ਸਿੱਖ ਸਦਭਾਵਨਾ ਦਲ ਵੱਲੋਂ ਪਿੰਡ ਪੱਧਰ ’ਤੇ ਗੁਰਮਤਿ ਜਾਗਰੂਕਤਾ ਮੁਹਿੰਮ ਸ਼ੁਰੂ ਕੀਤੀ ਜਾਵੇਗੀ: ਭਾਈ ਬਡਾਲਾ

ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 15 ਅਕਤੂਬਰ:
ਸਿੱਖ ਸਦਭਾਵਨਾ ਦਲ ਪਿੰਡ ਪੱਧਰ ਤੇ ਗੁਰਮਤਿ ਅਤੇ ਸਿੱਖੀ ਦੇ ਪ੍ਰਚਾਰ ਲਈ ਜਲਦੀ ਹੀ ਜਾਗਰੂਕਤਾ ਮੁਹਿੰਮ ਦੁਆਰਾ ਧਾਰਮਿਕ ਸਮਾਗਮ ਆਰੰਭ ਕਰੇਗਾ ਅਤੇ ਪਿੰਡ ਪੱਧਰ ਤੇ ਸਿੱਖ ਸੰਗਤਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲ ਜੋੜਣ ਅਤੇ ਅੰਮ੍ਰਿਤ ਸੰਚਾਰ ਦੁਆਰਾ ਸਿੱਖੀ ਦੇ ਪ੍ਰਚਾਰ ਵਿੱਚ ਆਪਣਾ ਬਣਦਾ ਯੋਗਦਾਨ ਪਾਉਣ ਲਈ ਸਿੱਖ ਸੰਗਤਾਂ ਦੇ ਸਹਿਯੋਗ ਨਾਲ ਪੂਰੇ ਪੰਜਾਬ ਅੰਦਰ ਮੁਹਿੰਮ ਵਿੱਢੀ ਜਾਵੇਗੀ। ਇਹ ਵਿਚਾਰ ਸਿੱਖ ਸਦਭਾਵਨਾ ਦਲ ਦੇ ਮੁੱਖ ਪ੍ਰਬੰਧਕ ਭਾਈ ਬਲਦੇਵ ਸਿੰਘ ਬਡਾਲਾ ਸਾਬਕਾ ਹਜੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਨੇ ਅੱਜ ਸਥਾਨਕ ਸ਼ਹਿਰ ਦੇ ਵਾਰਡ ਨੰਬਰ 12 ਦੇ ਕੌਂਸਲਰ ਬੀਬੀ ਸੁਖਜੀਤ ਕੌਰ ਸੋਢੀ ਦੇ ਗ੍ਰਹਿ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਗਟ ਕੀਤੇ।
ਇਸ ਮੌਕੇ ਉਨ੍ਹਾਂ ਕਿਹਾ ਕਿ ਸਿੱਖਾਂ ਦੀ ਸਿਰਮੌਰ ਸੰਸਥਾ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਨਰੈਣੂ ਮਹੰਤਾਂ ਦੀਆਂ ਆਪਹੁਦਰੀਆਂ ਅਤੇ ਮਨਮਾਨੀਆਂ ਤੇ ਰੋਕ ਲਾਉਣ ਲਈ ਅਤੇ ਗੁਰੂ ਕੀ ਗੋਲਕ ਨੂੰ ਨਿੱਜੀ ਸਵਾਰਥਾਂ ਲਈ ਵਰਤਣ ਜਿਹੀਆਂ ਭੈੜੀਆਂ ਕੁਰੀਤੀਆਂ ਅਤੇ ਬੁਰਾਈਆਂ ਖਿਲਾਫ਼ ਹੋਂਦ ਵਿੱਚ ਆਈ ਸੰਸਥਾ ਸਿੱਖ ਸਦਭਾਵਨਾ ਦਲ ਦਾ ਮੁੱਖ ਮਕਸਦ ਗੁਰੂ ਨਾਨਕ ਦੇ ਸਿਧਾਂਤ ਨੂੰ ਸਮੁੱਚੇ ਵਿਸ਼ਵ ਵਿੱਚ ਪਹੁੰਚਾਉਣਾ, ਸਿੱਖੀ ਵਿੱਚੋ ਕਰਮ ਕਾਂਡਾਂ ਅਤੇ ਵਹਿਮਾਂ ਭਰਮਾਂ ਨੂੰ ਦੂਰ ਕਰਨਾ ਅਤੇ ਗੁਰੂ ਪ੍ਰਚਾਰਕਾਂ ਦੇ ਅਮਲੀ ਜੀਵਨ ਦੌਰਾਨ ਕਹਿਣੀ ਅਤੇ ਕਰਨੀ ਦੇ ਸੂਰੇ ਸਿੰਘਾਂ ਨੂੰ ਸਿੱਖੀ ਦੇ ਪ੍ਰਚਾਰ ਲਈ ਅੱਗੇ ਲਿਆਉਣਾ ਹੈ, ਨਾ ਕਿ ਕੋਈ ਨਿੱਜੀ ਸਿਆਸੀ ਜਾ ਰਾਜਨੀਤਿਕ ਮੰਤਵ। ਉਨ੍ਹਾਂ ਕਿਹਾ ਕਿ ਜਦੋਂ ਵੀ ਸਿੱਖਾਂ ਦੀ ਸਰਬਉੱਚ ਸੰਸਥਾ ਆਪਣੇ ਆਸ਼ੇ ਤੋਂ ਥਿੜਕ ਕੇ ਰਾਜਨੀਤਿਕ ਆਗੂਆਂ ਦੇ ਹੱਥਾਂ ਵਿੱਚ ਖੇਡਦਿਆਂ ਸਿੱਖੀ ਦੇ ਸਿਧਾਤਾਂ ਦੇ ਖ਼ਿਲਾਫ਼ ਫੈਸਲਾ ਕਰੇਗੀ, ਸਿੱਖ ਸਦਭਾਵਨਾ ਦਲ ਗੁਰੂ ਕੀ ਸੰਗਤ ਦੇ ਸਹਿਯੋਗ ਨਾਲ ਅਜਿਹੇ ਫੈਸਲਿਆਂ ਦਾ ਡੱਟ ਕੇ ਸੰਗਤੀ ਰੂਪ ਵਿੱਚ ਅਤੇ ਕਾਨੂੰਨੀ ਰੂਪ ਵਿੱਚ ਵਿਰੋਧ ਕਰੇਗੀ। ਇਸ ਮੌਕੇ ਗਿਆਨੀ ਕਰਮ ਸਿੰਘ ਮੈਂਬਰ ਗੁਰਦੁਆਰਾ ਕਮੇਟੀ ਵੱਲੋਂ ਭਾਈ ਸਾਹਿਬ ਦਾ ਕੁਰਾਲੀ ਪਹੁੰਚਣ ਤੇ ਸਨਮਾਨ ਵੀ ਕੀਤਾ ਗਿਆ।
ਇਸ ਮੌਕੇ ਸੁਖਜਿੰਦਰ ਸਿੰਘ ਸੋਢੀ, ਰਣਬੀਰ ਸਿੰਘ ਲਾਡੀ ਮੈਂਬਰ ਗੁਰਦੁਆਰਾ ਕਮੇਟੀ ਕੁਰਾਲੀ, ਸੂਬਾ ਸਿੰਘ, ਠਾਕੁਰ ਸਿੰਘ, ਇੰਦਰਜੀਤ ਸਿੰਘ, ਬੀਬੀ ਜਸਵੰਤ ਕੌਰ ਪ੍ਰਧਾਨ ਸੁਖਮਨੀ ਸੇਵਾ ਸੁਸਾਇਟੀ, ਬੀਬੀ ਪਰਮਜੀਤ ਕੌਰ, ਪ੍ਹਭਦੀਪ ਸਿੰਘ, ਭਾਈ ਇਕਬਾਲ ਸਿੰਘ ਅੰਮ੍ਰਿਤਸਰ ਅਤੇ ਸ਼ਹਿਰ ਦੇ ਹੋਰ ਮੋਹਤਬਰ ਹਾਜਰ ਸਨ।

Load More Related Articles
Load More By Nabaz-e-Punjab
Load More In General News

Check Also

AAP opposes post of Chief Secretary in Chandigarh, says – An attempt to weaken Punjab’s Claim

AAP opposes post of Chief Secretary in Chandigarh, says – An attempt to weaken Punja…