Share on Facebook Share on Twitter Share on Google+ Share on Pinterest Share on Linkedin ਸ਼ਿਵ ਸੈਨਾ ਹਿੰਦੂ ਨੇ ਮੁਹਾਲੀ ਵਿੱਚ ਪਾਕਿਸਤਾਨ ਦਾ ਝੰਡਾ ਸਾੜਿਆ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 11 ਜੁਲਾਈ ਅਮਰਨਾਥ ਯਾਤਰਾ ਉਪਰ ਅੱਤਵਾਦੀਆਂ ਵਲੋੱ ਮਾਰੇ ਗਏ ਸ਼ਰਧਾਲੂਆਂ ਦੇ ਵਿਰੋਧ ਵਿਚ ਸ਼ਿਵ ਸੈਨਾ ਹਿੰਦ ਨੇ ਰਾਸ਼ਟਰੀ ਬੁਲਾਰੇ ਅਸ਼ੋਕ ਤਿਵਾੜੀ ਅਤੇ ਪੰਜਾਬ ਚੇਅਰਮੈਨ ਰਜਿੰਦਰ ਧਾਰੀਵਾਲ ਦੀ ਅਗਵਾਈ ਵਿਚ ਪਾਕਿਸਤਾਨ ਦਾ ਝੰਡਾ ਫੂਕਿਆ। ਇਸ ਮੌਕੇ ਉਹਨਾਂ ਨੇ ਪਾਕਿਸਤਾਨ ਮੁਰਦਾਬਾਦ ਦੇ ਨਾਰੇ ਵੀ ਲਗਾਏ। ਇਸ ਮੌਕੇ ਵਿਸ਼ੇਸ ਤੌਰ ਉਪਰ ਪਹੁੰਚੇ ਸ਼ਿਵ ਸੈਨਾ ਹਿੰਦ ਦੇ ਰਾਸ਼ਟਰੀ ਪ੍ਰਧਾਨ ਸ੍ਰੀ ਨਿਸ਼ਾਂਤ ਸ਼ਰਮਾ ਨੇ ਕਿਹਾ ਕਿ ਭਾਰਤ ਨੂੰ ਪਾਕਿਸਤਾਨ ਨਾਲੋੱ ਸਾਰੇ ਸਬੰਧ ਤੋੜ ਲੈਣੇ ਚਾਹੀਦੇ ਹਨ ਅਤੇ ਪਾਕਿਸਤਾਨ ਨਾਲ ਆਰ ਪਾਰ ਦੀ ਲੜਾਈ ਲੜਨੀ ਚਾਹੀਦੀ ਹੈ। ਉਹਨਾ ਕਿਹਾ ਕਿ ਜੇ ਅਮਰਨਾਥ ਯਾਤਰਾ ਉਪਰ ਗਏ ਯਾਤਰੀਆਂ ਉਪਰ ਹਮਲੇ ਬੰਦ ਨਾ ਹੋਏ ਤਾਂ ਪੰਜਾਬ ਵਿਚ ਰਹਿ ਰਹੇ ਸਾਰੇ ਕਸ਼ਮੀਰੀਆਂ ਨੂੰ ਵੀ ਪੰਜਾਬ ਵਿਚ ਨਹੀਂ ਰਹਿਣ ਦਿਤਾ ਜਾਵੇਗਾ ਅਤੇ ਕਿਸੇ ਵੀ ਕਸ਼ਮੀਰੀ ਨੂੰ ਪੰਜਾਬ ਵਿਚ ਨਹੀਂ ਆਉਣ ਦਿਤਾਜਾਵੇਗਾ। ਉਹਨਾਂ ਨੇ ਹਿੰਦੂ ਸੰਗਠਨਾ ਵੱਲੋਂ 14 ਜੁਲਾਈ ਦੇ ਦਿੱਤੇ ਪੰਜਾਬ ਬੰਦ ਦੇ ਸੱਦੇ ਦੀ ਹਮਾਇਤ ਕੀਤੀ। ਉਨ੍ਹਾਂ ਨੇ ਕਿਹਾ ਕਿ ਅਤਿਵਾਦੀ ਜਿੰਨੀ ਮਰਜੀ ਕੋਸ਼ਿਸ਼ ਕਰ ਲੈਣ ਪਰ ਉਨ੍ਹਾਂ ਦੇ ਮਨਸੂਬੇ ਕਾਮਯਾਬ ਨਹੀਂ ਹੋਣਗੇ। ਉਨ੍ਹਾਂ ਕਿਹਾ ਕਿ ਪਾਕਿਸਤਾਨ ਅਤਿਵਾਦੀਆਂ ਨੂੰ ਭਾਰਤ ਵਿੱਚ ਭੇਜ ਕੇ ਅਤੇ ਨਿਰਦੋਸ਼ ਲੋਕਾਂ ਦੇ ਕਤਲ ਕਰਵਾ ਕੇ ਆਪਣੇ ਆਪ ਨੂੰ ਸੂਰਮਾ ਸਮਝ ਰਿਹਾ ਹੈ। ਜੇਕਰ ਪਾਕਿਸਤਾਨ ਵਿੱਚ ਹਿੰਮਤ ਹੈ ਤਾਂ ਉਹ ਭਾਰਤ ਨਾਲ ਸਿੱਧੀ ਲੜਾਈ ਲੜਨ ਦਾ ਐਲਾਨ ਕਰੇ। ਉਨ੍ਹਾਂ ਕਿਹਾ ਕਿ ਪਾਕਿਸਤਾਨ ਵਿੱਚ ਏਨੀ ਹਿੰਮਤ ਹੀ ਨਹੀਂ ਹੈ ਕਿ ਉਹ ਭਾਰਤ ਨਾਲ ਸਿੱਧੀ ਲੜਾਈ ਲੜ ਸਕੇ। ਉਨ੍ਹਾਂ ਕਿਹਾ ਕਿ ਪਾਕਿਸਤਾਨ ਭਾਰਤ ਨੂੰ ਲਲਕਾਰਨਾ ਅਤੇ ਨਿਰਦੋਸ਼ਾਂ ਦੇ ਕਤਲ ਕਰਵਾਉਣਾ ਬੰਦ ਕਰੇ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ