ਡੇਰਾ ਗੁਸਾਈਆਣਾ ਵਿੱਚ ਗਊਸ਼ਾਲਾ ਵਿੱਚ ਸ੍ਰੀ ਗੋਪਾਲ ਅਸ਼ਟਮੀ ਸ਼ਰਧਾ ਭਾਵਨਾ ਨਾਲ ਮਨਾਈ

ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 28 ਅਕਤੂਬਰ:
ਸਥਾਨਕ ਸ਼ਹਿਰ ਦੇ ਡੇਰਾ ਬਾਬਾ ਗੁਸਾਈਆਣਾ ਵਿੱਚ ਸਥਿਤ ਗਊਸ਼ਾਲਾ ਵਿੱਚ ਸ੍ਰੀ ਗੋਪਾਲ ਅਸ਼ਟਮੀ ਦਾ ਤਿਉਹਾਰ ਡੇਰਾ ਬਾਬਾ ਗੁਸਾਈਆਣਾ ਦੇ ਮਹੰਤ ਸ੍ਰੀ 1008 ਧਨਰਾਜ ਗਿਰ ਜੀ ਮਹਾਰਾਜ ਥਾਣਾ ਪਤੀ ਜੂਨਾ ਅਖਾੜਾ 14 ਮੜ੍ਹੀ ਕਾਸ਼ੀ ਜੀ ਦੀ ਅਗਵਾਈ ਵਿੱਚ ਧੂਮ-ਧਾਮ ਤੇ ਸ਼ਰਧਾ ਪੂਰਬਕ ਮਨਾਇਆ ਗਿਆ ’ਤੇ ਵਿਸ਼ੇਸ਼ ਗਊ ਪੂਜਾ ਦਾ ਆਯੋਜਨ ਕੀਤਾ ਗਿਆ।
ਇਸ ਮੌਕੇ ਮਹੰਤ ਸ੍ਰੀ ਧਨਰਾਜ ਗਿਰ ਜੀ ਨੇ ਸਭ ਤੋਂ ਪਹਿਲਾਂ ਗਊ ਪੂਜਾ ਕਰਦਿਆਂ ਗਊ ਮਾਤਾ ਨੂੰ ਫੁੱਲਾਂ ਦੇ ਹਾਰ ਤੇ ਕਪੜੇ ਭੇਂਟ ਕੀਤੇ ’ਤੇ ਆਏ ਪਤਵੰਤਿਆਂ ਅਤੇ ਸ਼ਰਧਾਲੂਆਂ ਨੂੰ ਗਊ ਮਾਤਾ ਦੇ ਮਹੱਤਵ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਗਊ ਮਾਤਾ ਵਿੱਚ ਸ੍ਰਿਸ਼ਟੀ ਦੇ 33 ਕੋਟੀ ਦੇਵੀ ਦੇਵਤਾ ਵਾਸ ਕਰਦੇ ਹਨ ਤੇ ਜੋ ਕੋਈ ਵੀ ਗਊ ਮਾਤਾ ਦੀ ਸੇਵਾ ਕਰਦਾ ਹੈ। ਉਸ ਨੂੰ ਜ਼ਿੰਦਗੀ ਵਿੱਚ ਕਦੇ ਵੀ ਕਿਸੇ ਮੁਸ਼ਕਲ ਦਾ ਸਹਮਣਾ ਨਹੀਂ ਕਰਨਾ ਪੈਂਦਾ। ਉਨਾਂ ਕਿਹਾ ਕਿ ਗਊ ਮਾਤਾ ਦੀ ਸੇਵਾ ਕਰਨ ਨਾਲ ਇਨਸਾਨ ਇਸ ਦੁਨੀਆਂ ਦੇ ਇਸ ਆਵਾ ਗਮਨ ਦੇ ਚੱਕਰ ਤੋਂ ਮੁਕਤੀ ਪਾ ਕੇ ਸਵਰਗਾਂ ਵਿੱਚ ਹਮੇਸ਼ਾ ਲਈ ਵਾਸ ਕਰਦਾ ਹੈ।
ਇਸ ਮੌਕੇ ਇਸਵਰ ਗਿਰੀ, ਅਰਵਿੰਦ ਕੁਮਾਰ ਅੱਗਰਵਾਲ ਖ਼ਜ਼ਾਨਚੀ ਗਊਸ਼ਾਲਾ, ਉਸਤਾਦ ਮਾਮਰਾਜ ਗੁਪਤਾ, ਸੁਰਿੰਦਰ ਕੁਮਾਰ,ਸਤੀਸ਼ ਕੁਮਾਰ,ਓਮਿੰਦਰ ਓੱਮਾ,ਅਜੇ ਬਾਂਸਲ,ਅਮਨ ਕੁਮਾਰ,ਗੋਲਡੀ ਸ਼ੁਕਲਾ, ਸਤੀਸ਼ ਗੁਪਤਾ, ਪ੍ਰੇਮ ਚੰਦ, ਸਤੀਸ਼ ਰਾਣਾ, ਰੋਹਿਤ ਗੋਇਲ, ਜੀ ਮੋਹਨ ਸ਼ਰਮਾ, ਅਮਨ ਘਈ ਤੇ ਹੋਰ ਭਾਰੀ ਗਿਣਤੀ ਵਿੱਚ ਅੌਰਤਾਂ ਤੇ ਪੁਰਸ਼ਾਂ ਨੇ ਗਊ ਅਸ਼ਟਮੀ ਦੇ ਮੌਕੇ ਵਿਸ਼ੇਸ਼ ਗਊ ਪੂਜਾ ਵਿੱਚ ਹਿੱਸਾ ਲਿਆ।

Load More Related Articles
Load More By Nabaz-e-Punjab
Load More In General News

Check Also

ਬੰਦੀ ਸਿੰਘਾਂ ਦੀ ਰਿਹਾਈ: ਮੁੱਖ ਮੰਤਰੀ ਦੀ ਕੋਠੀ ਵੱਲ ਕੂਚ ਕਰ ਰਹੇ ਸਿੱਖਾਂ ਦਾ ਰਾਹ ਰੋਕਿਆ, ਅੱਥਰੂ ਗੈੱਸ ਦੇ ਗੋਲੇ ਸੁੱਟੇ

ਬੰਦੀ ਸਿੰਘਾਂ ਦੀ ਰਿਹਾਈ: ਮੁੱਖ ਮੰਤਰੀ ਦੀ ਕੋਠੀ ਵੱਲ ਕੂਚ ਕਰ ਰਹੇ ਸਿੱਖਾਂ ਦਾ ਰਾਹ ਰੋਕਿਆ, ਅੱਥਰੂ ਗੈੱਸ ਦੇ…