ਐਸ.ਵਾਈ.ਐਲ ਨਹਿਰ: ਸਿੱਖ ਸਟੂਡੈਂਟਸ ਫੈਡਰੇਸ਼ਨ ਤੇ ਇੰਡੀਅਨ ਨੈਸ਼ਨਲ ਲੋਕ ਦਲ 23 ਫਰਵਰੀ ਨੂੰ ਹੋਣਗੇ ਆਹਮੋ ਸਾਹਮਣੇ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 16 ਫਰਵਰੀ:
ਆਲ ਇੰਡੀਆ ਸਿੱਖ ਸਟੂਡੈਂਟਸ ਫ਼ੈਡਰੇਸ਼ਨ ਵੱਲੋਂ ਐਸ.ਵਾਈ.ਐਲ ਨਹਿਰ ਦੇ ਕੰਮਨੂੰ ਬੰਦ ਕਰਵਾਉਣ ਦੇ ਐਲਾਨ ਤੋਂ ਬਾਅਦ ਹਰਿਆਣਾ ਦੀ ਨੈਸ਼ਨਲ ਲੋਕ ਦਲ ਪਾਰਟੀ ਅਤੇ ਫੈਡਰੇਸ਼ਨ ਦਾ 23 ਫਰਵਰੀ ਨੂੰ ਆਹਮੋ ਸਾਹਮਣੇ ਹੋ ਸਕਦੇ ਹਨ। ਨੈਸ਼ਨਲ ਲੋਕ ਦਲ ਪਾਰਟੀ ਦੇ ਲੀਡਰ ਅਭੇ ਸਿੰਘ ਚੌਟਾਲਾ ਵੱਲੋਂ ਹਰਿਆਣਾ ਦੇ ਲੋਕਾਂ ਨੂੰ ਸੱਦਾ ਦਿੱਤਾ ਗਿਆ ਹੈ ਕਿ ਉਹ 23 ਫਰਵਰੀ ਨੂੰ ਹਰਿਆਣਾ ਦੇ ਪਿੰਡ ਇਸਮਾਇਲਪੁਰ ਵਿਖੇ ਐਸ.ਵਾਈ.ਐਲ ਨਹਿਰ ਨੂੰ ਖੋਦਣ, ਇਸ ਫੈਸਲੇ ਦੇ ਵਿਰੋਧ ਵਿੱਚ ਆਲ ਇੰਡੀਆ ਸਿੱਖ ਸਟੂਡੈਂਟਸ ਫ਼ੈਡਰੇਸ਼ਨ ਵੱਲੋਂ ਐਲਾਨ ਕੀਤਾ ਗਿਆ ਹੈ ਕਿ ਉਹ 23 ਫਰਵਰੀ ਨੂੰ ਪੰਜਾਬ ਦੇ ਲੋਕਾਂ ਨਾਲ ਮਿਲਕੇ ਦੇਵੀਗੜ ਤੋਂ ਕਪੂਰੀ ਤੱਕ ਜਾਗਰੂਕ ਮਾਰਚ ਕੱਢਣਗੇ ਅਤੇ ਐਸ.ਵਾਈ.ਐਲ ਦੀ ਖੁਦਾਈ ਨੂੰ ਬੰਦ ਕਰਨਗੇ। ਅਪ੍ਰੈਲ 1982 ਸਥਿਤ ਪਿੰਡ ਕਪੂਰੀ (ਪੰਜਾਬ ਅਤੇ ਹਰਿਆਣਾ ਬਾਡਰ) ਵਿੱਚ ਭਾਰਤ ਦੀ ਉਸ ਸਮੇਂ ਦੀ ਭਾਰਤ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਇਸ ਐਸ.ਵਾਈ.ਐਲ ਨਹਿਰ ਦੀ ਬੁਨਿਆਦ ’ਤੇ ਪੱਥਰ ਰੱਖਿਆ ਸੀ।
ਇਸ ਸਬੰਧੀ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਿਵੰਦ ਕੇਜਰੀਵਾਲ ਦੀ ਨੈਸ਼ਨਲ ਲੋਕ ਦਲ ਪਾਰਟੀ ਦੇ ਫੈਸਲੇ ’ਤੇ ਚੁੱਪੀ ਉੱਤੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਕਰਨੈਲ ਸਿੰਘ ਪੀਰ ਮੁਹੰਮਦ ਨੇ ਕਿਹਾ ਕਿ ਇਹ ਸਾਰੇ ਲੀਡਰ ਹੁਣ ਚੁੱਪ ਹਨ ਜੋ ਐਸ.ਵਾਈ.ਐਲ ਦਾ ਮੁੱਦਾ ਸਿਰਫ਼ ਚੋਣਾਂ ਦੌਰਾਨ ਸਿਆਸੀ ਚਾਲ ਤਹਿਤ ਉਠਾਉਂਦੇ ਹਨ। 1980 ਵਿੱਚ ਸਿੱਖਾਂ ਨੇ ਇਸੇ ਨਹਿਰ ਦੀ ਖੁਦਾਈ ਰੋਕਣ ਲਈ ਆਪਣਾ ਜੀਵਨ ਦਿੱਤਾ ਸੀ ਹੁਣ ਅਸੀ ਪੰਜਾਬ ਦੇ ਪਾਣੀਆਂ ਦੀ ਰੱਖਿਆ ਕਰਨ ਦਾ ਫ਼ਰਜ ਪੂਰਾ ਕਰਾਗੇ। ਇਸ ਮੌਕੇ ਫੈਡਰੇਸ਼ਨ ਨੇਤਾ ਜਗਰੂਪ ਸਿੰਘ ਚੀਮਾ, ਗੀਚਾ ਸਿੰਘ ਵੜੈਚ, ਜਥੇਦਾਰ ਮੋਹਣ ਸਿੰਘ ਕਰਤਾਰਪੁਰ, ਭੁਪਿੰਦਰ ਸਿੰਘ ਅਤੇ ਅਰਸ਼ਦੀਪ ਸਿੰਘ (ਪੰਜਾਬੀ ਯੂਨੀਵਰਸਟੀ ਪਟਿਆਲਾ) ਵਿਸ਼ੇਸ ਤੌਰ ’ਤੇ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਵਿਜੀਲੈਂਸ ਵੱਲੋਂ 20 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਪੰਚਾਇਤ ਸਕੱਤਰ ਗ੍ਰਿਫ਼ਤਾਰ

ਵਿਜੀਲੈਂਸ ਵੱਲੋਂ 20 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਪੰਚਾਇਤ ਸਕੱਤਰ ਗ੍ਰਿਫ਼ਤਾਰ ਬੀਡੀਪੀਓ ਧਨਵੰਤ ਸਿੰਘ ਦੀ ਭਾਲ ਵਿ…