Share on Facebook Share on Twitter Share on Google+ Share on Pinterest Share on Linkedin ਮਟੌਰ ਮੰਦਰ ਵਿੱਚ ਪਾਰੇ ਦੇ ਸ਼ਿਵਲਿੰਗ ਦੀ ਪੂਜਾ ਤੇ ਸਥਾਪਨਾ ਸਮਾਰੋਹ ਕਰਵਾਇਆ ਜਾਵੇਗਾ: ਸ਼ਰਮਾ ਸ਼ਿਵ ਸੈਨਾ (ਹਿੰਦ) ਦੀ ਮੀਟਿੰਗ ਵਿੱਚ ਸਮਾਜ ਸੇਵੀ ਬਾਂਸਲ ਪਰਿਵਾਰ ਦੀ ਸ਼ਲਾਘਾ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 2 ਫਰਵਰੀ: ਸ਼ਿਵ ਸੈਨਾ (ਹਿੰਦ) ਦੀ ਇਕ ਮੀਟਿੰਗ ਅੱਜ ਇੱਥੇ ਕੌਮੀ ਪ੍ਰਧਾਨ ਨਿਸ਼ਾਂਤ ਸ਼ਰਮਾ ਦੀ ਅਗਵਾਈ ਹੇਠ ਹੋਈ। ਜਿਸ ਵਿੱਚ ਇੱਥੋਂ ਦੇ ਸੈਕਟਰ-70 ਸਥਿਤ ਸ੍ਰੀ ਸੱਤ ਨਾਰਾਇਣ ਮੰਦਰ ਮਟੌਰ ਵਿੱਚ ਸੁਨੀਲ ਬਾਂਸਲ ਅਤੇ ਸ੍ਰੀਮਤੀ ਆਭਾ ਬਾਂਸਲ ਵੱਲੋਂ ਸੇਵਾ ਭਾਵਨਾ ਤਹਿਤ ਆਪਣੇ ਨਿੱਜੀ ਖਰਚੇ ’ਤੇ ਸ਼ਿਵ ਮੰਦਰ ਵਿੱਚ ਸਥਾਪਿਤ ਕੀਤੇ ਪਾਰੇ ਦੇ ਸ਼ਿਵਲਿੰਗ ਬਾਰੇ ਚਰਚਾ ਕੀਤੀ ਗਈ। ਸ੍ਰੀ ਸ਼ਰਮਾ ਨੇ ਕਿਹਾ ਕਿ ਮੁਹਾਲੀ ਦੇ ਇਸ ਸਮਾਜ ਸੇਵੀ ਪਰਿਵਾਰ ਨੇ ਹਮੇਸ਼ਾ ਹੀ ਹਿੰਦੂ ਧਰਮ ਦੇ ਪ੍ਰਚਾਰ ਤੇ ਪ੍ਰਸਾਰ ਲਈ ਆਪਣਾ ਵਡਮੱੁਲਾ ਯੋਗਦਾਨ ਪਾਇਆ ਹੈ। ਉਨ੍ਹਾਂ ਕਿਹਾ ਕਿ ਜਲਦੀ ਹੀ ਮਟੌਰ ਮੰਦਰ ਵਿੱਚ ਪਾਰੇ ਦੇ ਸ਼ਿਵਲਿੰਗ ਦੀ ਪੂਜਾ ਅਤੇ ਸਥਾਪਨਾ ਸਮਾਰੋਹ ਕਰਵਾਇਆ ਜਾਵੇਗਾ। ਸ੍ਰੀ ਨਿਸ਼ਾਂਤ ਸ਼ਰਮਾ ਨੇ ਕਿਹਾ ਕਿ ਬੜੇ ਅਫ਼ਸੋਸ ਦੀ ਗੱਲ ਹੈ ਕਿ ਕੁਝ ਵਿਅਕਤੀ ਇਸ ਧਾਰਮਿਕ ਕਾਰਜ ਅਤੇ ਬਾਂਸਲ ਪਰਿਵਾਰ ਦੀ ਸੇਵਾ ਦੇ ਕੰਮ ਵਿੱਚ ਅੜਿੱਕੇ ਖੜੇ ਕਰ ਰਹੇ ਹਨ। ਜਿਸ ਕਾਰਨ ਹਿੰਦੂ ਸਮਾਜ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਕਿਸੇ ਸ਼ਰਾਰਤੀ ਅਨਸਰ ਨੇ ਸ਼ਿਵਲਿੰਗ ਸਥਾਪਨਾ ਸਮਾਰੋਹ ਵਿੱਚ ਖ਼ਲਲ ਪਾਉਣ ਦੀ ਕੋਸ਼ਿਸ਼ ਕੀਤੀ ਤਾਂ ਸ਼ਿਵ ਸੈਨਾ ਬਿਲਕੁਲ ਬਰਦਾਸ਼ਤ ਨਹੀਂ ਕਰੇਗੀ। ਉਨ੍ਹਾਂ ਕਿਹਾ ਕਿ ਸ਼ਿਵਲਿੰਗ ਸਥਾਪਨਾ ਸਮਾਰੋਹ ਮੌਕੇ ਬਾਂਸਲ ਪਰਿਵਾਰ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਜਾਵੇਗਾ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ