ਸ਼ਿਵਰਾਤਰੀ: ਬ੍ਰਹਮਾਕੁਮਾਰੀ ਭੈਣਾਂ ਵੱਲੋਂ ਮਹਾਂ ਸ਼ਿਵਰਾਤਰੀ ਮੌਕੇ ਵਿਸ਼ਵ ਸ਼ਾਂਤੀ ਦੀ ਅਪੀਲ

ਕੇਂਦਰੀ ਸਨਾਤਨ ਧਰਮ ਮੰਦਰ ਫੇਜ਼ 11 ਵੱਲੋਂ ਮੁਹਾਲੀ ਸ਼ਹਿਰ ਵਿੱਚ ਕੱਢੀ ਸ਼ੋਭਾ ਯਾਤਰਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 22 ਫਰਵਰੀ:
ਬ੍ਰਹਮਾਕੁਮਾਰੀਜ਼ ਭੈਣਾਂ ਦੀ ਅੰਤਰਰਾਸ਼ਟਰੀ ਸੰਸਥਾ ਰਾਜਯੋਗ ਕੇਂਦਰ ਸੁੱਖ ਸ਼ਾਂਤੀ ਭਵਨ ਫੇਜ਼-11ਵੱਲੋਂ ਡੀਪਲਾਟਸ ਚੌਕ, ਮਦਨਪੁਰਾ ਅਤੇ ਵਾਈਪੀਐੱਸ. ਚੌਂਕ ’ਤੇ ਸਮੂਹਿਕ ਰਾਜਯੋਗ ਨਾਲ ਸ਼ਾਂਤੀ ਦੀ ਕਿਰਨਾਂ ਫੈਲਾਉਣ ਦੀ ਨਵੀ ਯੋਜਨਾ ਨੂੰ ਕਾਰਜਰੂਪ ਦਿੱਤਾ ਗਿਆ। ਇਸ ਇੱਕ ਰੋਜ਼ਾ ਪ੍ਰੋਗਰਾਮ ਵਿੱਚ ਸੈਂਕੜੇ ਬ੍ਰਹਮਾਕੁਮਾਰ ਅਤੇ ਬ੍ਰਹਮਾਕੁਮਾਰੀ ਭੈਣਾਂ ਨੇ ਦੋ ਗਰੁੱਪਾਂ ਵਿੱਚ 180 ਮਿੰਟ ਰਾਜਯੋਗ ਮੈਰੀਟੇਸ਼ਨ ਰਾਹੀਂ ਸਮੁੱਚੇ ਵਿਸ਼ਵ ਵਿੱਚ ਸ਼ਾਂਤੀ ਦੀਆਂ ਕਿਰਨਾਂ ਫੈਲਾਉਣ ਲਈ ਗੋਲਾਕਾਰ ਰੂਪ ਵਿੱਚ ਬੈਠ ਕੇ ਸਵੇਰੇ 8 ਤੋਂ 11 ਵਜੇ ਤੱਕ ਰਾਜਯੋਗ ਅਭਿਆਸ ਕੀਤਾ। ਇਨ੍ਹਾਂ ਯੋਗੀਆਂ ਦੇ ਦੋਵੇਂ ਪਾਸੇ ਸ਼ਾਂਤੀ ਅਤੇ ਸਦਭਾਵਨਾ ਨਾਲ ਸਬੰਧਤ 120 ਸਲੋਗਨ ਤੱਖਤੀਆਂ ਲਗਾਈਆਂ ਗਈਆਂ ਸਨ। ਜਿਨ੍ਹਾਂ ਤੋਂ ਆਮ ਲੋਕਾਂ ਨੇ ਵੀ ਸ਼ਾਂਤੀ ਦੀ ਕਿਰਨਾਂ ਰਚਨ ਦੀ ਪ੍ਰੇਰਨਾ ਪ੍ਰਾਪਤ ਕੀਤੀ। ਇਸ ਦੌਰਾਨ ਬ੍ਰਹਮਾਕੁਮਾਰੀਜ਼ ਰਾਜਯੋਗ ਮੁਹਾਲੀ-ਰੂਪਨਗਰ ਖੇਤਰ ਦੀ ਨਿਰਦੇਸ਼ਿਕਾ ਬ੍ਰਹਮਾਕੁਮਾਰੀ ਪ੍ਰੇਮਲਤਾ, ਉਪ ਨਿਰਦੇਸ਼ਿਕਾ ਬ੍ਰਹਮਾਕੁਮਾਰੀ ਰਮਾ ਭੈਣ ਅਤੇ ਡੀਪਲਾਸਟ ਪਲਾਸਟਿਕਸ ਲਿਮਟਿਡ ਦੇ ਡਾਇਰੈਕਟਰ ਅਸ਼ੋਕ ਗੁਪਤਾ ਨੇ ਸਵੇਰੇ 8 ਵਜੇ ਡੀਪਲਾਸਟ ਚੌਂਕ ’ਤੇ ਵਿਸ਼ਵ ਸ਼ਾਂਤੀ ਦਾ ਹੋਕਾ ਦਿੰਦਿਆਂ ਸ਼ਿਵ ਦਾ ਝੰਡਾ ਲਹਿਰਾਇਆ।
ਉਧਰ, ਕੇਂਦਰੀ ਸਨਾਤਨ ਧਰਮ ਮੰਦਰ ਕਲਿਆਣ ਸਮਿਤੀ ਵੱਲੋਂ ਬੁੱਧਵਾਰ ਨੂੰ ਮਹਾਂਸ਼ਿਵਰਾਤਰੀ ਨੂੰ ਸਮਰਪਿਤ ਸ਼ਹਿਰ ਵਿੱਚ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਗਈ। ਇਹ ਜਾਣਕਾਰੀ ਦਿੰਦਿਆਂ ਸੰਸਥਾ ਦੇ ਜਨਰਲ ਸਕੱਤਰ ਮਨੋਜ ਅਗਰਵਾਲ ਨੇ ਦੱਸਿਆ ਕਿ ਇਹ ਸ਼ੋਭਾ ਯਾਤਰਾ ਫੇਜ਼-6 ਸਥਿਤ ਦੁਰਗਾ ਮਾਤਾ ਮੰਦਰ ਤੋਂ ਸ਼ੁਰੂ ਹੋ ਕੇ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ’ਚੋਂ ਹੁੰਦੀ ਹੋਈ ਲਕਸਮੀ ਨਰਾਇਣ ਮੰਦਰ ਫੇਜ਼-11 ਵਿੱਚ ਪਹੁੰਚ ਕੇ ਸਮਾਪਤ ਹੋਈ। ਇਸ ਸ਼ੋਭਾ ਯਾਤਰਾ ਵਿੱਚ ਸ਼ਹਿਰ ਦੇ ਸਾਰੇ ਮੰਦਰਾਂ ਦੀਆਂ ਮਹਿਲਾ ਕੀਰਤਨ ਮੰਡਲੀਆਂ ਨੇ ਹਿੱਸਾ ਲਿਆ ਅਤੇ ਸੁੰਦਰ ਝਾਂਕੀਆਂ ਸਜਾਈਆਂ ਗਈਆਂ। ਇਸ ਮੌਕੇ ਕਾਂਤਾ ਗੁਪਤਾ, ਕੇਂਦਰੀ ਪੁਜਾਰੀ ਪ੍ਰੀਸ਼ਦ, ਸੋਹਣ ਲਾਲ ਸ਼ਰਮਾ, ਭਾਜਪਾ ਕੇ ਕੌਂਸਲਰ ਅਸ਼ੋਕ ਝਾਅ, ਰਾਮ ਕੁਮਾਰ ਸ਼ਰਮਾ, ਪੰਡਿਤ ਇੰਦਰਮਣੀ ਤ੍ਰਿਪਾਠੀ, ਪਰਵੀਨ ਸ਼ਰਮਾ, ਸ੍ਰੀ ਬ੍ਰਾਹਮਣ ਸਭਾ ਦੇ ਮੈਂਬਰਾਂ ਸਮੇਤ ਵੱਡੀ ਗਿਣਤੀ ਸ਼ਰਧਾਲੂ ਮੌਜੂਦ ਸਨ।

Load More Related Articles
Load More By Nabaz-e-Punjab
Load More In Cultural

Check Also

ਸਿੱਖਿਆ ਬੋਰਡ ਵੱਲੋਂ ਪੰਜਵੀਂ ਜਮਾਤ ਦੀ ਪ੍ਰੀਖਿਆ ਮੁਲਤਵੀ

ਸਿੱਖਿਆ ਬੋਰਡ ਵੱਲੋਂ ਪੰਜਵੀਂ ਜਮਾਤ ਦੀ ਪ੍ਰੀਖਿਆ ਮੁਲਤਵੀ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 22 ਮਾਰਚ: ਪੰਜਾਬ …