Nabaz-e-punjab.com

ਸਾਨੂੰ ਸਾਰੇ ਧਰਮਾਂ ਦਾ ਬਰਾਬਰ ਸਤਿਕਾਰ ਕਰਨਾ ਚਾਹੀਦਾ ਹੈ: ਬੱਬੀ ਬਾਦਲ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 14 ਅਕਤੂਬਰ:
ਸੰਸਾਰ ਵਿੱਚ ਭਾਵੇਂ ਵੱਖ-ਵੱਖ ਧਰਮਾਂ ਦੇ ਲੋਕ ਰਹਿੰਦੇ ਹਨ ਲੇਕਿਨ ਇਕ ਵਿਚਾਰਧਾਰਾ ਜੋ ਸਾਰੇ ਧਰਮਾਂ ਵਿੱਚ ਸਾਂਝੀ ਹੈ, ਉਹ ਹੈ ਗਰੀਬ ਲੋੜਵੰਦਾਂ ਦੀ ਸੇਵਾ, ਆਪਸੀ ਭਾਈਚਾਰਾ ਅਤੇ ਸਮਾਜ ਵਿੱਚ ਪਿਆਰ ਨਾਲ ਰਹਿਣ ਦੀ ਜਾਂਚ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਯੂਥ ਵਿੰਗ ਦੇ ਕੌਮੀ ਪ੍ਰਧਾਨ ਹਰਸੁਖਇੰਦਰ ਸਿੰਘ ਬੱਬੀ ਬਾਦਲ ਨੇ ਯੰਗ ਮੁਹਾਲੀ ਯੂਥ ਕਲੱਬ ਫੇਜ਼-11 ਵੱਲੋਂ ਕਰਵਾਏ ਗਏ ਵਿਸ਼ਾਲ ਭਗਵਤੀ ਜਾਗਰਣ ਵਿੱਚ ਮੁੱਖ ਮਹਿਮਾਨ ਵਜੋਂ ਹਾਜ਼ਰੀ ਲਗਾਉਣ ਉਪਰੰਤ ਸਮਾਗਮ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਸਾਰੇ ਧਰਮਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ ਕਿਉਂਕਿ ਸਾਰੇ ਮਾਰਗ ਉਸ ਇੱਕੋ ਅਕਾਲ ਪੁਰਖ ਦੇ ਘਰ ਵੱਲ ਜਾਂਦੇ ਹਨ। ਚਾਹੇ ਅਸੀਂ ਉਸ ਨੂੰ ਰਾਮ, ਅੱਲ੍ਹਾ ਜਾਂ ਫਿਰ ਕਿਸੇ ਹੋਰ ਨਾਮ ਨਾਲ ਯਾਦ ਕਰੀਏ ਪ੍ਰੰਤੂ ਪ੍ਰਮਾਤਮਾ ਦੀ ਪ੍ਰਾਪਤੀ ਸੱਚੇ ਮਾਰਗ ’ਤੇ ਚੱਲ ਕੇ ਲੋੜਵੰਦਾਂ ਦੀ ਮਦਦ ਕਰਨ ਨਾਲ ਹੀ ਹੋ ਸਕਦੀ ਹੈ।
ਇਸ ਮੌਕੇ ਯੰਗ ਕਲੱਬ ਮੁਹਾਲੀ ਵੱਲੋਂ ਹਰਸੁਖਇੰਦਰ ਸਿੰਘ ਬੱਬੀ ਬਾਦਲ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਸੰਨ੍ਹੀ ਸਹਿਗਲ, ਬੰਟੀ ਸਹਿਜ਼ਾਦਾ ਨੇ ਮਾਤਾ ਦੀਆਂ ਭੇਟਾਂ ਗਾ ਕੇ ਸੰਗਤ ਨੂੰ ਨਿਹਾਲ ਕੀਤਾ। ਇਸ ਮੌਕੇ ਪ੍ਰਮੋਦ ਮਿਸ਼ਰਾ, ਸੁਭਮ ਰਾਣਾ, ਯੂਥ ਆਗੂ ਜਸਰਾਜ ਸਿੰਘ ਸੋਨੂੰ, ਕਰਨਵੀਰ ਸਿੰਘ ਬਾਸੀ, ਸੁਭਾਸ਼ ਸੇਖੋਂ, ਰਜਤ ਖੁਸ਼ਹਾਲ, ਰਾਹੁਲ ਨੇਗੀ, ਗੋਲਡੀ ਠਾਕੁਰ, ਜੁਗਲ ਕਿਸ਼ੋਰ ਸ਼ਰਮਾ, ਰਣਜੀਤ ਸਿੰਘ ਬਰਾੜ, ਹਰਪ੍ਰੀਤ ਸਿੰਘ, ਜਗਤਾਰ ਸਿੰਘ ਘੜੂੰਆਂ, ਪਿੰਕੀ ਸੋਨੀ, ਬਾਲਾ ਠਾਕੁਰ, ਕੁਲਵਿੰਦਰ ਸਿੰਘ, ਗੁਰਪ੍ਰੀਤ ਸਿੰਘ, ਮਨਪ੍ਰੀਤ ਸਿੰਘ, ਸੁਰਿੰਦਰ ਕੌਰ ਵੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਬੰਦੀ ਸਿੰਘਾਂ ਦੀ ਰਿਹਾਈ: ਮੁੱਖ ਮੰਤਰੀ ਦੀ ਕੋਠੀ ਵੱਲ ਕੂਚ ਕਰ ਰਹੇ ਸਿੱਖਾਂ ਦਾ ਰਾਹ ਰੋਕਿਆ, ਅੱਥਰੂ ਗੈੱਸ ਦੇ ਗੋਲੇ ਸੁੱਟੇ

ਬੰਦੀ ਸਿੰਘਾਂ ਦੀ ਰਿਹਾਈ: ਮੁੱਖ ਮੰਤਰੀ ਦੀ ਕੋਠੀ ਵੱਲ ਕੂਚ ਕਰ ਰਹੇ ਸਿੱਖਾਂ ਦਾ ਰਾਹ ਰੋਕਿਆ, ਅੱਥਰੂ ਗੈੱਸ ਦੇ…