Share on Facebook Share on Twitter Share on Google+ Share on Pinterest Share on Linkedin ਭਗਵਾਨ ਮਹਾਂਰਿਸ਼ੀ ਵਾਲਮੀਕ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਖਰੜ ਵਿੱਚ ਸੋਭਾ ਯਾਤਰਾ ਕੱਢੀ ਮਲਕੀਤ ਸਿੰਘ ਸੈਣੀ ਨਬਜ਼-ਏ-ਪੰਜਾਬ ਬਿਊਰੋ, ਖਰੜ, 4 ਅਕਤੂਬਰ: ਵਾਲਮੀਕ ਨੌਜਵਾਨ ਸਭਾ ਕਮੇਟੀ ਖਰੜ ਵਲੋਂ ਭਗਵਾਨ ਮਹਾਂਰਿਸ਼ੀ ਵਾਲਮੀਕ ਜੀ ਦੇ ਜਨਮ ਦਿਵਸ ਨੂੰ ਲੈ ਕੇ ਸੋਭਾ ਯਾਤਰਾ ਸਜਾਈ ਗਈ। ਇਹ ਸੋਭਾ ਯਾਤਰਾ ਨੂੰ ਮਿਊਸਪਲ ਕੌਸਲਰ ਸੁਮਨ ਸ਼ਰਮਾ, ਬਸਪਾ ਪੰਜਾਬ ਦੇ ਸੀਨੀਅਰ ਆਗੂ ਹਰਭਜ਼ਨ ਸਿੰਘ ਬਜਹੇੜੀ ਦੀ ਰਹਿਨੁਮਾਈ ਵਿਚ ਮੱਥਾ ਟੇਕਣ ਉਪਰੰਤ ਭਗਵਾਨ ਮਹਾਂਰਿਸ਼ੀ ਵਾਲਮੀਕ ਮੰਦਰ ਕਪੂਰ ਚੌਕ ਖਰੜ ਤੋਂ ਆਰੰਭ ਹੋਈ। ਜਿਸ ਵਿਚ ਵੱਖ ਵੱਖ ਤਰ੍ਹਾਂ ਦੀਆਂ ਝਾਕੀਆਂ ਸ਼ਾਮਲ ਸਨ। ਇਹ ਸੋਭਾ ਯਾਤਰਾ ਗਾਂਧੀ ਬਜ਼ਾਰ, ਮੇਨ ਬਜ਼ਾਰ, ਆਰੀਆਂ ਕਾਲਜ਼ ਰੋਡ,ਚੰਡੀਗੜ੍ਹ ਰੋਡ ਨੂੰ ਹੁੰਦੀ ਹੋਈ ਵਾਪਰ ਭਗਵਾਨ ਮਹਾਂਰਿਸ਼ੀ ਵਾਲਮੀਕ ਮੰਦਰ ਖਰੜ ਵਿਖੇ ਪੁੱਜੀ। ਸੋਭਾ ਯਾਤਰਾ ਵਿਚ ਸੰਗਤਾਂ ਨੇ ਹਾਜ਼ਰੀ ਲਗਵਾਈ। ਕਮੇਟੀ ਦੇ ਪ੍ਰਧਾਨ ਵਿਜੈ ਕੁਮਾਰ ਨੇ ਦੱਸਿਆ ਕਿ ਭਗਵਾਨ ਮਹਾਂਰਿਸ਼ੀ ਵਾਲਮੀਕ ਜੀ ਦੇ ਮੰਦਰ ਵਿਚ ਸਵੇਰੇ ਹਵਨ ਹੋਵੇਗਾ ਅਤੇ ਦੁਪਹਿਰ ਨੂੰ ਲੰਗਰ ਵਰਤਾਇਆ ਜਾਵੇਗਾ ਤੇ ਸ਼ਾਮ ਨੂੰ ਕੀਰਤਨ ਦਰਬਾਰ ਹੋਵੇਗਾ। ਇਸ ਮੌਕੇ ਸੰਦੀਪ ਕੁਮਾਰ, ਪੰਕਜ ਚੱਢਾ, ਵਨੀਤ ਜੈਨ, ਦਵਿੰਦਰ ਗੁਪਤਾ, ਹਰਬੰਸ ਸਿੰਘ, ਗੁਰਮੁੱਖ ਸਿੰਘ ਮਾਨ, ਆਦਿ ਸਮੇਤ ਹੋਰ ਸ਼ਹਿਰ ਨਿਵਾਸੀ ਹਾਜ਼ਰ ਸਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ