Share on Facebook Share on Twitter Share on Google+ Share on Pinterest Share on Linkedin ਮਾਣਕਪੁਰ ਸ਼ਰੀਫ ਨਾਈਟ ਕ੍ਰਿਕਟ ਟੂਰਨਾਮੈਂਟ ਸਿਆਲਬਾ ਨੇ ਜਿੱਤਿਆ ਰਜਨੀਕਾਂਤ ਗਰੋਵਰ ਨਬਜ਼-ਏ-ਪੰਜਾਬ ਬਿਊਰੋ, ਮਾਜਰੀ, 16 ਅਪਰੈਲ: ਬਲਾਕ ਮਾਜਰੀ ਨੇੜਲੇ ਪਿੰਡ ਮਾਣਕਪੁਰ ਸ਼ਰੀਫ ਵਿਖੇ ਸ਼ਹੀਦ ਭਗਤ ਸਿੰਘ ਯੂਥ ਕਲੱਬ ਵੱਲੋਂ ਆਲ ਓਪਨ ਨਾਈਟ ਕ੍ਰਿਕਟ ਟੂਰਨਾਮੈਂਟ ਕਰਵਾਇਆ ਗਿਆ। ਜਿਸ ਦਾ ਫਾਈਨਲ ਮੁਕਾਬਲਾ ਸਿਆਲਬਾ ਦੀ ਟੀਮ ਨੇ ਹੁਸ਼ਿਆਰਪੁਰ ਦੀ ਟੀਮ ਨੂੰ ਹਰਾਕੇ ਜਿੱਤ ਲਿਆ। ਇਸ ਕ੍ਰਿਕਟ ਟੂਰਨਾਮੈਂਟ ਦਾ ਉਦਘਾਟਨ ਜਗਤਾਰ ਸਿੰਘ ਸਿੱਧੂ ਨੇ ਕੀਤਾ ਤੇ ਅਖੀਰਲੇ ਦਿਨ ਮੁਖ ਮਹਿਮਾਨ ਵਜੋਂ ਤੇਜਪ੍ਰੀਤ ਸਿੰਘ ਗਿੱਲ ਸਪੁੱਤਰ ਰਣਜੀਤ ਸਿੰਘ ਗਿੱਲ, ਸਰਬਜੀਤ ਸਿੰਘ ਕਾਦੀਮਾਜਰਾ ਪ੍ਰਧਾਨ ਕਿਸਾਨ ਵਿੰਗ ਜ਼ਿਲ੍ਹਾ ਮੁਹਾਲੀ, ਕੁਲਵੰਤ ਸਿੰਘ ਪੰਮਾ ਸਰਕਲ ਪ੍ਰਧਾਨ ਤੇ ਕੇਸਰ ਸਿੰਘ ਮਾਣਕਪੁਰ ਸ਼ਰੀਫ ਨੇ ਹਾਜ਼ਰੀ ਭਰਦਿਆਂ ਪ੍ਰਬੰਧਕਾਂ ਦੇ ਉਪਰਾਲੇ ਦੀ ਸਲਾਘਾ ਕੀਤੀ। ਇਸ ਮੌਕੇ ਸੰਬੋਧਨ ਕਰਦਿਆਂ ਤੇਜਪ੍ਰੀਤ ਸਿੰਘ ਗਿੱਲ ਨੇ ਕਿਹਾ ਕਿ ਨੌਜੁਆਨ ਵਰਗ ਨੂੰ ਨਸ਼ਿਆਂ ਤੋਂ ਬਚਾਕੇ ਖੇਡਾਂ ਨਾਲ ਜੋੜਨ ਲਈ ਅਜਿਹੇ ਖੇਡ ਮੇਲੇ ਸਹਾਈ ਸਿੱਧ ਹੁੰਦੇ ਹਨ। ਇਸ ਟੂਰਨਾਮੈਂਟ ਵਿੱਚ 28 ਟੀਮਾਂ ਨੇ ਭਾਗ ਲਿਆ ਅਤੇ ਫਾਈਨਲ ਮੈਚ ਵਿੱਚ ਸਿਆਲਬਾ ਨੇ ਹੁਸ਼ਿਆਰਪੁਰ ਨੂੰ ਹਰਾ ਕੇ ਟੂਰਨਾਮੈਂਟ ਜਿੱਤ ਲਿਆ। ਇਸ ਮੌਕੇ ਕਰਨਵੀਰ ਸਿੰਘ ਦੱੁਲਵਾਂ, ਦਿਲਪ੍ਰੀਤ ਸਿੰਘ ਚਿੰਟੂ, ਬਲਜਿੰਦਰ ਮਾਂਗਟ, ਅਮਨ ਦੁੱਲਵਾਂ, ਜੌਨੀ ਖੇੜਾ, ਸੋਨੀ ਹੁਸ਼ਿਆਰਪੁਰ, ਬੱਬੂ ਮਾਣਕਪੁਰ, ਹਰਦੀਪ ਸਿੰਘ ਧਾਲੀਵਾਲ, ਗੁਰੀ ਮਾਣਕਪੁਰ, ਅਮਰ ਸੰਧੂ, ਮਨੀ ਲੌਂਗੀਆ ਆਦਿ ਹਾਜ਼ਰ ਸਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ