nabaz-e-punjab.com

ਸ਼ਿਵ ਸੈਨਾ ਹਿੰਦੂ ਨੇ ਹੋਰ ਨਵੇਂ ਅਹੁਦੇਦਾਰ ਬਣਾਏ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 21 ਜੂਨ:
ਸ਼ਿਵ ਸੈਨਾ ਹਿੰਦੂ ਦੀ ਇੱਕ ਅਹਿਮ ਬੈਠਕ ਪਾਰਟੀ ਦੀ ਮਹਿਲਾ ਵਿੰਗ ਦੀ ਪ੍ਰਧਾਨ ਆਸ਼ਾ ਕਾਲੀਆ ਦੀ ਪ੍ਰਧਾਨਗੀ ਵਿੱਚ ਹੋਈ। ਜਿਸ ਵਿੱਚ ਸ਼ਿਵ ਸੈਨਾ ਹਿੰਦ ਦੇ ਸੂਬਾ ਚੇਅਰਮੈਨ ਰਜਿੰਦਰ ਧਾਲੀਵਾਲ ਵਿਸ਼ੇਸ਼ ਤੌਰ ਤੇ ਪਹੁੰਚੇ। ਇਸ ਮੌਕੇ ਆਸ਼ਾ ਕਾਲੀਆ ਨੇ ਕਿਹਾ ਕਿ ਸ਼ਿਵ ਸੈਨਾ ਹਿੰਦ ਦੇ ਰਾਸ਼ਟਰੀ ਪ੍ਰਧਾਨ ਨਿਸ਼ਾਂਤ ਸ਼ਰਮਾ ਦੇ ਦਿਸ਼ਾ ਨਿਰਦੇਸ਼ਾਂ ਤੇ ਸਨਾਤਨ ਧਰਮ ਦੀ ਰੱਖਿਆ ਲਈ ਅਤੇ ਇਸ ਵਿਰੋਧੀ ਤਾਕਤਾਂ ਨਾਲ ਲੜਨ ਲਈ ਸ਼ਿਵ ਸੈਨਾ ਹਿੰਦ ਦੀ ਵੱਖ-ਵੱਖ ਇਕਾਇਆ ਦਾ ਗਠਣ ਕੀਤਾ ਗਿਆ ਜਿਸ ਵਿੱਚ ਸ਼੍ਰੀਮਤੀ ਨੀਤਾ ਮੋਰੀਆ ਨੂੰ ਮਹਿਲਾ ਵਿੰਗ ਦੀ ਜਿਲ੍ਹਾ ਪ੍ਰਧਾਨ, ਸੁਮਨ ਸੋਢੀ ਨੂੰ ਜਿਲ੍ਹਾ ਉਪ ਪ੍ਰਧਾਨ ਅਤੇ ਜਿਲ੍ਹਾ ਮਹਾ-ਸਚਿਵ ਕੀਰਤ ਸਿੰਘ ਮੁਹਾਲੀ ਨੂੰ ਦੋਆਬਾ ਪ੍ਰਧਾਨ ਅਤੇ ਜਿਲ੍ਹਾ ਮੁਹਾਲੀ ਦੇ ਇੰਚਾਰਜ ਅਤੇ ਅਤੁਲ ਸ਼ਰਮਾ ਨੂੰ ਜਿਲ੍ਹਾ ਪ੍ਰਧਾਨ, ਪ੍ਰਦੀਪ ਗੁਪਤਾ ਨੂੰ ਜਿਲ੍ਹਾ ਸੰਪਰਕ ਪ੍ਰਮੁੱਖ ਕੁਲਵਿੰਦਰ ਗੋਲੀ ਨੂੰ ਯੂਥ ਵਿੰਗ ਦਾ ਸ਼ਹਿਰੀ ਪ੍ਰਧਾਨ, ਵਿਮਲ ਕੁਮਾਰ ਨੂੰ ਜਿਲ੍ਹਾ ਦਿਹਾਤੀ ਪ੍ਰਧਾਨ, ਦੀਪ ਕੁਮਾਰ ਨੂੰ ਭੱਟੀ ਉਰਫ ਰਾਜੂ ਨੂੰ ਖਰੜ ਪ੍ਰਧਾਨ, ਮੌਨੂ ਸਿੰਘ ਨੂੰ ਜੂਝਾਰ ਨਗਰ ਦਾ ਪ੍ਰਧਾਨ, ਦੀਪ ਕੁਮਾਰ ਨੂੰ ਮਲੋਏ ਦਾ ਜਿਲ੍ਹਾ ਪ੍ਰਧਾਨ, ਤਰਸੇਮ ਸਿੰਘ ਨੂੰ ਜਿਲ੍ਹਾ ਯੂਥ ਪ੍ਰਧਾਨ ਅਤੇ ਹਰਦੀਪ ਸਿੰਘ ਨੂੰ ਜਿਲ੍ਹਾ ਵਾਇਸ ਪ੍ਰਧਾਨ ਬਣਾਇਆ ਗਿਆ।

Load More Related Articles
Load More By Nabaz-e-Punjab
Load More In General News

Check Also

ਬੀਬੀ ਭਾਨੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਵਿਸ਼ੇਸ਼ ਗੁਰਮਤਿ ਸਮਾਗਮ

ਬੀਬੀ ਭਾਨੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਵਿਸ਼ੇਸ਼ ਗੁਰਮਤਿ ਸਮਾਗਮ ਨਬਜ਼-ਏ-ਪੰਜਾਬ, ਮੁਹਾਲੀ, 27 ਫਰਵਰੀ: ਇੱਥੋਂ…