nabaz-e-punjab.com

ਸ਼ਿਵ ਸੈਨਾ ਹਿੰਦੂ ਵੱਲੋਂ ਹਿੰਦੂ ਆਗੂਆਂ ਦੇ ਕਾਤਲਾਂ ਨੂੰ ਤੁਰੰਤ ਗ੍ਰਿਫ਼ਤਾਰ ਕਰਨ ਦੀ ਮੰਗ

ਪਾਰਟੀ ਨੇ 7 ਸੂਬਿਆਂ ਦੇ 63 ਜ਼ਿਲ੍ਹਾ ਹੈਡਕੁਆਟਰਾਂ ਨੂੰ ਦਿੱਤੇ ਮੰਗ ਪੱਤਰ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 4 ਅਗਸਤ:
ਸ਼ਿਵ ਸੈਨਾ ਹਿੰਦ ਦੀ ਸਥਾਨਕ ਇਕਾਈ ਦੇ ਇੱਕ ਵਫਦ ਵੱਲੋਂ ਅੱਜ ਕੌਮੀ ਪ੍ਰਧਾਨ ਸ੍ਰੀ ਨਿਸ਼ਾਂਤ ਸ਼ਰਮਾ ਦੀਆਂ ਹਦਾਇਤਾ ਤਹਿਤ ਐਸਐਸਪੀ ਮੁਹਾਲੀ ਨਾਲ ਮੁਲਾਕਾਤ ਕਰਕੇ ਮੰਗ ਕੀਤੀ ਗਈ ਕਿ ਪਿਛਲੇ ਸਮੇਂ ਦੌਰਾਨ ਅੱਤਵਾਦੀਆਂ ਵੱਲੋਂ ਕਤਲ ਕੀਤੇ ਗਏ ਹਿੰਦੂ ਆਗੂਆਂ ਦੇ ਕਾਤਲਾਂ ਨੂੰ ਕਾਬੂ ਕਰਨ ਲਈ ਤੁਰੰਤ ਕਾਰਵਾਈ ਕੀਤੀ ਜਾਵੇ। ਵਫ਼ਦ ਦੀ ਅਗਵਾਈ ਪਾਰਟੀ ਦੇ ਕੌਮੀ ਬੁਲਾਰੇ ਸ੍ਰੀ ਅਸ਼ੋਕ ਤਿਵਾਰੀ ਅਤੇ ਪੰਜਾਬ ਇਕਾਈ ਦੇ ਚੇਅਰਮੈਨ ਸ੍ਰੀ ਰਜਿੰਦਰ ਧਾਲੀਵਾਲ ਨੇ ਕੀਤੀ। ਮੰਗ ਪੱਤਰ ਦੇਣ ਉਪਰੰਤ ਉਕਤ ਆਗੂਆਂ ਨੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਪਿਛਲੇ ਸਮੇਂ ਦੌਰਾਨ ਅੱਤਵਾਦੀਆਂ ਵੱਲੋਂ ਹਿੰਦੂ ਧਾਰਮਿਕ ਆਗੂਆਂ ਨੂੰ ਕਤਲ ਕੀਤਾ ਜਾ ਚੁਕਿਆ ਹੈ। ਮੰਗ ਪੱਤਰ ਵਿਚ ਕਿਹਾ ਗਿਆ ਹੈ ਕਿ ਪ੍ਰਸ਼ਾਸ਼ਨ ਵੱਲੋੱ ਇਹਨਾਂ ਕਤਲਾਂ ਲਈ ਜਿੰਮੇਵਾਰ ਵਿਅਕਤੀਆਂ ਨੂੰ ਕਾਬੂ ਕਰਨ ਦੇ ਭਰੋਸੇ ਤਾਂ ਦਿਤੇ ਜਾਂਦੇ ਰਹੇ ਸਨ ਪ੍ਰੰਤੂ ਹਿੰਦੂ ਆਗੂਆਂ ਦੇ ਕਾਤਲ ਖੁੱਲੇ ਘੁੰਮ ਰਹੇ ਹਨ ਅਤੇ ਕਈ ਹਿੰਦੂ ਆਗੂ ਇਹਨਾਂ ਅੱਤਵਾਦੀਆਂ ਦੇ ਨਿਸ਼ਾਨੇ ਤੇ ਹਨ।
ਪੱਤਰ ਵਿੱਚ ਕਿਹਾ ਗਿਆ ਹੈ ਕਿ ਹਿੰਦੂ ਆਗੂਆਂ ਨੂੰ ਹੁਣੇ ਵੀ ਸ਼ੋਸ਼ਲ ਮੀਡੀਆ ਤੇ ਲਗਾਤਾਰ ਧਮਕੀਆਂ ਮਿਲ ਰਹੀਆਂ ਹਨ ਅਤੇ ਹੁਣ ਖਾਲਿਸਤਾਨ ਸਮਰਥਕਾਂ ਵਿਚ ਗੈਂਗਸਟਰਾਂ ਦਾ ਨਾਮ ਵੀ ਜੁੜ ਗਿਆ ਹੈ। ਵਫਦ ਵਿਚ ਹੋਰਨਾਂ ਤੋੱ ਇਲਾਵਾ ਪੰਜਾਬ ਮਹਿਲਾ ਵਿੰਗ ਦੀ ਪ੍ਰਧਾਨ ਆਸ਼ਾ ਕਾਲੀਆਂ, ਲੈਬਰ ਪੌਨ ਦੇ ਪ੍ਰਧਾਨ ਗਿਆਨ ਚੰਦ, ਦੋਆਬਾ ਪ੍ਰਧਾਨ ਕੀਰਤ ਸਿੰਘ, ਜਿਲ੍ਹਾ ਮੁਹਾਲੀ ਦੇ ਪ੍ਰਧਾਨ ਰਾਮ ਕੁਮਾਰ, ਪੰਜਾਬ ਪ੍ਰਵਾਸੀ ਵਿੰਗ ਦੇ ਪ੍ਰਧਾਨ ਜਗਦੀਪ ਰਾਣਾ ਤੋੱ ਇਲਾਵਾ ਨੀਤਾ ਮੋਰਿਆ, ਕੁਲਵਿੰਦਰ ਗੋਲੀ, ਮਨੋਜ ਕੁਮਾਰ, ਪ੍ਰਦੀਪ ਮਲੋਆ ਵੀ ਹਾਜਿਰ ਸਨ।
ਇਸ ਦੌਰਾਨ ਸ਼ਿਵ ਸੈਨਾ ਹਿੰਦ ਦੇ ਕੌਮੀ ਪ੍ਰਧਾਨ ਸ੍ਰੀ ਨਿਸ਼ਾਂਤ ਸ਼ਰਮਾ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦਸਿਆ ਕਿ ਪਾਰਟੀ ਵੱਲੋੱ ਪੰਜਾਬ ਹਰਿਆਣਾ, ਹਿਮਾਚਲ ਪ੍ਰਦੇਸ਼, ਉੱਤਰ ਪ੍ਰਦੇਸ਼, ਛਤੀਸਗੜ੍ਹ, ਮੱਧ ਪ੍ਰਦੇਸ਼ ਅਤੇ ਗੁਜਰਾਤ ਦੇ ਕੁਲ 63 ਜਿਲ੍ਹਾ ਹੈਡ ਕੁਆਰਟਰਾਂ ਤੇ ਅਜਿਹੇ ਮੰਗ ਪੱਤਰ ਦਿਤੇ ਗਏ ਹਨ ਅਤੇ ਪਾਰਟੀ ਦੇਸ਼ ਵਾਸੀਆਂ ਨੂੰ ਅੱਤਵਾਦੀਆਂ ਦੇ ਵਿਰੁੱਧ ਲਾਮਬੰਦ ਕਰਦੀ ਰਹੇਗੀ।

Load More Related Articles
Load More By Nabaz-e-Punjab
Load More In Politics

Check Also

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 18 ਮ…