Share on Facebook Share on Twitter Share on Google+ Share on Pinterest Share on Linkedin ਸ਼ਿਵ ਸੈਨਾ ਦੇ ਕਾਰਕੁਨਾਂ ਨੇ ਅੱਤਵਾਦੀਆਂ ਦਾ ਪੁਤਲਾ ਸਾੜਿਆਂ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 31 ਅਕਤੂਬਰ: ਸ਼ਿਵ ਸੈਨਾ ਹਿੰਦ ਵੱਲੋਂ ਰਾਸ਼ਟਰੀ ਬੁਲਾਰੇ ਪੰਡਿਤ ਅਸ਼ੋਕ ਤਿਵਾੜੀ ਦੀ ਅਗਵਾਈ ਵਿੱਚ ਅੱਜ ਵਾਈਪੀਐਸ ਚੌਂਕ ਵਿੱਚ ਅੱਤਵਾਦੀਆਂ ਦਾ ਪੁਤਲਾ ਫੂਕਿਆ ਗਿਆ। ਇਸ ਮੌਕੇ ਸੰਬੋਧਨ ਕਰਦਿਆਂ ਵੱਖ ਵੱਖ ਆਗੂਆਂ ਨੇ ਕਿਹਾ ਕਿ ਪੰਜਾਬ ਵਿਚ ਇਕ ਤੋੱ ਬਾਅਦ ਇਕ ਹਿੰਦੂ ਆਗੂਆਂ ਦੇ ਕਤਲ ਕੀਤੇ ਜਾ ਰਹੇ ਹਨ ਪਰ ਕੋਈ ਵੀ ਕਾਤਲ ਅਜੇ ਤੱਕ ਪੁਲੀਸ ਵਲੋੱ ਗ੍ਰਿਫਤਾਰ ਨਹੀਂ ਕੀਤਾ ਗਿਆ। ਉਹਨਾਂ ਕਿਹਾ ਕਿ ਲੁਧਿਆਣਾ ਵਿਖੇ ਪਿਛਲੇ ਦਿਨੀਂ ਆਰ ਐਸ ਐਸ ਆਗੂ ਰਵਿੰਦਰ ਗੋਸਾਈਂ ਦੀ ਹੱਤਿਆ ਦੇ ਬਾਅਦ ਬੀਤੇ ਦਿਨ ਵਿਪਨ ਸ਼ਰਮਾ ਦਾ ਕਤਲ ਹੋ ਜਾਣਾ ਨਿੰਦਣਯੋਗ ਹੈ। ਉਹਨਾਂ ਕਿਹਾ ਕਿ ਵਿਪਨ ਸ਼ਰਮਾ ਦੇ ਪਰਿਵਾਰ ਦੀ ਸਰਕਾਰ ਵੱਲੋਂ ਤੁਰੰਤ ਆਰਥਿਕ ਸਹਾਇਤਾ ਕੀਤੀ ਜਾਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਅੱਤਵਾਦੀਆਂ ਵਿਚ ਏਨੀ ਹਿੰਮਤ ਨਹੀਂ ਹੈ ਕਿ ਉਹ ਬਿਨਾਂ ਹਥਿਆਰਾਂ ਦੇ ਸ਼ਿਵ ਸੈਨਾ ਆਗੂਆਂ ਨਾਲ ਦੋ ਦੋ ਹਥ ਕਰ ਸਕਣ। ਉਹਨਾਂ ਕਿਹਾ ਕਿ ਅੱਤਵਾਦੀ ਹਥਿਆਰਾਂ ਦੇ ਦਮ ਤੇ ਹੀ ਵਾਰਦਾਤਾਂ ਕਰ ਰਹੇ ਹਨ। ਉਹਨਾਂ ਕਿਹਾ ਕਿ ਅਤਵਾਦੀ ਪੰਜਾਬ ਦੇ ਹਿੰਦੂਆਂ ਵਿੱਚ ਦਹਿਸ਼ਤ ਫੈਲਾਉਣਾ ਚਾਹੁੰਦੇ ਹਨ ਪਰ ਪੰਜਾਬ ਦੇ ਹਿੰਦੂ ਉਹਨਾਂ ਤੋਂ ਡਰਨ ਵਾਲੇ ਨਹੀਂ। ਉਹਨਾਂ ਕਿਹਾ ਕਿ ਸ਼ਿਵ ਸੈਨਾ ਹਿੰਦ ਦੇ ਵਰਕਰਾਂ ਦੇ ਹੁੰਦੇ ਹੋਏ ਪੰਜਾਬ ਨੂੰ ਕਦੇ ਵੀ ਖਾਲਿਸਤਾਨ ਨਹੀਂ ਬਣਨ ਦਿਤਾ ਜਾਵੇਗਾ। ਉਹਨਾਂ ਕਿਹਾ ਕਿ ਜੇ ਅੱਤਵਾਦੀਆਂ ਵਿਚ ਹਿੰਮਤ ਹੈ ਤਾਂ ਸਾਹਮਣੇ ਆ ਕੇ ਸ਼ਿਵ ਸੈਨਾ ਹਿੰਦ ਦੇ ਆਗੂਆਂ ਦਾ ਮੁਕਾਬਲਾ ਕਰਨ। ਇਸ ਮੌਕੇ ਸ਼ਿਵ ਸੈਨਾ ਆਗੂਆਂ ਨੇ ਖਾਲਿਸਤਾਨ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਮੌਕੇ ਉਤਰੀ ਭਾਰਤ ਚੇਅਰਮੈਨ ਰਜਿੰਦਰ ਧਾਰੀਵਾਲ, ਦੋਆਬਾ ਪ੍ਰਧਾਨ ਕਿਰਤ ਮੁਹਾਲੀ, ਮਹਿਲਾ ਵਿੰਗ ਪ੍ਰਧਾਨ ਆਸ਼ਾ ਕਾਲੀਆ, ਜਿਲਾ ਪ੍ਰਧਾਨ ਗਿਆਨ ਚੰਦ, ਐਸ ਸੀ ਵਿੰਗ ਪ੍ਰਧਾਨ ਰਾਜੂ ਬਲੌਂਗੀ, ਰਾਮ ਕੁਮਾਰ ਅਤੇ ਹੋਰ ਆਗੂ ਵੀ ਮੌਜੂਦ ਸਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ