Nabaz-e-punjab.com

ਸਿੱਖ ਫੁੱਟਬਾਲ ਕੱਪ: 5 ਜ਼ਿਲ੍ਹਿਆਂ ਦੀਆਂ ਕੇਸਾਧਾਰੀ ਟੀਮਾਂ ਦੀ ਚੋਣ ਲਈ ਟਰਾਇਲ 29 ਤੇ 30 ਅਕਤੂਬਰ ਨੂੰ

ਖਾਲਸਾ ਫੁੱਟਬਾਲ ਕਲੱਬ ਦੀ ਕੇਸਾਧਾਰੀ ਟੀਮ ਖੇਡੇਗੀ ਵਿਦੇਸ਼ਾਂ ਵਿੱਚ ਫੁੱਟਬਾਲ ਮੈਚ: ਗਰੇਵਾਲ

ਫੁੱਟਬਾਲ ਟੂਰਨਾਮੈਂਟ ਦੀਆਂ ਤਿਆਰੀਆਂ ਸਬੰਧੀ ਜਲੰਧਰ ਵਿੱਚ ਕੀਤੀ ਅਹਿਮ ਮੀਟਿੰਗ, ਪ੍ਰਬੰਧਾਂ ਦਾ ਜਾਇਜ਼ਾ ਲਿਆ

7 ਦਸੰਬਰ ਨੂੰ ਸਮਾਪਤੀ ਸਮਾਰੋਹ ਮੌਕੇ ਮੁਹਾਲੀ ਵਿੱਚ ਹੋਣਗੇ ਫਾਈਨਲ ਮੁਕਾਬਲੇ

ਨਬਜ਼-ਏ-ਪੰਜਾਬ ਬਿਊਰੋ, ਜਲੰਧਰ, 28 ਅਕਤੂਬਰ:
ਖਾਲਸਾ ਫੁੱਟਬਾਲ ਕਲੱਬ (ਖਾਲਸਾ ਐਫ਼ਸੀ) ਅਤੇ ਗਲੋਬਲ ਸਿੱਖ ਸਪੋਰਟਸ ਫੈਡਰੇਸਨ ਵੱਲੋਂ ਪੰਜਾਬ ਵਿੱਚ ਸ੍ਰੀ ਗੁਰੂ ਨਾਨਕ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪਹਿਲੇ ਸਿੱਖ ਫੁੱਟਬਾਲ ਕੱਪ ਲਈ ਪੰਜ ਜ਼ਿਲ੍ਹਿਆਂ ਦੀਆਂ ਫੁੱਟਬਾਲ ਟੀਮਾਂ ਦੀ ਚੋਣ ਲਈ 29 ਅਤੇ 30 ਅਕਤੂਬਰ ਨੂੰ ਵੱਖ-ਵੱਖ ਜ਼ਿਲ੍ਹਿਆਂ ਦੇ ਵੱਖ-ਵੱਖ ਫੁੱਟਬਾਲ ਸਟੇਡੀਅਮਾਂ ਵਿੱਚ ਟਰਾਇਲ ਹੋਣਗੇ। ਅੱਜ ਇੱਥੇ ਫੁੱਟਬਾਲ ਟੂਰਨਾਮੈਂਟ ਦੀਆਂ ਤਿਆਰੀਆਂ ਸਬੰਧੀ ਕੀਤੀ ਮੀਟਿੰਗ ਉਪਰੰਤ ਇਹ ਜਾਣਕਾਰੀ ਦਿੰਦਿਆਂ ਖਾਲਸਾ ਐਫ਼ਸੀ ਦੇ ਪ੍ਰਧਾਨ ਹਰਜੀਤ ਸਿੰਘ ਗਰੇਵਾਲ (ਸਟੇਟ ਐਵਾਰਡੀ) ਅਤੇ ਟੂਰਨਾਮੈਂਟ ਕਮੇਟੀ ਦੇ ਸਕੱਤਰ ਡਾ. ਪ੍ਰੀਤਮ ਸਿੰਘ ਡਾਇਰੈਕਟਰ ਖੇਡਾਂ, ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਜਲੰਧਰ ਨੇ ਦੱਸਿਆ ਕਿ ਇਸ ਫੁੱਟਬਾਲ ਕੱਪ ਵਿੱਚ 14 ਤੋਂ 21 ਸਾਲ ਤੱਕ ਦੀ ਉਮਰ ਦੇ ਕੇਸਾਧਾਰੀ ਖਿਡਾਰੀ ਭਾਗ ਲੈ ਸਕਦੇ ਹਨ।
ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਟੀਮਾਂ ਦੀ ਚੋਣ ਲਈ ਰੱਖੇ ਟਰਾਇਲਾਂ ਬਾਰੇ ਵੇਰਵਾ ਦਿੰਦਿਆਂ ਉਨ੍ਹਾਂ ਦੱਸਿਆ ਕਿ 29 ਅਤੇ 30 ਅਕਤੂਬਰ ਨੂੰ ਡੀਏਵੀ ਕਾਲਜ ਜਲੰਧਰ, ਗੁਰੂ ਨਾਨਕ ਪਬਲਿਕ ਸਕੂਲ ਲੁਧਿਆਣਾ, ਸਿੱਖ ਨੈਸਨਲ ਕਾਲਜ ਬੰਗਾ ਜਿਲ੍ਹਾ ਸਹੀਦ ਭਗਤ ਸਿੰਘ ਨਗਰ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਫਗਵਾੜਾ ਜਿਲ੍ਹਾ ਕਪੂਰਥਲਾ ਤੇ ਐੱਸਜੀਜੀਐੱਸ ਕਾਲਜ ਖਾਲਸਾ ਕਾਲਜ ਮਾਹਿਲਪੁਰ, ਜਿਲ੍ਹਾ ਹੁਸ਼ਿਆਰਪੁਰ ਦੇ ਖੇਡ ਮੈਦਾਨਾਂ ਵਿੱਚ ਟਰਾਇਲ ਹੋਣਗੇ। ਉਨ੍ਹਾਂ ਦੱਸਿਆ ਕਿ ਇਨ੍ਹਾਂ ਟਰਾਇਲਾਂ ਵਿੱਚ ਸ਼ਾਮਲ ਹੋਣ ਲਈ ਸਾਬਤ-ਸੂਰਤ ਖਿਡਾਰੀ ਜਨਮ ਮਿਤੀ ਦੇ ਸਰਟੀਫਿਕੇਟ ਦੀ ਕਾਪੀ, ਤਾਜ਼ਾ ਤਸਵੀਰ ਅਤੇ ਆਧਾਰ ਕਾਰਡ ਦੀ ਕਾਪੀ ਨਾਲ ਲੈ ਕੇ ਹਾਜਰ ਹੋਣ।
ਖੇਡ ਪ੍ਰਮੋਟਰ ਸ੍ਰੀ ਗਰੇਵਾਲ ਨੇ ਦੱਸਿਆ ਕਿ ਇਸ ਸਿੱਖ ਫੁੱਟਬਾਲ ਕੱਪ ਦਾ ਉਦਘਾਟਨ 23 ਨਵੰਬਰ ਨੂੰ ਅੰਮ੍ਰਿਤਸਰ ਵਿੱਚ ਹੋਵੇਗਾ ਅਤੇ 7 ਦਸੰਬਰ ਨੂੰ ਸਮਾਪਤੀ ਸਮਾਰੋਹ ਸਮਾਰੋਹ ਮੌਕੇ ਫਾਈਨਲ ਮੁਕਾਬਲੇ ਐੱਸਏਐੱਸ ਨਗਰ ਵਿੱਚ ਹੋਣਗੇ। ਉਨ੍ਹਾਂ ਦੱਸਿਆ ਕਿ ਇਸ ਫੁੱਟਬਾਲ ਕੱਪ ਵਿੱਚ ਪੰਜਾਬ ਦੇ ਸਾਰੇ 22 ਜ਼ਿਲ੍ਹਿਆਂ ਸਮੇਤ ਚੰਡੀਗੜ੍ਹ ਦੀ ਕੇਸਾਧਾਰੀ ਫੁੱਟਬਾਲ ਟੀਮ ਵੀ ਭਾਗ ਲਵੇਗੀ।
ਇਸ ਮੀਟਿੰਗ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਗੁਰਦੁਆਰਾ ਜਲੰਧਰ ਦੇ ਪ੍ਰਧਾਨ ਜਗਜੀਤ ਸਿੰਘ ਗਾਬਾ, ਗੁਰਿੰਦਰ ਸਿੰਘ ਮਝੈਲ, ਕਮਲਜੀਤ ਸਿੰਘ ਟੋਨੀ, ਬਲਦੇਵ ਸਿੰਘ ਗੱਤਕਾ ਮਾਸਟਰ, ਗੁਰਚਰਨ ਸਿੰਘ ਹੈਪੀ, ਜਤਿੰਦਰਪਾਲ ਸਿੰਘ ਮਝੈਲ, ਮਨਜੀਤ ਸਿੰਘ ਠੁਕਰਾਲ, ਹਰਜੀਤ ਸਿੰਘ ਕਾਹਲੋਂ, ਸਾਹਿਬਪ੍ਰੀਤ ਸਿੰਘ, ਪਰਮਿੰਦਰ ਸਿੰਘ, ਭੁਪਿੰਦਰ ਸਿੰਘ ਭਿੰਦਾ, ਪ੍ਰੋ. ਵਿਨੋਦ ਕੁਮਾਰ, ਪ੍ਰੋਫੈਸਰ ਮੋਹਨ, ਪ੍ਰੋ. ਗੁਰਜੀਤ ਕੁਮਾਰ, ਹਰਵਿੰਦਰ ਸਿੰਘ ਫੁੱਟਬਾਲ ਕੋਚ, ਰਵਿੰਦਰ ਸਰਮਾ ਅਤੇ ਵਿਕਾਸ ਸੋਢੀ ਵੀ ਸ਼ਾਮਲ ਸਨ।

Load More Related Articles
Load More By Nabaz-e-Punjab
Load More In Sports

Check Also

Archer Avneet Kaur wins Bronze Medal in World Cup

Archer Avneet Kaur wins Bronze Medal in World Cup Sports Minister Meet Hayer congratulates…