
ਮੁਹਾਲੀ ਵਿੱਚ ਅਸ਼ਟਾਮਾਂ ਵੱਡੀ ਘਾਟ, ਲੋਕ ਪ੍ਰੇਸ਼ਾਨ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ 16 ਜੂਨ:
ਆਰਥਿਕ ਤੰਗੀ ਤੋਂ ਜੂਝ ਰਹੀ ਪੰਜਾਬ ਸਰਕਾਰ ਦਾ ਰੈਵਨਿਊ ਵਿਭਾਗ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਬੇਸ਼ੱਕ ਸਰਕਾਰ ਨੇ ਸ਼ਰਾਬ ਦੇ ਠੇਕਿਆਂ ਸਮੇਤ ਹੋਰ ਵੱਖ ਵੱਖ ਦੁਕਾਨਾਂ ਖੋਲ੍ਹਣ ਦੀ ਇਜਾਜ਼ਤ ਦੇ ਦਿੱਤੀ ਹੈ ਪਰ ਸਰਕਾਰ ਦਾ ਰੈਵੇਨਿਊ ਵਿਭਾਗ ਵੱਲ ਕੋਈ ਧਿਆਨ ਨਹੀਂ ਦੇ ਰਿਹਾ ਜਦਕਿ ਪੰਜਾਬ ਸਰਕਾਰ ਦਾ ਖਜਾਨਾ ਭਰਨ ਵਿੱਚ ਸਭ ਤੋਂ ਜ਼ਿਆਦਾ ਰੈਵੇਨਿਊ ਵਿਭਾਗ ਵੀ ਪੈਸਾ ਇਕੱਠਾ ਕਰਕੇ ਦਿੰਦਾ ਹੈ। ਪੰਜਾਬ ਵਿੱਚ ਬੇਸ਼ੱਕ ਈ-ਸਟੈਪਿੰਗ ਪ੍ਰਾਜੈਕਟ ਦੀ ਸ਼ੁਰੂਆਤ ਹੋ ਚੁੱਕੀ ਹੈ ਪਰ ਇਹ ਸਿਰਫ 20 ਹਜ਼ਾਰ ਰੁਪਏ ਤੋਂ ਉੱਪਰ ਦੇ ਸਟੈਮ ਪੇਪਰ ਪ੍ਰੋਵਾਈਡ ਕਰਦੇ ਹਨ ਪਰ ਸਰਕਾਰ ਵੱਲੋਂ ਛੋਟੇ ਸਟੈਮ ਪੇਪਰ ਜਿਵੇਂ ਕਿ 50 ਅਤੇ 100 ਰੁਪਏ ਦੇ ਅਸ਼ਟਾਮ ਨਹੀਂ ਮਿਲ ਰਹੇ ਹਨ। ਜਿਸ ਕਾਰਨ ਲੋਕਾਂ ਨੂੰ ਕਾਫੀ ਖੱਜਲ ਖੁਆਰੀ ਹੋਣਾ ਪੈ ਰਿਹਾ ਹੈ।
ਸੂਤਰਾਂ ਦੀ ਜਾਣਕਾਰੀ ਅਨੁਸਾਰ ਪੰਜਾਬ ਸਰਕਾਰ ਨੇ ਨਾਸਿਕ ਜਿੱਥੇ ਸਟੈਂਪ ਪਰ ਛਪਦੇ ਹਨ ਹੁਣ ਤੱਕ ਕੋਈ ਡਿਮਾਂਡ ਨਹੀਂ ਭੇਜੀ ਗਈ ਹੈ। ਜਿਸ ਕਾਰਨ ਪੰਜਾਬ ਵਿੱਚ ਛੋਟੇ ਅਸ਼ਟਾਮਾਂ ਦੀ ਕਿੱਲਤ ਸ਼ੁਰੂ ਹੋ ਗਈ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਇਹ ਸਮੱਸਿਆ ਗੰਭੀਰ ਬਣ ਸਕਦੀ ਹੈ।
ਜਾਣਕਾਰੀ ਅਨੁਸਾਰ ਲੌਕਡਾਉਨ ਤੋਂ ਬਾਅਦ ਕਚਹਿਰੀਆਂ ਖੁੱਲ੍ਹਣ ਕਾਰਨ ਹਲਫ਼ੀਆ ਬਿਆਨ ਲਈ 100 ਰੁਪਏ ਦਾ ਸਟੈਂਪ ਪੇਪਰ ਮੁਹਾਲੀ ਸਮੇਤ ਪੰਜਾਬ ਦੀਆਂ ਵੱਖ ਵੱਖ ਕਚਹਿਰੀਆਂ ਵਿੱਚ ਕਿਤੇ ਵੀ ਨਹੀਂ ਮਿਲ ਰਿਹਾ ਹੈ। ਜਿਸ ਕਾਰਨ ਲੋਕਾਂ ਨੂੰ ਮਜਬੂਰੀ ਵਿੱਚ 500 ਰੁਪਏ ਦਾ ਸਟਾਮ ਪੇਪਰ ਲਗਾਉਣਾ ਪੈ ਰਿਹਾ ਹੈ। ਮੁਹਾਲੀ ਕਚਹਿਰੀਆਂ ਵਿੱਚ ਅਸ਼ਟਾਮ ਫਰੋਸ਼ੀ ਦਾ ਕੰਮ ਕਰਦੇ ਅਸ਼ਟਾਮ ਫਰੋਸ਼ਾਂ ਅਤੇ ਉਥੇ ਕੰਮ ਕਰਾਉਣ ਅਾਏ ਲੋਕਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਛੋਟੇ ਅਸ਼ਟਾਮ ਲਗਪਗ ਪਿਛਲੇ ਇੱਕ ਸਾਲ ਤੋਂ ਨਹੀਂ ਮਿਲ ਰਹੇ ਹਨ। ਜਿਸ ਕਾਰਨ ਉਨ੍ਹਾਂ ਨੂੰ ਵੱਧ ਪੈਸੇ ਖਰਚ ਕਰਕੇ ਕੰਮ ਚਲਾਉਣਾ ਪੈ ਰਿਹਾ ਹੈ।
ਸਬੰਧਤ ਫੋਟੋ: ਮੁਹਾਲੀ ਅਦਾਲਤ ਦੇ ਅਸ਼ਟਾਮ ਲੈਣ ਲਈ ਲਾਈਨ ਵਿੱਚ ਖੜੇ ਲੋਕ।