ਕਾਂਗਰਸ ਨੂੰ ਝਟਕਾ: ਇੰਜ. ਜਸਪਾਲ ਸਿੰਘ ਦੁਬਾਰਾ ਅਕਾਲੀ ਦਲ ਵਿੱਚ ਸ਼ਾਮਲ

ਚੰਦੂਮਾਜਰਾ ਨੇ ਜਸਪਾਲ ਸਿੰਘ ਨੂੰ ਵਾਰਡ ਨੰਬਰ-4 ਤੋਂ ਪਾਰਟੀ ਉਮੀਦਵਾਰ ਐਲਾਨਿਆ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 14 ਜਨਵਰੀ:
ਹੁਕਮਰਾਨ ਪਾਰਟੀ ਕਾਂਗਰਸ ਨੂੰ ਉਸ ਸਮੇਂ ਝਟਕਾ ਲੱਗਿਆ ਜਦੋਂ ਇੰਜੀਨੀਅਰ ਜਸਪਾਲ ਸਿੰਘ ਨੇ ਅੱਜ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋਣ ਦਾ ਐਲਾਨ ਕਰ ਦਿੱਤਾ। ਸਾਬਕਾ ਕੌਂਸਲਰ ਬੀਬੀ ਮਨਮੋਹਨ ਕੌਰ ਦੇ ਪੁੱਤਰ ਇੰਜ. ਜਸਪਾਲ ਸਿੰਘ ਦੀ ਕਾਫੀ ਸਮੇਂ ਬਾਅਦ ਅਕਾਲੀ ਦਲ ’ਚ ਘਰ ਵਾਪਸੀ ਹੋਈ ਹੈ। ਇਸ ਮੌਕੇ ਸਾਬਕਾ ਸੰਸਦ ਮੈਂਬਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ, ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਓਐਸਡੀ ਚਰਨਜੀਤ ਸਿੰਘ ਬਰਾੜ ਅਤੇ ਮੁਹਾਲੀ ਸ਼ਹਿਰੀ ਦੇ ਪ੍ਰਧਾਨ ਕਮਲਜੀਤ ਸਿੰਘ ਰੂਬੀ ਨੇ ਜਸਪਾਲ ਸਿੰਘ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਅਤੇ ਪਾਰਟੀ ਵਿੱਚ ਬਣਦਾ ਮਾਣ ਸਤਿਕਾਰ ਦੇਣ ਦਾ ਭਰੋਸਾ ਦਿੱਤਾ। ਚੰਦੂਮਾਜਰਾ ਨੇ ਮੌਕੇ ’ਤੇ ਹੀ ਜਸਪਾਲ ਸਿੰਘ ਨੂੰ ਵਾਰਡ ਨੰਬਰ-4 ਤੋਂ ਅਕਾਲੀ ਦਲ ਦਾ ਉਮੀਦਵਾਰ ਵੀ ਐਲਾਨਿਆ ਗਿਆ। ਬੀਬੀ ਮਨਮੋਹਨ ਕੌਰ ਦੇ ਪਾਰਟੀ ਪ੍ਰਤੀ ਨਿਭਾਈਆਂ ਸੇਵਾਵਾਂ ਦੀ ਸ਼ਲਾਘਾ ਕੀਤੀ।
ਇਸ ਮੌਕੇ ਜਸਪਾਲ ਸਿੰਘ ਨੇ ਕਿਹਾ ਕਿ ਕੁੱਝ ਸਮਾਂ ਪਹਿਲਾਂ ਭਾਵੇਂ ਉਹ ਕਿਸੇ ਕਾਰਨ ਪਾਰਟੀ ’ਚੋਂ ਬਾਹਰ ਚਲੇ ਗਏ ਸੀ ਪਰ ਹੁਣ ਉਹ ਪਾਰਟੀ ਦੀ ਮਜ਼ਬੂਤੀ ਲਈ ਪੂਰੀ ਤਨਦੇਹੀ ਨਾਲ ਕੰਮ ਕਰਨਗੇ। ਨਗਰ ਨਿਗਮ ਚੋਣਾਂ ਲਈ ਵਾਰਡ ਨੰਬਰ-4 ਤੋਂ ਟਿਕਟ ਦੇਣ ਲਈ ਉਨ੍ਹਾਂ ਨੇ ਚੰਦੂਮਾਜਰਾ ਸਮੇਤ ਸਮੁੱਚੀ ਲੀਡਰਸ਼ਿਪ ਦਾ ਧੰਨਵਾਦ ਵੀ ਕੀਤਾ। ਇਸ ਮੌਕੇ ਸਿਮਰਨਜੀਤ ਸਿੰਘ ਚੰਦੂਮਾਜਰਾ, ਰਾਹੁਲ ਮਰਵਾਹਾ, ਸਰਬਜੀਤ ਸਿੰਘ ਪਾਰਸ, ਸਤਿੰਦਰ ਸਿੰਘ ਗਿੱਲ, ਕੈਪਟਨ ਰਮਨਦੀਪ ਸਿੰਘ ਬਾਵਾ, ਪ੍ਰੋ. ਏਜੇ ਸਿੰਘ, ਅਜੈਪਾਲ ਮਿੱਡੂਖੇੜਾ, ਮੰਗਲ ਸਿੰਘ, ਰਛਪਾਲ ਸਿੰਘ ਸ਼ਾਹੀ, ਜਸ਼ਨ ਸਿੰਗਲਾ, ਨਵਦੀਪ, ਡਾ. ਕਮਲ ਸਿੰਘ, ਬੀਬੀ ਮਹਿੰਦਰ ਕੌਰ, ਬਹਾਦਰ ਸਿੰਘ, ਜਸਪ੍ਰੀਤ ਸਿੰਘ ਸਮੇਤ ਹੋਰ ਪਤਵੰਤੇ ਹਾਜ਼ਰ ਸਨ।

Load More Related Articles
Load More By Nabaz-e-Punjab
Load More In Politics

Check Also

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 18 ਮ…