Nabaz-e-punjab.com

ਸ਼ੋ੍ਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 26 ਦਸਬੰਰ ਦਾ ਸਨਮਾਨ ਸਮਾਰੋਹ ਰੱਦ ਕਰੇ: ਕਰਨੈਲ ਸਿੰਘ ਪੀਰਮੁਹੰਮਦ

ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ, 24 ਦਸੰਬਰ:
ਅਕਾਲੀਦਲ ਬਾਦਲ ਤੇ ਸ੍ਰੌਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 26 ਦਸਬੰਰ ਵਾਲਾ ਸਨਮਾਨ ਸਮਾਰੋਹ ਰੱਦ ਕਰੇ– ਕਰਨੈਲ ਸਿੰਘ ਪੀਰਮੁਹੰਮਦ
ਸ੍ਰੌਮਣੀ ਅਕਾਲੀਦਲ ਬਾਦਲ ਨੇ ਹਮੇਸ਼ਾ ਸ਼੍ਰੌਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਆਪਣੇ ਨਿੱਜੀ ਮੁਫਾਦਾ ਲਈ ਵਰਤਿਆ ਹੈ ਤੇ ਹੁਣ ਸਾਹਿਬਜਾਦਿਆ ਅਤੇ ਮਾਤਾ ਗੁੱਜਰੀ ਦੀ ਪਵਿੱਤਰ ਸ਼ਹਾਦਤ ਵਾਲੇ ਦਿਨ 26 ਦਸੰਬਰ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੇ ਨਵੰਬਰ 1984 ਸਿੱਖ ਨਸਲਕੁਸ਼ੀ ਦੇ ਵਕੀਲ ਅਤੇ ਗਵਾਹਾ ਨੂੰ ਸਨਮਾਨਿਤ ਕਰਨ ਦਾ ਐਲਾਨ ਕਰਕੇ ਵੱਡੀ ਭੁੱਲ ਕੀਤੀ ਹੈ । ਇਹ ਦੋਸ ਲਾਉਂਦਿਆ ਨਵੰਬਰ 1984 ਸਿੱਖ ਨਸਲਕੁਸ਼ੀ ਵਿਰੁੱਧ ਲਗਾਤਾਰ ਸੰਘਰਸ਼ ਕਰਨ ਵਾਲੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਸਾਬਕਾ ਪ੍ਰਧਾਨ ਕਰਨੈਲ ਸਿੰਘ ਪੀਰਮੁਹਮੰਦ ਨੇ ਕਿਹਾ ਕਿ ਬਾਦਲ ਦਲ ਆਪਣੀ ਆਦਤ ਮੁਤਾਬਿਕ ਸਸਤੀ ਸ਼ੋਹਰਤ ਹਾਸਲ ਕਰਨ ਲਈ ਅਜਿਹਾ ਕਰ ਰਿਹਾ ਹੈ ਉਹਨਾ ਕਿਹਾ ਸ਼ਹੀਦੀ ਦਿਹਾੜੇ ਮੌਕੇ ਸਨਮਾਨ ਸਮਾਰੋਹ ਕਰਨਾ ਬੇਹੱਦ ਨਿੰਦਣਯੋਗ ਫੈਸਲਾ ਹੈ ਜੋ ਕਿ ਵਾਪਸ ਲੈਣਾ ਚਾਹੀਦਾ ਹੈ ਉਹਨਾ ਕਿਹਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਅਤੇ ਮਨੁੱਖੀ ਅਧਿਕਾਰ ਸੰਸਥਾ ਵੱਲੌ ਲਗਾਤਾਰ ਹਰ ਦਿਨ ਲੜੇ ਗਏ ਸੰਘਰਸ਼ ਉਪਰ ਘਟੀਆ ਮੁਫਾਦਾ ਭਰੀ ਰਾਜਨੀਤੀ ਕਰਨ ਦੀ ਕੋਸ਼ਿਸ਼ ਨਹੀ ਕਰਨੀ ਚਾਹੀਦੀ ਇਹ ਸੰਘਰਸ਼ ਇੱਕ ਟੀਮ ਵਰਕ ਵਜੋ ਲੜਿਆ ਗਿਆ ਤੇ ਲੜਿਆ ਜਾ ਰਿਹਾ ਹੈ ਅਕਾਲੀ ਲੀਡਰਸ਼ਿਪ ਨੇ ਇਸ ਸੰਘਰਸ਼ ਵਿੱਚ ਜੋ ਵੀ ਯੋਗਦਾਨ ਪਾਇਆ ਹੈ ਉਹ ਉਹਨਾ ਦਾ ਨੈਤਿਕ ਫਰਜ ਸੀ ਪਰ ਹੁਣ ਮੈ ਮੈ ਕਰਨ ਦੀ ਜਗਾ ਪੰਥਕ ਜਥੇਬੰਦੀਆ ਵੱਲੌ ਕੀਤੇ ਸੰਘਰਸ਼ ਨੂੰ ਨਹੀ ਭੁੱਲਣਾ ਚਾਹੀਦਾ ।

Load More Related Articles
Load More By Nabaz-e-Punjab
Load More In General News

Check Also

ਭਾਈ ਮਹਾਂ ਸਿੰਘ, ਮਾਈ ਭਾਗੋ ਤੇ 40 ਮੁਕਤਿਆਂ ਦੀ ਯਾਦ ਵਿੱਚ ਗੁਰਮਤਿ ਸਮਾਗਮ

ਭਾਈ ਮਹਾਂ ਸਿੰਘ, ਮਾਈ ਭਾਗੋ ਤੇ 40 ਮੁਕਤਿਆਂ ਦੀ ਯਾਦ ਵਿੱਚ ਗੁਰਮਤਿ ਸਮਾਗਮ ਨਬਜ਼-ਏ-ਪੰਜਾਬ, ਮੁਹਾਲੀ, 14 ਜਨਵ…