nabaz-e-punjab.com

ਸ਼ਾਪਿੰਗ ਮਾਲ ਤੇ ਹੋਟਲ ਦੀ ਉਸਾਰੀ ਕਰਨ ਵਾਲੀ ਕੰਪਨੀ ਵੱਲੋਂ ਏਅਰਪੋਰਟ ਸੜਕ ਨੇੜਿਓਂ ਸਰਵਿਸ ਰੋਡ ਬੰਦ

ਗਮਾਡਾ ਦੇ ਮੁੱਖ ਪ੍ਰਸ਼ਾਸਕ ਵੱਲੋਂ ਦਿੱਤੀ ਗਈ ਹੈ ਸੜਕ ਤੇ ਚਾਦਰਾਂ ਲਗਾ ਕੇ ਬੰਦ ਕਰਨ ਦੀ ਇਜਾਜ਼ਤ: ਮੁੱਖ ਇੰਜੀਨੀਅਰ

ਅਮਨਦੀਪ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 1 ਜੁਲਾਈ
ਸਥਾਨਕ 67 ਵਿੱਚ ਐਰੋਸਿਟੀ ਸੜਕ ਦੇ ਕਿਨਾਰੇ ਯੂਨਿਟੀ ਕੰਪਨੀ ਵੱਲੋਂ ਬਣਾਏ ਜਾਣ ਵਾਲੇ ਬਹੁਮੰਜਿਲਾਂ ਹੋਟਲਾਂ, ਮਾਲ ਅਤੇ ਸ਼ਪਿੰਗ ਕਾਂਪਲੈਕਸ ਦੇ ਬਹੁਕਰੋੜੀ ਪ੍ਰੋਜੈਕਟ ਦੀ ਉਸਾਰੀ ਵਾਸਤੇ ਗਮਾਡਾ ਮੁਹਾਲੀ ਵੱਲੋਂ ਸੈਕਟਰ 67 ਵਾਲੇ ਪਾਸੇ ਬਣੀ 200 ਫੁਟੀ ਸੜਕ ਦੀ ਸਰਵਿਸ ਰੋਡ ਨੂੰ ਬੰਦ ਕਰਕੇ ਉਸਾਰੀ ਕਰਨ ਵਾਲੀ ਕੰਪਨੀ ਨੂੰ ਇਸ ਸੜਕ ਦੇ ਆਲੇ ਦੁਆਲੇ 12 ਫੁੱਟ ਉੱਚੀਆਂ ਚਾਦਰਾਂ ਨਾਲ ਕਵਰ ਕਰਨ ਦੀ ਇਜਾਜਤ ਦੇ ਦਿੱਤੀ ਗਈ। ਕੰਪਨੀ ਵਲੋੱ 10 ਅਪ੍ਰੈਲ 2017 ਇਹ ਇਜਾਜਤ ਇਹ ਕਹਿ ਕੇ ਮੰਗੀ ਗਈ ਸੀ ਕਿ ਇਸ ਪ੍ਰੋਜੈਕਟ ਦੇ ਨਕਸ਼ੇ ਅਨੁਸਾਰ ਇੱਥੇ ਬਣਨ ਵਾਲੀ 2 ਮੰਜ਼ਿਲਾਂ ਬੇਸਮੈਂਟ ਦੀ ਖੁਦਾਦੀ ਬੇਸਮੈਂਟ ਦੀ ਉਸਾਰੀ ਦੌਰਾਨ ਇੱਥੇ ਕਿਸੇ ਹਾਦਸੇ ਤੋਂ ਬਚਾਉ ਲਈ ਉਹਨਾਂ ਨੂੰ ਤਿੰਨ ਮਹੀਨੇ ਤੱਕ ਸਰਵਿਸ ਸੜਕ ਨੂੰ ਬੰਦ ਕਰਕੇ ਇਸ ਨੂੰ ਚਾਦਰਾਂ ਲਗਾ ਕੇ ਕਵਰ ਕਰਲ ਦੀ ਇਜਾਜਤ ਦਿੱਤੀ ਜਾਵੇ ਅਤੇ 3 ਮਹੀਨਿਆਂ ਵਿੱਚ ਬੇਸਮੈਂਟ ਦੀ ਉਸਾਰੀ ਦਾ ਕੰਮ ਮੁਕੰਮਲ ਕਰ ਲਿਆ ਜਾਵੇਗਾ ਪਰੰਤੂ ਤਿੰਨ ਮਹੀਨੇ ਦੇ ਲਗਭਗ ਸਮਾਂ ਬੀਤ ਜਾਣ ਦੇ ਬਾਵਜੂਦ ਹੁਣ ਤਕ ਕੰਪਨੀ ਵੱਲੋਂ ਬੇਸਮੈਂਟ ਦੀ ਉਸਾਰੀ ਦਾ ਕੰਮ ਮੁਕੰਮਲ ਕਰਨਾ ਤਾਂ ਇੱਕ ਪਾਸੇ ਇਥੇ ਹੁਣ ਤਕ ਬੇਸਮੈਂਟ ਦੇ ਅੱਧੇ ਹਿੱਸੇ ਦੀ ਪਟਾਈ ਦਾ ਕੰਮ ਹੀ ਸਿਰੇ ਚੜਿਆ ਹੈ ਅਤੇ ਜਿਸ ਹਿਸਾਬ ਨਾਲ ਉਸਾਰੀ ਦਾ ਕੰਮ ਚਲ ਰਿਹਾ ਹੈ ਉਸ ਨਾਲ ਤਾਂ ਬੇਸਮੈਂਟ ਦੀ ਉਸਾਰੀ ਦਾ ਇਹ ਕੰਮ ਅਗਲੇ 6 ਮਹੀਨਿਆਂ ਤਕ ਮੁਕੰਮਲ ਹੁੰਦਾ ਨਜਰ ਨਹੀਂ ਆ ਰਿਹਾ ਹੈ।
ਜਾਹਿਰ ਤੌਰ ਤੇ ਇਸ ਸੜਕ ਦੇ ਇਸ ਤਰ੍ਹਾਂ ਬੰਦ ਹੋਣ ਕਾਰਨ ਸੈਕਟਰ-67 ਦੇ ਵਸਨੀਕਾਂ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ 200 ਫੁੱਟੀ ਸੜਕ ਤੋੱ ਸੈਕਟਰ ਦੇ ਅੰਦਰ ਜਾਣ ਲਈ ਬਣੀ ਸੰਪਰਕ ਸੜਕ ਤੇ ਪਹੁੰਚਣ ਲਈ ਕੋਈ ਸੜਕ ਨਾ ਹੋਣ ਕਾਰਨ ਉਹਨਾਂ ਨੂੰ ਜਾਂ ਤਾਂ ਪਹਿਲਾਂ ਹੀ ਮੁੜ ਕੇ ਜਾਣਾ ਪੈਂਦਾ ਹੈ ਜਾਂ ਫਿਰ ਸੈਕਟਰ 67 ਅਤੇ 66 ਵਾਲੀ ਸੜਕ ਤੋਂ ਹੋ ਕੇ ਸੈਕਟਰ ਵਿੱਚ ਦਾਖ਼ਲ ਹੋਣਾ ਪੈਂਦਾ ਹੈ। ਸੈਕਟਰ 67 ਤੋਂ 200 ਫੁਟੀ ਸੜਕ ਤੇ ਜਾਣ ਲਈ ਬਣੀ ਲਿੰਕ ਸੜਕ (ਜਿਸਤੇ ਕੰਪਨੀ ਵੱਲੋੱ ਚਾਦਰਾਂ ਲਗਾ ਕੇ ਸੜਕ ਬੰਦ ਕੀਤੀ ਗਈ ਹੈ।) ਦੇ ਕਿਨਾਰੇ ਤੇ ਅੱਗੇ ਸੜਕ ਬੰਦ ਕੀਤੀ ਹੋਈ ਹੈ ਦੀ ਚਿਤਾਵਨੀ ਵਾਲਾ ਕੋਈ ਬੋਰਡ ਵੀ ਨਾ ਲੱਗਿਆ ਹੋਣ ਕਾਰਨ ਇੱਥੇ ਕਿਸੇ ਹਾਦਸੇ ਦਾ ਖਤਰਾ ਵੀ ਬਣਿਆ ਰਹਿੰਦਾ ਹੈ।
ਇੱਥੇ ਹੀ ਬਸ ਨਹੀੱ ਬਲਕਿ ਪ੍ਰੋਜੈਕਟ ਦੀ ਉਸਾਰੀ ਕਰਨ ਵਾਲੀ ਕੰਪਨੀ ਵੱਲੋੱ ਚਾਦਰਾਂ ਲਗਾ ਕੇ ਬੰਦ ਕੀਤੀ ਗਈ ਇਸ ਸੜਕ ਤੇ ਆਪਣਾ ਉਸਾਰੀ ਦਾ ਸਾਮਾਨ ਜਿਵੇੱ ਸਰੀਆ, ਬਜਰੀ, ਮਲਵਾ ਆਦਿ ਸੁਟਿਆ ਹੋਇਆ ਹੈ ਅਤੇ ਇਸ ਦੇ ਨਾਲ ਨਾਲ ਇਸ ਸੜਕ ਦੇ ਉੱਪਰ ਹੀ 6-7 ਦੇ ਕਰੀਬ ਹੌਦੀਆਂ ਵੀ ਬਣਾਈਆਂ ਹੋਈਆਂ ਹਨ।
ਇਸ ਕੰਪਨੀ ਦੇ ਪ੍ਰੋਜੈਕਟ ਕੋ ਆਰਡੀਨੇਟਰ ਅਤੇ ਇੱਥੇ ਚਲ ਰਹੀ ਉਸਾਰੀ ਦੇ ਕੰਮ ਦੇ ਇੰਚਾਰਜ ਸ੍ਰੀ ਵਿਜੈ ਗੁਪਤਾ ਨੇ ਦੱਸਿਆ ਕਿ ਇਸ ਥਾਂ ਤੇ ਕੰਪਨੀ ਵੱਲੋੱ ਇੱਕ ਵਕਾਰੀ ਪ੍ਰੋਜੈਕਟ ਬਣਾਇਆ ਜਾ ਰਿਹਾ ਹੈ। ਜਿਸਦੇ ਤਹਿਤ ਇੱਕ 10 ਮੰਜਿਲਾ ਹੋਟਲ, ਕਮਰਸ਼ੀਅਲ ਕਾਂਪਲੈਕਸ, ਮਾਲ, ਸਿਨੇਮਾ ਸਕਰੀਨਾਂ ਅਤੇ ਸਟੂਡੀਓ ਅਪਾਰਮੈਂਟ ਆਦਿ ਦੀ ਉਸਾਰੀ ਕੀਤੀ ਜਾਣੀ ਹੈ। ਉਹਨਾਂ ਦੱਸਿਆ ਕਿ ਕੰਪਨੀ ਵੱਲੋੱ ਇਹ ਸਾਈਟ (4.1 ਏਕੜ) ਗਮਾਡਾ ਤੋਂ 105 ਕਰੋੜ ਰੁਪਏ ਦੇ ਕਰੀਬ ਕੀਮਤ ਤੇ ਖਰੀਦੀ ਹੈ ਅਤੇ ਇੱਥੇ ਚਲਾਇਆ ਜਾ ਰਿਹਾ ਕੰਮ ਪੂਰੀ ਤਰ੍ਹਾਂ ਨਿਯਮਾਂ ਤਹਿਤ ਕੀਤਾ ਜਾ ਰਿਹਾ ਹੈ। ਉਹਨਾਂ ਦੱਸਿਆ ਕਿ ਬੇਸਮੈਂਟ ਦੀ ਉਸਾਰੀ ਦੇ ਕੰਮ ਵਿੱਚ ਪਿਛਲੇ ਦਿਨੀ ਪਈਆਂ ਬਰਸਾਤਾਂ ਕਾਰਨ ਥੋੜੀ ਰੁਕਾਵਟ ਆਈ ਹੈ ਪ੍ਰੰਤੂ ਇਹ ਪੂਰੀ ਰਫਤਾਰ ਨਾਲ ਚਲ ਰਿਹਾ ਹੈ। ਸੜਕ ਬਾਰੇ ਉਹਨਾਂ ਕਿਹਾ ਕਿ ਇਸ ਸਬੰਧੀ ਕੰਪਨੀ ਵੱਲੋਂ ਗਮਾਡਾ ਤੋੱ ਸ਼ਰਤਾਂ ਸਹਿਤ ਲਿਖਤੀ ਇਜਾਜ਼ਤ ਹਾਸਿਲ ਕੀਤੀ ਗਈ ਹੈ ਅਤੇ ਇਸ ਸਬੰਧੀ ਗਮਾਡਾ ਵੱਲੋਂ ਕੰਪਨੀ ਤੋਂ (25 ਲੱਖ ਰੁਪਏ ਦੀ) ਬੱੈਕ ਗਾਰੰਟੀ ਵੀ ਲਈ ਹੈ। ਉਹਨਾਂ ਮੰਨਿਆ ਕਿ 3 ਮਹੀਨਿਆਂ ਦੇ ਮਿੱਥੇ ਸਮੇੱ ਵਿੱਚ (ਜੋ 10 ਜੁਲਾਈ ਨੂੰ ਪੂਰਾ ਹੋ ਜਾਵੇਗਾ) ਬੇਸਮੈਂਟ ਦੀ ਉਸਾਰੀ ਦਾ ਕੰਮ ਮੁਕੰਮਲ ਨਹੀਂ ਹੋ ਪਾਏਗਾ ਅਤੇ ਕੰਪਨੀ ਵੱਲੋਂ ਇਸ ਇਜਾਜਤ ਦੀ ਸਮਾਂ ਹੱਦ ਵਧਾਉਣ ਲਈ ਗਮਾਡਾ ਤੱਕ ਪਹੁੰਚ ਕੀਤੀ ਜਾਵੇਗੀ। ਜਿਸ ਥਾਂ ਤੇ ਸੜਕ ਬੰਦ ਕੀਤੀ ਗਈ ਹੈ ਉਸ ਤੋਂ ਪਹਿਲਾਂ ਰਾਹਗੀਰਾਂ ਲਈ (ਅੱਗੇ ਸੜਕ ਬੰਦ ਹੈ) ਦਾ ਚਿਤਾਵਨੀ ਬੋਰਡ ਨਾ ਲਗਾਉਣ ਬਾਰੇ ਉਹਨਾਂ ਕਿਹਾ ਕਿ ਇਹ ਚਿਤਾਵਨੀ ਬੋਰਡ ਤੁਰੰਤ ਲਗਵਾ ਦਿੱਤੇ ਜਾਣਗੇ। ਇਸ ਸਬੰਧੀ ਸੰਪਰਕ ਕਰਨ ਤੇ ਗਮਾਡਾ ਦੇ ਐਸ.ਈ ਦਵਿੰਦਰ ਸਿੰਘ ਨੇ ਦੱਸਿਆ ਕਿ ਕਿਸੇ ਹਾਦਸੇ ਤੋੱ ਬਚਾਉੱ ਅਤੇ ਆਮ ਲੋਕਾਂ ਦੀ ਸੁਰਖਿਆ ਨੂੰ ਮੁਖ ਰਖਦਿਆਂ ਕੰਪਨੀ ਨੂੰ ਇਹ ਸੜਕ ਬੰਦ ਕਰਨ ਦੀ ਇਜਾਜਤ ਦਿੱਤੀ ਗਈ ਹੈ।
ਗਮਾਡਾ ਦੇ ਚੀਫ ਇੰਜਨੀਅਰ ਸੁਨੀਲ ਕਾਂਸਲ ਨੇ ਇਸ ਸਬੰਧੀ ਸੰਪਰਕ ਕਰਨ ਤੇ ਕਿਹਾ ਕਿ ਗਮਾਡਾ ਨੂੰ ਇਸ ਤਰੀਕੇ ਨਾਲ ਕਿਸੇ ਵੀ ਸੜਕ ਨੂੰ ਬੰਦ ਕਰਨ ਦਾ ਪੂਰਾ ਅਧਿਕਾਰ ਹੈ ਅਤੇ ਗਮਾਡਾ ਦੇ ਮੁੱਖ ਪ੍ਰਸ਼ਾਸਕ ਵੱਲੋਂ ਇਹ ਇਜਾਜ਼ਤ ਦਿੱਤੀ ਗਈ ਹੈ। ਕੰਪਨੀ ਵਲੋੱ ਸੜਕ ਤੇ ਆਪਣਾ ਉਸਾਰੀ ਦਾ ਸਾਮਾਨ ਰੱਖਣ ਅਤੇ ਹੌਦੀਆਂ ਬਾਰੇ ਕਿਹਾ ਕਿ ਉਹ ਮੌਕੇ ਦਾ ਮੁਆਇਨਾ ਕਰਨ ਤੋੱ ਬਾਅਦ ਹੀ ਕੁਝ ਕਹਿ ਸਕਦੇ ਹਨ ਹਾਲਾਂਕਿ ਸੜਕ ਕਿਨਾਰੇ ਚਿਤਾਵਨੀ ਬੋਰਡ ਉਹਨਾਂ ਕਿਹਾ ਕਿ ਕੰਪਨੀ ਨੂੰ ਇਹ ਬੋਰਡ ਲਗਾਉਣ ਦੀ ਹਿਦਾਇਤ ਕੀਤੀ ਜਾਵੇਗੀ। ਇਸ ਸਬੰਧੀ ਗਮਾਡਾ ਦੇ ਮੁੱਖ ਪ੍ਰਸ਼ਾਸਕ ਸ੍ਰੀ ਰਵੀ ਭਗਤ ਨਾਲ ਸੰਪਰਕ ਕਰਨ ਦੀ ਬਹੁਤ ਕੋਸ਼ਿਸ਼ ਕੀਤੀ ਗਈ ਪ੍ਰੰਤੂ ਉਹਨਾਂ ਨਾਲ ਸੰਪਰਕ ਕਾਇਮ ਨਹੀਂ ਹੋ ਸਕਿਆ।

Load More Related Articles
Load More By Nabaz-e-Punjab
Load More In General News

Check Also

AAP opposes post of Chief Secretary in Chandigarh, says – An attempt to weaken Punjab’s Claim

AAP opposes post of Chief Secretary in Chandigarh, says – An attempt to weaken Punja…