ਸ਼ਿਵਰਾਤਰੀ ਮੌਕੇ ਮੇਅਰ ਜੀਤੀ ਸਿੱਧੂ ਨੇ ਲੋੜਵੰਦ ਲੜਕੀਆਂ ਨੂੰ ਸਿਲਾਈ ਮਸ਼ੀਨਾਂ ਵੰਡੀਆਂ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 1 ਮਾਰਚ:
ਮੁਹਾਲੀ ਨਗਰ ਨਿਗਮ ਦੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਅੱਜ ਸ਼ਿਵਰਾਤਰੀ ਦੇ ਮੌਕੇ ਵੱਖ-ਵੱਖ ਮੰਦਰਾਂ ਵਿੱਚ ਨਤਮਸਤਕ ਹੋਏ। ਇਸ ਦੌਰਾਨ ਉਨ੍ਹਾਂ ਨੇ ਸਮਾਜ ਸੇਵਾ ਦਲ ਮੁਹਾਲੀ ਵੱਲੋਂ ਮਟੌਰ ਵਿਖੇ ਲੋੜਵੰਦ ਲੜਕੀਆਂ ਸਿਲਾਈ ਮਸ਼ੀਨਾਂ ਵੀ ਵੰਡੀਆਂ। ਮੇਅਰ ਜੀਤੀ ਸਿੱਧੂ ਨੇ ਕਿਹਾ ਕਿ ਮਹਾਸ਼ਿਵਰਾਤਰੀ ਤਿਉਹਾਰ ਸਾਨੂੰ ਅਗਿਆਨ ਰੂਪੀ ਅੰਧਕਾਰ ਤੋਂ ਮੁਕਤ ਹੋਣ ਦਾ ਸੰਦੇਸ਼ ਦਿੰਦਾ ਹੈ। ਉਨ੍ਹਾਂ ਕਿਹਾ ਕਿ ਸਾਡਾ ਧਾਰਮਿਕ ਵਿਰਸਾ ਬਹੁਤ ਵਿਸ਼ਾਲ ਹੈ ਅਤੇ ਇਸ ਨੂੰ ਸਾਂਭ ਕੇ ਰੱਖਣਾ ਅਤੇ ਆਪਣੀ ਨਵੀਂ ਪਨੀਰੀ ਨੂੰ ਧਰਮ ਅਤੇ ਵਿਰਸੇ ਨਾਲ ਜੋੜਨਾ ਸਾਡਾ ਨੈਤਿਕ ਫਰਜ਼ ਹੈ।

ਉਨ੍ਹਾਂ ਕਿਹਾ ਕਿ ਮਹਾਂਸ਼ਿਵਰਾਤਰੀ ਦਾ ਤਿਉਹਾਰ ਸਾਨੂੰ ਆਪਣੀ ਜ਼ਿੰਦਗੀ ਨਿੱਜੀ ਸਵਾਰਥ ਤੋਂ ਉੱਪਰ ਉੱਠ ਕੇ ਸਮਾਜ ਦੇ ਕਲਿਆਣ ਵਿੱਚ ਲਗਾਉਣ ਲਈ ਪ੍ਰੇਰਿਤ ਕਰਦਾ ਹੈ। ਭਗਵਾਨ ਸ਼ਿਵ ਨੇ ਸਾਰੇ ਵਿਸ਼ਵ ਦੇ ਕਲਿਆਣ ਲਈ ਸਮੁੰਦਰ ਮੰਥਨ ਦੇ ਸਮੇਂ ਨਿਕਲੇ ਭਿਆਨਕ ਵਿਸ਼ ਨੂੰ ਕੰਠ ਵਿੱਚ ਧਾਰਨ ਕੀਤਾ ਤੇ ਨੀਲਕੰਠ ਅਖਵਾਏ। ਇਸ ਮੌਕੇ ਕੌਂਸਲਰ ਪ੍ਰਮੋਦ ਮਿੱਤਰਾ, ਵਿਕਟਰ ਨਿਹੋਲਕਾ, ਸਮਾਜ ਸੇਵਾ ਦਲ ਦੇ ਪ੍ਰਧਾਨ ਹੀਰਾ ਲਾਲ, ਝਬੂਆ, ਰੋਹਤਾਸ਼, ਰਾਜੂ ਚੱਪੜਚਿੜੀ, ਪ੍ਰੇਮਪਾਲ, ਰਾਜੂ ਚੌਹਾਨ, ਰਾਜੂ ਮਟੌਰ, ਸੁਰੇਸ਼, ਅਮਰੀਕ ਸਿੰਘ ਸਰਪੰਚ, ਬਲਜਿੰਦਰ ਪੱਪੂ, ਰਵਿੰਦਰ, ਸੁਦਾਗਰ ਖਾਨ, ਸੁਖਵਿੰਦਰ ਸੁੱਖੀ ਅਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ ਪ੍ਰਿਤਪਾਲ ਫਗਵਾੜਾ ਨ…