Share on Facebook Share on Twitter Share on Google+ Share on Pinterest Share on Linkedin ਕੁਰਾਲੀ ਵਿੱਚ ਮਹਾਂ ਸ਼ਿਵਰਾਤਰੀ ਨੂੰ ਸਮਰਪਿਤ ਸ਼ੋਭਾ ਯਾਤਰਾ ਕੱਢੀ ਰਜਨੀਕਾਂਤ ਗਰੋਵਰ ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 23 ਫਰਵਰੀ: ਸਥਾਨਕ ਸਹਿਰ ਦੇ ਸਿੰਘਪੁਰਾ ਰੋਡ ਤੇ ਸਥਿਤ ਸ਼੍ਰੀ ਪਰਸ਼ੂਰਾਮ ਭਵਨ ਵਿਚੋਂ ਬ੍ਰਾਹਮਣ ਸਭਾ ਕੁਰਾਲੀ ਵੱਲੋਂ ਮਹਾਸ਼ਿਵਰਾਤਰੀ ਨੂੰ ਸਮਰਪਿਤ ਸ਼ੋਭਾ ਯਾਤਰਾ ਦਾ ਆਯੋਜਨ ਕੀਤਾ ਗਿਆ। ਸ਼ੋਭਾ ਯਾਤਰਾ ਪਰਸ਼ੂਰਾਮ ਭਵਨ ਤੋਂ ਸ਼ੁਰੂ ਹੋ ਕੇ ਸਬਜ਼ੀ ਮੰਡੀ, ਮੇਨ ਬਜ਼ਾਰ, ਕ੍ਰਿਸ਼ਨਾ ਮੰਡੀ, ਰੋਪੜ ਰੋਡ ਤੋਂ ਹੁੰਦੀ ਹੋਈ ਵਾਪਸ ਪਰਸ਼ੂਰਾਮ ਭਵਨ ਵਿਖੇ ਸਮਾਪਤ ਹੋਈ। ਇਸ ਦੌਰਾਨ ਪਰਸ਼ੂਰਾਮ ਭਵਨ ਵਿਚ ਸਥਾਪਿਤ ਕੀਤੇ ਜਾਣ ਵਾਲੇ ਸ਼ਿਵ ਪਰਿਵਾਰ ਦੀ ਪੂਜਾ ਅਰਚਨਾ ਵੀ ਕੀਤੀ ਗਈ ਅਤੇ ਸ਼ਿਵ ਪਰਿਵਾਰ ਨੂੰ ਸ਼ੋਭਾ ਯਾਤਰਾ ਨਾਲ ਸ਼ਹਿਰ ਦੀ ਪਰਿਕਰਮਾ ਕਰਵਾਈ ਗਈ। ਇਸ ਦੌਰਾਨ ਸਭਾ ਦੇ ਪ੍ਰਧਾਨ ਸੁਨੀਲ ਕੁਮਾਰ, ਗੋਲਡੀ ਸ਼ੁਕਲਾ ਅਤੇ ਅਨਿਲ ਪਰਾਸਰ ਨੇ ਸ਼ੋਭਾ ਯਾਤਰਾ ਵਿਚ ਸ਼ਾਮਲ ਸੰਗਤਾਂ ਦਾ ਧੰਨਵਾਦ ਕੀਤਾ। ਇਸ ਮੌਕੇ ਜੈਲਦਾਰ ਸਤਵਿੰਦਰ ਸਿੰਘ ਚੈੜੀਆਂ, ਨਗਰ ਕੌਂਸਲ ਦੇ ਮੀਤ ਪ੍ਰਧਾਨ ਲਖਵੀਰ ਲੱਕੀ, ਮੁਕੇਸ਼ ਰਾਣਾ, ਪੰਡਿਤ ਨਰੇਸ਼ ਕੁਮਾਰ ਟਿੱਡੂ, ਕ੍ਰਿਸ਼ਨ ਲਾਲ ਕਾਲੀਆ, ਰਮਾਕਾਂਤ ਕਾਲੀਆ, ਅਸ਼ਵਨੀ ਸ਼ਰਮਾ, ਹੇਮਰਾਜ ਸ਼ਰਮਾ, ਮਾਸਟਰ ਦੀਪਕ ਸ਼ਰਮਾ, ਹਰੀਸ਼ ਕੌਸ਼ਲ, ਭੂਰਾ ਕੁਰਾਲੀ, ਦੀਪੂ ਕੁਰਾਲੀ, ਨਰਿੰਦਰ ਸ਼ਰਮਾ, ਚੇਤਨ ਸ਼ਰਮਾ, ਹਰੀਦੇਵਨ ਸ਼ਰਮਾ, ਰਾਜ ਸ਼ਰਮਾ, ਅਸ਼ੋਕ ਵਸ਼ਿਸ਼ਟ, ਸ਼ਸੀਭੂਸ਼ਨ ਸ਼ਾਸਤਰੀ, ਗੁਰਪ੍ਰੀਤ ਸਿੰਘ, ਅਜੇ ਕੌਸ਼ਲ ਸਮੇਤ ਵੱਡੀ ਗਿਣਤੀ ਬ੍ਰਾਹਮਣ ਭਾਈਚਾਰੇ ਦੇ ਲੋਕ ਹਾਜ਼ਰ ਸਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ