Share on Facebook Share on Twitter Share on Google+ Share on Pinterest Share on Linkedin ਅੰਮ੍ਰਿਤਧਾਰੀ ਸਿੱਖ ਜਥੇ ਨੇ ਜਿੱਤਿਆ ਸੰਗੀਤ ਦੀ ਦੁਨੀਆ ਦਾ ਸਭ ਤੋਂ ਵੱਡਾ ਐਵਾਰਡ ਨਬਜ਼-ਏ-ਪੰਜਾਬ ਬਿਊਰੋ, ਲਾਸ ਏਂਜਲਸ, 14 ਫਰਵਰੀ: ਸੰਗੀਤ ਦੀ ਦੁਨੀਆ ਦੇ ਸਭ ਤੋਂ ਵੱਡੇ ‘ਗ੍ਰੈਮੀ ਐਵਾਰਡ’ ਫੰਕਸ਼ਨ ਵਿੱਚ ਅੰਮ੍ਰਿਤਧਾਰੀ ਸਿੱਖ ਜਥੇ ਨੇ ਧਮਾਲ ਮਚਾ ਦਿੱਤੀ ਅਤੇ ‘ਨਿਊ ਏਜ ਐਲਬਮ’ ਵਰਗ ਵਿੱਚ ਐਵਾਰਡ ਹਾਸਲ ਕੀਤਾ। ਅਮਰੀਕਾ ਆਧਾਰਿਤ ਇਹ ਜਥਾ ‘ਵਾਈਟ ਸਨ’ ਗੁਰਬਾਣੀ ਦੇ ਸ਼ਬਦ ਅਤੇ ਧਾਰਮਿਕ ਗੀਤ ਗਾਉਂਦਾ ਹੈ। ਐਵਾਰਡ ਹਾਸਲ ਕਰਨ ਲਈ ਇਸ ਜਥੇ ਦੀ ਗਾਇਕਾ ਅਤੇ ਗੀਤਕਾਰ ਗੁਰੂਜਸ ਕੌਰ ਖਾਲਸਾ ਅਤੇ ਹਰੀਜੀਵਨ ਸਿੰਘ ਖਾਲਸਾ ਦਸਤਾਰ ਸਜਾ ਕੇ ਸਿੱਖ ਪਹਿਰਾਵੇ ਵਿਚ ਸਟੇਜ ਤੇ ਪਹੁੰਚੇ। ਉਨ੍ਹਾਂ ਦੇ ਨਾਲ ਉਨ੍ਹਾਂ ਦੇ ਜਥੇ ਦੇ ਸਹਿ-ਸੰਸਥਾਪਕ ਐਡਮ ਬੈਰੀ ਵੀ ਮੌਜੂਦ ਸਨ। ਗੁਰੂਜਸ ਕੌਰ ਖਾਲਸਾ ਨੇ ਆਪਣੀ ਐਲਬਮ ‘ਵਾਈਟ ਸਨ 2’ ਲਈ 59ਵੇਂ ਸਾਲਾਨਾ ਗ੍ਰੈਮੀ ਐਵਾਰਡ ਦੀ ਟਰਾਫੀ ਹਾਸਲ ਕੀਤੀ। ਇਹ ਐਲਬਮ ਸਾਲ 2016 ਵਿਚ ਬੇਹੱਦ ਸਫਲ ਰਹੀ ਸੀ। ਗੁਰੂਜਸ ਨੇ ਕਿਹਾ ਕਿ ਉਹ ਸਮਾਜ ਨੂੰ ਹੋਰ ਬਿਹਤਰ ਦੇਖਣਾ ਚਾਹੁੰਦੇ ਹਨ ਅਤੇ ਚਾਹੁੰਦੇ ਕਿ ਹਨ ਕਿ ਇਹ ਦੁਨੀਆ ਰਹਿਣ ਲਾਈਕ ਬਿਹਤਰੀਨ ਅਤੇ ਖੂਬਸੂਰਤ ਥਾਂ ਬਣੇ ਅਤੇ ਸਾਡੇ ਇਸ ਸੁਪਨੇ ਵਿਚ ਜਿਹੜਾ ਵੀ ਵਿਅਕਤੀ ਕਿਸੇ ਨਾ ਕਿਸੇ ਤਰ੍ਹਾਂ ਆਪਣਾ ਯੋਗਦਾਨ ਪਾ ਰਿਹਾ ਹੈ, ਅਸੀਂ ਉਨ੍ਹਾਂ ਦਾ ਧੰਨਵਾਦ ਕਰਦੇ ਹਾਂ। ਐਵਾਰਡ ਜੇਤੂ ਇਸ ਐਲਬਮ ਵਿਚ ਗੁਰਬਾਣੀ ਦੇ ਸ਼ਬਦ ਹਨ। ਇਸ ਐਲਬਮ ਵਿਚ ‘ਇਕ ਅਰਦਾਸ ਵਾਹਿਗੁਰੂ’, ‘ਧੰਨ-ਧੰਨ ਰਾਮ ਦਾਸ ਗੁਰ’, ‘ਆਪ ਸਹਾਏ ਹੋਯ ਹਰਿ-ਹਰਿ-ਹਰਿ’ ‘ਸਿਮਰੋ ਗੋਬਿੰਦ’, ਆਦਿ ਵਰਗੇ ਕਈ ਸ਼ਬਦ ਅਤੇ ਧਾਰਮਿਕ ਗੀਤ ਹਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ