ਮੁਹਾਲੀ ਸ਼ਹਿਰ ਬਣਿਆ ਮੈਡੀਕਲ ਹੱਬ, ਮਰੀਜ਼ਾਂ ਨੂੰ ਵਿਸ਼ਵ ਪੱਧਰੀ ਸਿਹਤ ਸਹੂਲਤਾਂ ਮਿਲਣ ਦਾ ਦਾਅਵਾ

ਸਿਹਤ ਮੰਤਰੀ ਵੱਲੋਂ ਸੈਲਬੀ ਹਸਪਤਾਲ ਵਿੱਚ ਫਰਾਲੋਜੀ, ਡਾਇਲੈਸਿਸ ਤੇ ਟਰਾਂਸਪਲਾਂਟ ਓਪੀਡੀ ਸੇਵਾਵਾਂ ਦਾ ਉਦਘਾਟਨ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 8 ਸਤੰਬਰ:
ਮੁਹਾਲੀ ਸ਼ਹਿਰ ਹੁਣ ਮੈਡੀਕਲ ਹੱਬ ਵਜੋਂ ਉੱਭਰ ਰਿਹਾ ਹੈ ਅਤੇ ਇੱਥੋਂ ਦੇ ਹਸਪਤਾਲਾਂ ਵਿੱਚ ਮਿਲਣ ਵਾਲੀਆਂ ਵਿਸ਼ਵ ਪੱਧਰੀ ਸਹੂਲਤਾਂ ਕਾਰਨ ਦੇਸ਼ ਵਿਦੇਸ਼ ਤੋਂ ਲੋਕ ਮੁਹਾਲੀ ਵਿੱਚ ਇਲਾਜ ਕਰਵਾਉਣ ਲਈ ਆਉਂਦੇ ਹਨ। ਇਨ੍ਹਾਂ ਪ੍ਰਗਟਾਵਾ ਦਾ ਪ੍ਰਗਟਾਵਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਅੱਜ ਫੇਜ਼-9 ਵਿੱਚ ਸਥਿਤ ਸੈਲਬੀ ਹਸਪਤਾਲ ਵਿਖੇ ਅਕਾਈ ਹਸਪਤਾਲ ਲੁਧਿਆਣਾ ਦੇ ਸਾਂਝੇ ਉਪਰਾਲੇ ਤਹਿਤ ਖੋਲ੍ਹੇ ਗਏ ਗੁਰਦਿਆਂ ਦੇ ਵਿਭਾਗ (ਡਿਪਾਰਟਮੈਂਟ ਆਫ਼ ਨੇਫਰੋਲੌਜੀ) ਦਾ ਰਸਮੀ ਉਦਘਾਟਨ ਕਰਨ ਉਪਰੰਤ ਆਪਣੇ ਸੰਬੋਧਨ ਕੀਤਾ। ਅਕਾਈ ਹਸਪਤਾਲ ਦੇ ਚੇਅਰਮੈਨ ਪ੍ਰਸਿੱਧ ਯੂਰੋਲਾਜਿਸਟ ਅਤੇ ਟਰਾਂਸਪਲਾਂਟ ਸਰਜਨ ਡਾ. ਬੀਐਸ ਅੌਲਖ ਅਤੇ ਡਾਇਰੈਕਟਰ ਨੇਫਰੋਲੋਜੀ, ਟਰਾਂਸਪਲਾਂਟ ਮੈਡੀਸਨ ਅਤੇ ਕਲੀਨੀਕਲ ਰਿਸਰਚ ਡਾ: ਵਿਵੇਕਾਨੰਦ ਝਾਅ ਨੇ ਵੀ ਸ਼ਿਰਕਤ ਕੀਤੀ।
ਸਿਹਤ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਇਸ ਗੱਲ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ ਕਿ ਸੂਬੇ ਦੇ ਲੋਕਾਂ ਨੂੰ ਬਿਹਤਰ ਸਹੂਲਤਾਂ ਮਿਲਣ। ਇਸ ਸਬੰਧੀ ਲੋੜੀਂਦੇ ਕਦਮ ਚੁੱਕੇ ਗਏ ਹਨ। ਉਨ੍ਹਾਂ ਦੱਸਿਆ ਕਿ ਮੁਹਾਲੀ ਵਿੱਚ ਸਰਕਾਰੀ ਮੈਡੀਕਲ ਕਾਲਜ ਜਲਦੀ ਸ਼ੁਰੂ ਹੋਣ ਜਾ ਰਿਹਾ ਹੈ ਅਤੇ ਨਿਊ
ਚੰਡੀਗੜ੍ਹ ਵਿੱਚ ਉਸਾਰੀ ਅਧੀਨ ਕੈਂਸਰ ਹਸਪਤਾਲ ਵੀ ਬਹੁਤ ਜਲਦੀ ਸ਼ੁਰੂ ਹੋ ਜਾਵੇਗਾ। ਇਸ ਤੋਂ ਇਲਾਵਾ ਸ਼ਹਿਰ ਅਤੇ ਨੇੜਲੇ ਪਿੰਡਾਂ ਵਿੱਚ ਸਿਵਲ ਡਿਸਪੈਂਸਰੀਆਂ ਨੂੰ ਅਪਗਰੇਡ ਕਰਕੇ ਹਸਪਤਾਲ ਬਣਾਏ ਜਾ ਰਹੇ ਹਨ।
ਇਸ ਮੌਕੇ ਡਾ. ਬੀ.ਐਸ ਅੌਲਖ ਅਤੇ ਡਾ: ਵਿਵੇਕਾਨੰਦ ਝਾਅ ਨੇ ਕਿਹਾ ਕਿ ਲੋਕ ਅਕਸਰ ਸਾਡੇ ਕੋਲ ਵੱਖੋ-ਵੱਖ ਸਮੱਸਿਆਵਾਂ ਜਿਵੇਂ ਦਰਦ, ਭਾਰ ਘਟਣ ਅਤੇ ਘੱਟ ਭੁੱਖ ਲੱਗਣਾ, ਗਿੱਟੇ, ਪੈਰ ਜਾਂ ਹੱਥਾਂ ਦਾ ਸੁੱਜਣਾ, ਅੱਖਾਂ ਦੇ ਹੇਠਾਂ ਸੋਜਿਸ਼ , ਸਾਹ ਚੜ੍ਹਨਾ, ਥਕਾਵਟ, ਪਿਸ਼ਾਬ ਵਿੱਚ ਖੂਨ, ਵਾਰ-ਵਾਰ ਪਿਸ਼ਾਬ ਆਣਾ ਖਾਸ ਕਰਕੇ ਰਾਤ ਨੂੰ, ਨੀਂਦ ਵਿੱਚ ਤਕਲੀਫ਼, ਖ਼ੁਸ਼ਕ ਅਤੇ ਖ਼ਾਰਸ਼ ਵਾਲੀ ਚਮੜੀ ਆਦਿ ਸਮੱਸਿਆਵਾਂ ਜੋ ਸੀ.ਕੇ.ਡੀ ਨਾਲ ਸਬੰਧਤ ਹਨ, ਦੇ ਇਲਾਜ ਲਈ ਆਉਂਦੇ ਹਨ। ਇਸ ਸਥਿਤੀ ਦੌਰਾਨ ਬਚਾਓ ਸਭ ਤੋਂ ਵੱਧ ਕਾਰਗਰ ਸਿੱਧ ਹੁੰਦਾ ਹੈ ਕਿਉਂਕਿ ਸੀ.ਕੇ.ਡੀ ਮਰੀਜ਼ ਦਾ ਇਲਾਜ ਬਿਮਾਰੀ ਦੇ ਇਲਾਜ ਜਾਂ ਸ਼ੁਰੂਆਤੀ ਪੜਾਵਾਂ ਵਿੱਚ ਰੋਕਣ ਨਾਲੋਂ ਵਧੇਰੇ ਮਹਿੰਗਾ ਹੁੰਦਾ ਹੈ।
ਇਸ ਮੌਕੇ ਹਸਪਤਾਲ ਦੇ ਯੂਨਿਟ ਹੈੱਡ ਅਭੀਨਵ ਸ੍ਰੀਵਾਸਤਵ ਨੇ ਕਿਹਾ ਕਿ ਇਸ ਹਸਪਤਾਲ ਵਿੱਚ ਕਿਡਨੀ ਡਾਇਲੈਸਿਸ, ਆਈਸੀਯੂ ਦੇ ਮਰੀਜ਼ਾਂ ਦੇ ਕਿਡਨੀ ਇੰਜਰੀ ਦਾ ਇਲਾਜ, ਕਿਡਨੀ ਬਾਇਓਪਸੀ ਅਤੇ ਹੋਰ ਵੀ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਇਲਾਜ ਕੀਤਾ ਜਾਂਦਾ ਹੈ। ਇਸਦੇ ਨਾਲ ਹੀ ਜਿਹੜੇ ਮਰੀਜ਼ ਬਲੱਡ ਪ੍ਰੈਸ਼ਰ ਅਤੇ ਸ਼ੂਗਰ ਦੀ ਸਮੱਸਿਆ ਨਾਲ ਪੀੜਤ ਹਨ ਉਨ੍ਹਾਂ ਨੂੰ ਵੀ ਗੁਰਦਿਆਂ ਦੇ ਇਲਾਜ ਦੀ ਵਧੀਆ ਸੁਵਿਧਾ ਪ੍ਰਦਾਨ ਕਰਵਾਈ ਜਾਂਦੀ ਹੈ। ਇਸ ਮੌਕੇ ਸ੍ਰੀਮਤੀ ਦਵਿੰਦਰ ਕੌਰ ਵਾਲੀਆ, ਸ੍ਰੀਮਤੀ ਰੁਪਿੰਦਰ ਕੌਰ ਰੀਨਾ ਅਤੇ ਸ੍ਰੀਮਤੀ ਬਲਜੀਤ ਕੌਰ (ਤਿੰਨੇ ਕੌਂਸਲਰ, ਮਾਰਕੀਟ ਕਮੇਟੀ ਦੇ ਚੇਅਰਮੈਨ ਹਰਕੇਸ਼ ਚੰਦ ਸ਼ਰਮਾ, ਬਲਜਿੰਦਰ ਸਿੰਘ ਵਾਲੀਆ, ਵਿਕਟਰ ਨਿਹੋਲਕਾ ਅਤੇ ਹੋਰ ਪਤਵੰਤੇ ਹਾਜ਼ਰ ਸਨ।

Load More Related Articles
Load More By Nabaz-e-Punjab
Load More In Awareness/Campaigns

Check Also

ਕੁੰਭੜਾ ਕਤਲ-ਕਾਂਡ: ਐੱਸਐੱਸਪੀ ਦਫ਼ਤਰ ਦੇ ਘਿਰਾਓ ਲਈ ਆਮ ਲੋਕਾਂ ਦੀ ਲਾਮਬੰਦੀ ਜ਼ੋਰਾਂ ’ਤੇ ਸ਼੍ਰੋਮਣੀ ਅਕਾਲੀ ਦਲ …