Share on Facebook Share on Twitter Share on Google+ Share on Pinterest Share on Linkedin ਭਗਵਾਨ ਵਾਲਮੀਕ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਸ਼ੋਭਾ ਯਾਤਰਾ ਕੱਢੀ ਰਜਨੀਕਾਂਤ ਗਰੋਵਰ ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 3 ਅਕਤੂਬਰ: ਸਥਾਨਕ ਸ਼ਹਿਰ ਦੇ ਵਾਰਡ ਨੰਬਰ 13 ਵਿਚ ਸਥਿਤ ਵਾਲਮਿਕੀ ਮੰਦਿਰ ਵਿਖੇ ਵਾਲਮਿਕੀ ਪ੍ਰਬੰਧਕ ਕਮੇਟੀ ਵਾਰਡ ਨੰਬਰ 13 ਸਬਜ਼ੀ ਮੰਡੀ ਵੱਲੋਂ ਸ੍ਰਿਸਟੀ ਕਰਤਾ ਭਗਵਾਨ ਵਾਲਮਿਕੀ ਜੀ ਦੇ ਪ੍ਰਕਾਸ਼ ਉਤਸ਼ਵ ਤੇ ਨੂੰ ਸਮਰਪਿਤ ਸ਼ੋਭਾ ਯਾਤਰਾ ਕੱਢੀ ਗਈ । ਇਸ ਸ਼ੋਭਾ ਯਾਤਰਾ ਨੂੰ ਯੂਥ ਕਾਂਗਰਸੀ ਆਗੂ ਰਮਾਕਾਂਤ ਕਾਲੀਆ ਅਤੇ ਕਾਂਗਰਸ ਦੇ ਸਕੱਤਰ ਰਣਜੀਤ ਸਿੰਘ ਜੀਤੀ ਪਡਿਆਲਾ ਨੇ ਰੀਬਨ ਕੱਟਕੇ ਰਵਾਨਾ ਕੀਤਾ। ਇਸ ਮੌਕੇ ਯੂਥ ਕਾਂਗਰਸੀ ਆਗੂ ਰਮਾਕਾਂਤ ਕਾਲੀਆ ਨੇ ਕਿਹਾ ਕਿ ਵਾਲਮੀਕੀ ਜੀ ਦੁਆਰਾ ਦਰਸਾਏ ਮਾਰਗ ਤੇ ਚੱਲ ਆਪਣਾ ਜੀਵਨ ਸਫਲ ਬਣਾਉਣਾ ਚਾਹੀਦਾ ਹੈ ਤੇ ਆਉਣ ਵਾਲੀਆਂ ਪੀੜੀਆਂ ਨੂੰ ਵੀ ਭਗਵਾਨ ਵਾਲਮਿਕੀ ਜੀ ਦੇ ਜੀਵਨ ਬਾਰੇ ਜਾਣਕਾਰੀ ਦੇਣ ਦੇ ਪ੍ਰਬੰਧ ਕਰਨੇ ਲਾਜਮੀ ਹਨ ਤਾਂ ਜੋ ਉਹ ਪੀੜੀਆਂ ਵੀ ਉਨ੍ਹਾਂ ਦੇ ਜੀਵਨ ਤੋਂ ਪ੍ਰਭਾਵਿਤ ਹੋਕੇ ਸਿੱਧੇ ਰਸਤੇ ਤੇ ਚੱਲ ਸਕਣ। ਇਸ ਮੌਕੇ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਚਮਨ ਲਾਲ ਅਤੇ ਓਮਿੰਦਰ ਓਮਾ ਵੱਲੋਂ ਰਮਾਕਾਂਤ ਕਾਲੀਆ ਤੇ ਰਣਜੀਤ ਸਿੰਘ ਜੀਤੀ ਪਡਿਆਲਾ ਦਾ ਧੰਨਵਾਦ ਕਰਦਿਆਂ ਸਨਮਾਨ ਕੀਤਾ ਗਿਆ। ਇਸ ਮੌਕੇ ਅਸ਼ੀਸ਼ ਕੁਮਾਰ ਨੋਨੀ, ਵਿਕਾਸ ਕੌਸ਼ਲ ਬੱਬੂ, ਮਨੋਜ ਕੁਮਾਰ ਸਨੂਪੀ, ਰਾਹੁਲ ਵਾਲੀਆ, ਵਿੱਕੀ, ਸੰਪੂਰਨ ਟੇਲਰ ਸਮੇਤ ਵੱਡੀ ਗਿਣਤੀ ਵਿਚ ਲੋਕ ਹਾਜ਼ਰ ਸਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ