Share on Facebook Share on Twitter Share on Google+ Share on Pinterest Share on Linkedin ਸਿਕਲੀਗਰ ਸਿੱਖ ਬੀਬੀਆਂ ਲਈ ਮੱਧ ਪ੍ਰਦੇਸ਼ ਵਿੱਚ ਸਿੱਖ ਰਿਲੀਫ਼ ਨੇ ਖੋਲ੍ਹੇ ਸਿਖਲਾਈ ਕੇਂਦਰ ਨਬਜ਼-ਏ-ਪੰਜਾਬ ਬਿਊਰੋ, ਮੱਧ ਪ੍ਰਦੇਸ਼\ਮੁਹਾਲੀ, 30 ਦਸੰਬਰ: ਸਿੱਖ ਗੁਰੂ ਸਾਹਿਬਾਨ ਵੱਲੋਂ ਮਨੁੱਖਤਾ ਦੀ ਅਜ਼ਾਦੀ ਅਤੇ ਜ਼ਬਰ-ਜ਼ੁਲਮ ਵਿਰੁੱਧ ਲੜੀਆਂ ਲੜਾਈਆਂ ਵਿੱਚ ਅਹਿਮ ਯੋਗਦਾਨ ਪਾਉਣ ਵਾਲੇ ਸਿਕਲੀਗਰ ਸਿੱਖ, ਕੌਮ ਵੱਲੋਂ ਬੇਰੁਖੀ ਕਾਰਨ ਬਹੁਤ ਹੀ ਗੁਰਬਤ ਦਾ ਜੀਵਨ ਜੀਣ ਲਈ ਮਜ਼ਬੂਰ ਹਨ। ਜਿੱਥੇ ਸਿੱਖ ਜੁਝਾਰੂ ਰਣ-ਤੱਤੇ ਮੈਦਾਨ ਵਿੱਚ ਗੁਰੂ ਸਹਿਬਾਨ ਵੱਲੋਂ ਬਖਸ਼ੀ ਸੁਰਬੀਰਤਾ ਕਾਰਣ ਦੁਸ਼ਮਣ ਨਾਲ ਦੋ ਹੱਥ ਕਰਦੇ, ਉੱਥੇ ਉਨ੍ਹਾਂ ਦੇ ਹੱਥਾਂ ਵਿੱਚ ਇਨ੍ਹਾਂ ਸ਼ਿਕਲੀਗਰ ਸਿੱਖਾਂ ਵੱਲੋਂ ਗੁਰੂ-ਲਿਵ ਵਿੱਚ ਤਿਆਰ ਕੀਤੇ ਸ਼ਸ਼ਤਰ ਦਾ ਵੀ ਅਹਿਮ ਯੋਗਦਾਨ ਹੁੰਦਾ। ਪਰ ਅਫਸੋਸ ਕੌਮ ਨੇ ਇਨ੍ਹਾਂ ਸਿਕਲੀਗਰ ਸਿੱਖਾਂ ਦਾ ਜੀਵਨ ਪੱਧਰ ਉੱਪਰ ਚੁੱਕਣ ਵੱਲ ਕਦੇ ਬਹੁਤਾ ਧਿਆਨ ਨਹੀਂ ਦਿੱਤਾ। ਗਰੀਬੀ ਕਾਰਨ ਉਨ੍ਹਾਂ ਦੇ ਪਰਿਵਾਰਾਂ ਨੂੰ ਆਰਥਿਕ ਤੌਰ ‘ਤੇ ਮਜ਼ਬੂਤ ਕਰਨਾ ਸੁਮੱਚੀ ਸਿੱਖ ਕੌਮ ਦੀ ਜ਼ਿੰਮੇਵਾਰੀ ਹੈ। ਇਸ ਜ਼ਿੰਮੇਵਾਰੀ ਨੂੰ ਮਹਿਸੂਸਦਿਆਂ ਮਨੁੱਖਤਾ ਦੀ ਸੇਵਾ ਨੂੰ ਸਮਰਪਿਤ ‘‘ਸਿੱਖ ਰਿਲੀਫ਼ ਯੂਕੇ’’ ਵੱਲੋਂ ਭਾਈ ਬਲਬੀਰ ਸਿੰਘ ਬੈਂਸ ਦੀ ਅਗਵਾਈ ਵਿੱਚ ਮੱਧ ਪ੍ਰਦੇਸ਼ ਦੇ ਵੱਖ-ਵੱਖ ਪਿੰਡਾਂ ਅਜ਼ਮੇਰਾ, ਪਲਸੂਦ, ਖੁਰਮਾਬਾਦ,ਹਾਥੌਲਾ, ਓਜ਼ਰ , ਮਹਿਤਵਾੜਾ ਆਦਿ ਵਿੱਚ ਬੀਬੀਆਂ ਲਈ ਸਿਲਾਈ ਸਿਖਲਾਈ ਸੈਂਟਰ ਖੋਲੇ ਗਏ ਹਨ ਤਾਂ ਕਿ ਇਹ ਬੀਬੀਆਂ ਅਤੇ ਬੱਚੀਆਂ ਸਿਲ਼ਾਈ-ਕਟਾਈ ਸਿਖਲਾਈ ਲੈ ਕੇ ਆਪਣੇ ਪਰਿਵਾਰਾਂ ਦੇ ਪਾਲਣ-ਪੋਸ਼ਣ ਵਿੱਚ ਮੱਦਦ ਕਰ ਸਕਣ। ਮੱਧ ਪ੍ਰਦੇਸ਼ ਤੋਂ ਪਰਤੇ ਭਾਈ ਪ੍ਰਮਿੰਦਰ ਸਿੰਘ ਅਮਲੋਹ ਨੇ ਮੋਹਾਲੀ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸਿੱਖ ਰਿਲੀਫ਼ ਵੱਲੋਂ ਖੋਲੇ ਇਨਾਂ ਸਿਖਲਾਈ ਕੇਂਦਰਾਂ ਵਿੱਚ ਇਸ ਸਮੇਂ 200 ਤੋਂ ਵੱਧ ਬੀਬੀਆਂ ਅਤੇ ਬੱਚੀਆਂ ਕੱਪੜੇ ਸਿਊਣ ਦਾ ਕੰਮ ਸਿੱਖ ਰਹੀਆਂ ਹਨ। ਸਿੱਖ ਰਿਲੀਫ਼ ਵੱਲੋਂ ਆਉਣ ਵਾਲੇ ਸਮੇਂ ਵਿੱਚ ਹੋਰ ਕੇਂਦਰ ਖੋਲਣ ਦੀ ਵੀ ਤਜ਼ਵੀਜ ਹੈ। ਜ਼ਿਕਰਯੋਗ ਹੈ ਕਿ ਸਿੱਖ ਰਿਲੀਫ਼ ਯੂਕੇ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ, ਪਰਿਵਾਰਾਂ ਦੀ ਸਿਹਤ ਸੰਭਾਲ, ਅਤੇ ਖਾਸ ਕਰਕੇ ਲੜਕੀਆਂ ਦੀ ਪੜ੍ਹਾਈ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਸ਼ਿਕਲੀਗਰ ਬੀਬੀਆਂ ਦਾ ਪੱਧਰ ਉੱਚਾ ਚੁੱਕਣ ਲਈ ਸਲਾਈ ਸੈਂਟਰ ਖੋਲੇ ਜਾ ਰਹੇ ਹਨ। ਸਿਖਲਾਈ ਕੇਂਦਰ ਖੋਲਣ ਸਮੇਂ ਬਲਵਿੰਦਰ ਸਿੰਘ ਐੱਮਪੀ ਅਤੇ ਭਾਈ ਅਮਨਦੀਪ ਸਿੰਘ ਬਾਜਾਖਾਨਾ ਹਾਜ਼ਰ ਸਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ