ਸੀਵਰੇਜ ਪਾਈਪ ਵਿੱਚ ਗੰਦਗੀ ਸੁੱਟ ਕੇ ਸੀਵਰ ਜਾਮ ਕਰਨ ਵਾਲੇ ਢਾਬਾ ਮਾਲਕਾਂ ਖ਼ਿਲਾਫ਼ ਕਾਰਵਾਈ ਹੋਵੇ: ਜੇਪੀ ਸਿੰਘ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 13 ਜੁਲਾਈ:
ਮਾਰਕੀਟ ਵੈਲਫੇਅਰ ਐਸੋਸੀਏਸਨ ਫੇਜ਼-3ਬੀ2 ਦੇ ਪ੍ਰਧਾਨ ਜਤਿੰਦਰਪਾਲ ਸਿੰਘ ਜੇਪੀ ਨੇ ਨਗਰ ਨਿਗਮ ਅਤੇ ਜਨ ਸਿਹਤ ਵਿਭਾਗ ਤੋਂ ਮੰਗ ਕੀਤੀ ਹੈ ਕਿ ਇਸ ਮਾਰਕੀਟ ਵਿੱਚ ਸੀਵਰੇਜ ਵਿੱਚ ਗੰਦਗੀ ਸੁੱਟ ਕੇ ਸੀਵਰੇਜ ਜਾਮ ਕਰਨ ਵਾਲੇ ਢਾਬਾ ਮਾਲਕਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ। ਪੱਤਰਕਾਰਾਂ ਨਾਲ ਗਲਬਾਤ ਕਰਦਿਆਂ ਸ੍ਰੀ ਜੇਪੀ ਸਿੰਘ ਨੇ ਕਿਹਾ ਕਿ ਇਸ ਮਾਰਕੀਟ ਦਾ ਸੀਵਰੇਜ ਸਿਸਟਮ ਹਰ ਤੀਜੇ ਦਿਨ ਹੀ ਜਾਮ ਹੋ ਜਾਂਦਾ ਹੈ ਅਤੇ ਉਨ੍ਹਾਂ ਵੱਲੋਂ ਸਬੰਧਤ ਮਹਿਕਮੇ ਨਾਲ ਸੰਪਰਕ ਕਰਕੇ ਇਸ ਦੀ ਸਫਾਈ ਕਰਵਾ ਕੇ ਇਸ ਨੂੰ ਚਾਲੂ ਕਰਵਾਇਆ ਜਾਂਦਾ ਹੈ, ਸੀਵਰੇਜ ਦੀ ਸਫਾਈ ਦੌਰਾਨ ਢਾਬਿਆ ਵੱਲੋਂ ਸੁਟਿਆ ਗਿਆ ਬਚਿਆ ਖੁਚਿਆ ਖਾਣ ਪੀਣ ਦਾ ਸਮਾਨ ਅਤੇ ਤੇਲ ਆਦਿ ਹੀ ਜਿਆਦਾ ਨਿਕਲਦੇ ਹਨ।
ਅਸਲ ਵਿੱਚ ਇਸ ਮਾਰਕੀਟ ਦੇ ਢਾਬੇ ਇਸ ਮਾਰਕੀਟ ਦੇ ਸੀਵਰੇਜ ਵਿਚ ਹੀ ਆਪਣੀ ਹਰ ਤਰਾਂ ਦੀ ਗੰਦਗੀ ਸੁੱਟ ਦੇ ਰਹਿੰਦੇ ਹਨ। ਜਿਸ ਕਾਰਨ ਹਰ ਤੀਜੇ ਦਿਨ ਹੀ ਇਸ ਮਾਰਕੀਟ ਵਿਚ ਸੀਵਰੇਜ ਜਾਮ ਹੋ ਜਾਂਦਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਢਾਬਾ ਮਾਲਕਾਂ ਨੂੰ ਬਹੁਤ ਵਾਰ ਸੀਵਰੇਜ ਵਿਚ ਰਹਿੰਦ ਖੂਹੰਦ ਅਤੇ ਹੋਰ ਗੰਦਗੀ ਨਾ ਸੁੱਟਣ ਲਈ ਕਿਹਾ ਗਿਆ ਹੈ ਪਰ ਇਹ ਢਾਬਾ ਮਾਲਕ ਫਿਰ ਵੀ ਲਗਾਤਾਰ ਗੰਦਗੀ ਸੁਟਦੇ ਰਹਿੰਦੇ ਹਨ। ਉਨ੍ਹਾਂ ਨਗਰ ਨਿਗਮ ਅਤੇ ਜਨ ਸਿਹਤ ਵਿਭਾਗ ਦੇ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਸੀਵਰੇਜ ਵਿੱਚ ਰਹਿੰਦ ਖੂਹੰਦ ਅਤੇ ਹੋਰ ਗੰਦਗੀ ਸੁੱਟਣ ਵਾਲੇ ਢਾਬਾ ਮਾਲਕਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ।

Load More Related Articles
Load More By Nabaz-e-Punjab
Load More In Problems

Check Also

ਮੁਹਾਲੀ ਹਲਕੇ ਵਿੱਚ ਸੀਵਰੇਜ, ਟੁੱਟੀਆਂ ਸੜਕਾਂ ਤੇ ਸਿਹਤ ਸਹੂਲਤਾਂ ਦੀ ਵੱਡੀ ਘਾਟ: ਬੱਬੀ ਬਾਦਲ

ਮੁਹਾਲੀ ਹਲਕੇ ਵਿੱਚ ਸੀਵਰੇਜ, ਟੁੱਟੀਆਂ ਸੜਕਾਂ ਤੇ ਸਿਹਤ ਸਹੂਲਤਾਂ ਦੀ ਵੱਡੀ ਘਾਟ: ਬੱਬੀ ਬਾਦਲ ਬੱਬੀ ਬਾਦਲ ਵੱ…