀਤਾ ਗਿਆ। ਉਨ੍ਹਾਂ ਕਿਹਾ ਕਿ ਪੰਜਾਬ ਅਤੇ ਪੰਥ ਪ੍ਰਤੀ ਸਮਰਪਿਤ ਭਾਵਨਾ ਰੱਖਣ ਵਾਲੇ ਹਰ ਵਰਗ ਨੂੰ ਜ਼ਿਲ੍ਹਾ ਜਥੇਬੰਦੀ ਵਿੱਚ ਯੋਗ ਨੁਮਾਇੰਦਗੀ ਦਿੱਤੀ ਗਈ ਹੈ। ਜਥੇਦਾਰ ਬਡਾਲੀ ਅਤੇ ਬੱਬੀ ਬਾਦਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਪੁਰਾਤਨ ਅਕਾਲੀ ਨੀਤੀਆਂ ਅਤੇ ਪ੍ਰੋਗਰਾਮਾਂ ’ਤੇ ਡਟ ਕੇ ਪਹਿਰਾ ਦੇਵੇਗਾ। ਜਿਸ ਦਾ ਮੁੱਖ ਨਿਸ਼ਾਨਾਂ ਪੰਥ ਅਤੇ ਪੰਜਾਬ ਦੀ ਨਿਸ਼ਕਾਮ ਅਤੇ ਇਮਾਨਦਾਰੀ ਨਾਲ ਸੇਵਾ ਕਰਨਾ ਹੈ ਨਾ ਕਿ ਵਪਾਰਕ ਸੋਚ ਰੱਖਣ ਅਤੇ ਅਪਰਾਧੀ ਵਿਰਤੀ ਵਾਲੇ ਲੋਕਾਂ ਨੂੰ ਰਾਜਨੀਤੀ ਵਿੱਚ ਅੱਗੇ ਲਿਆਂਦਾ ਜਾਵੇ। ਜ਼ਿਲ੍ਹਾ ਜਥੇਬੰਦੀ ਵਿੱਚ ਬਲਵਿੰਦਰ ਸਿੰਘ ਸਿੰਘਪੁਰਾ ਨੂੰ ਜ਼ਿਲ੍ਹਾ ਮੁਹਾਲੀ ਦਾ ਪ੍ਰਧਾਨ ਥਾਪਿਆ ਗਿਆ। ਨਰੰਗ ਸਿੰਘ ਦੁਰਾਲੀ, ਬਹਾਦਰ ਸਿੰਘ ਨੰਨਹੇੜੀ, ਸੁਰਿੰਦਰ ਸਿੰਘ ਕੰਡਾਲਾ, ਲਾਣੇਦਾਰ ਰਣਧੀਰ ਸਿੰਘ ਕਾਦੀਮਾਜਰਾ ਨੂੰ ਸੀਨੀਅਰ ਮੀਤ ਪ੍ਰਧਾਨ, ਨਰਿੰਦਰ ਸਿੰਘ ਮੈਣੀ ਖਰੜ, ਮੰਗਲ ਸਿੰਘ ਪੱਤੋਂ, ਜਗਤਾਰ ਸਿੰਘ ਖੈਰਪੁਰ, ਪ੍ਰੀਤਮ ਸਿੰਘ ਖ਼ਿਜ਼ਰਾਬਾਦ, ਨਿਰਮਲ ਖਾਨ ਪਡਿਆਲਾ ਨੂੰ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਹਰਜੀਤ ਸਿੰਘ, ਸਰਪੰਚ ਰਾਮਪੁਰਾ ਟੱਪਰੀਆਂ, ਹਰਜੀਤ ਸਿੰਘ ਜੀਤੀ ਖਰੜ, ਜਸਬੀਰ ਸਿੰਘ ਭਾਗੋਮਾਜਰਾ, ਕੁਲਬੀਰ ਸਿੰਘ ਹਸਨਪੁਰ, ਸਰਦਾਰਾ ਸਿੰਘ ਪੜੋਲ ਨੂੰ ਜਨਰਲ ਸਕੱਤਰ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਬਲਵੰਤ ਸਿੰਘ ਲਖਨੌਰ, ਸੁਰਮੁੱਖ ਸਿੰਘ ਮੁੱਲਾਂਪੁਰ ਸੋਢੀਆਂ, ਓਮ ਪ੍ਰਕਾਸ਼ ਜਗਤਪੁਰਾ, ਜਗਬੀਰ ਸਿੰਘ ਮੁਹਾਲੀ, ਸੋਮ ਪ੍ਰਕਾਸ਼ ਰੁੜਕਾ ਨੂੰ ਸਕੱਤਰ ਨਿਯੁਕਤ ਕੀਤਾ ਗਿਆ ਹੈ। ਇਸ ਦੇ ਨਾਲ ਇਕਬਾਲ ਸਿੰਘ ਸਾਬਕਾ ਸਰਪੰਚ ਜੁਝਾਰ ਨਗਰ ਨੂੰ ਸਰਕਲ ਪ੍ਰਧਾਨ ਮੁਹਾਲੀ, ਰਣਧੀਰ ਸਿੰਘ ਪ੍ਰੇਮਗੜ੍ਹ ਸਰਕਲ ਪ੍ਰਧਾਨ ਸੋਹਾਣਾ, ਬਲਬੀਰ ਸਿੰਘ ਝਾਮਪੁਰ ਨੂੰ ਸਰਕਲ ਪ੍ਰਧਾਨ ਬਲੌਂਗੀ, ਜਸਪਾਲ ਸਿੰਘ ਸਿੱਧੂ ਨੂੰ ਸਰਕਲ ਪ੍ਰਧਾਨ ਮਟੌਰ, ਅਵਤਾਰ ਸਿੰਘ ਸਾਬਕਾ ਸਰਪੰਚ ਨੂੰ ਸਰਕਲ ਪ੍ਰਧਾਨ ਖਰੜ (ਸ਼ਹਿਰੀ), ਤੇਜਿੰਦਰ ਸਿੰਘ ਵੀਰ ਨੂੰ ਸਰਕਲ ਪ੍ਰਧਾਨ ਕੁਰਾਲੀ (ਸ਼ਹਿਰੀ), ਜ਼ੈਲਦਾਰ ਕਮਲਜੀਤ ਸਿੰਘ ਨੂੰ ਸਰਕਲ ਪ੍ਰਧਾਨ ਕੁਰਾਲੀ (ਦਿਹਾਤੀ), ਜਗਤਾਰ ਸਿੰਘ ਲੰਬੜਦਾਰ ਨੂੰ ਸਰਕਲ ਪ੍ਰਧਾਨ ਮਾਜਰੀ, ਸੁਰਿੰਦਰਪਾਲ ਸਿੰਘ ਨੂੰ ਸਰਕਲ ਪ੍ਰਧਾਨ ਮੱੁਲਾਂਪੁਰ ਗਰੀਬਦਾਸ ਨਿਯੁਕਤ ਕੀਤਾ ਗਿਆ। ਜਰਨੈਲ ਸਿੰਘ ਪੱਤੋਂ, ਗਿਆਨ ਸਿੰਘ ਦੁਰਾਲੀ, ਬਾਬਾ ਨਰਿੰਦਰ ਸਿੰਘ ਜੁਝਾਰ ਨਗਰ, ਬਲਜੀਤ ਸਿੰਘ ਖੋਖਰ, ਬਚਿੱਤਰ ਸਿੰਘ ਸੇਖਣਮਾਜਰਾ, ਗੁਰਪ੍ਰੀਤ ਸਿੰਘ ਮੌਲੀ, ਅਮਰਨਾਥ ਸਿੰਘ ਮਨਾਣਾ, ਗੁਰਮੁੱਖ ਸਿੰਘ ਬਹਿਲੋਲਪੁਰ, ਸੁਰਜੀਤ ਸਿੰਘ ਬਰਿਆਲੀ, ਦਾਰਾ ਸਿੰਘ ਨੰਨਹੇੜੀਆਂ, ਹਰਵਿੰਦਰ ਸਿੰਘ ਰਾਮਪੁਰ ਟੱਪਰੀਆਂ, ਅਮਰਜੀਤ ਸਿੰਘ ਨਿਹੋਲਪੁਰਾ, ਸੁਖਵਿੰਦਰ ਸਿੰਘ ਸਾਬਕਾ ਸਰਪੰਚ ਰਤਨਗੜ੍ਹ (ਸਿੰਬਲ), ਜਤਿੰਦਰ ਸਿੰਘ ਢਕੋਰਾਂ ਕਲਾਂ, ਇੰਦਰਜੀਤ ਸਿੰਘ ਸਿੰਘਪੁਰਾ, ਰਜਿੰਦਰ ਸਿੰਘ ਬਰੋਲੀ, ਅਮਰੀਕ ਸਿੰਘ ਸੋਹੇਮਾਜਰਾ, ਬਾਵਾ ਸਿੰਘ ਸਾਬਕਾ ਸਰਪੰਚ ਕਾਦੀਮਾਜਰਾ, ਹਰਬੰਸ ਸਿੰਘ ਕਾਦੀਮਾਜਰਾ, ਮੇਵਾ ਸਿੰਘ ਚਿੱਲਾ, ਭਗਵੰਤ ਸਿੰਘ ਸੋਢੀ ਕਾਂਸਲ ਨੂੰ ਜ਼ਿਲ੍ਹਾ ਕਾਰਜਕਾਰੀ ਦਾ ਮੈਂਬਰ ਨਿਯੁਕਤ ਕੀਤਾ ਗਿਆ ਹੈ। ਇਸ ਮੌਕੇ ਯੂਥ ਵਿੰਗ ਦੀ ਕੋਰ ਕਮੇਟੀ ਦੇ ਮੈਂਬਰ ਸਾਹਿਬ ਸਿੰਘ ਬਡਾਲੀ, ਹਰਜੀਤ ਸਿੰਘ ਸਰਪੰਚ ਜ਼ਿਲ੍ਹਾ ਪ੍ਰਧਾਨ (ਐਸਸੀ ਵਿੰਗ), ਰਣਧੀਰ ਸਿੰਘ ਧੀਰਾ, ਗੁਰਪ੍ਰੀਤ ਸਿੰਘ, ਪ੍ਰੈੱਸ ਸਕੱਤਰ ਮਨਦੀਪ ਸਿੰਘ ਖ਼ਿਜ਼ਰਾਬਾਦ, ਰਣਜੀਤ ਸਿੰਘ ਬਰਾੜ, ਜਗਤਾਰ ਸਿੰਘ ਘੜੂੰਆਂ, ਹਰਜੀਤ ਸਿੰਘ, ਗੁਰਪ੍ਰੀਤ ਸਿੰਘ, ਮਨਪ੍ਰੀਤ ਸਿੰਘ, ਹਰਵਿੰਦਰ ਸਿੰਘ ਸਿੱਧੂ ਵੀ ਹਾਜ਼ਰ ਸਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ