nabaz-e-punjab.com

ਅਕਾਲੀ ਆਗੂ ਭੂੰਦੜ ਨੂੰ ਧਾਰਮਿਕ ਸਜ਼ਾ ਤਨਖ਼ਾਹੀਆਂ ਮੁਜਰਮ ਕਰਾਰ ਦੇਣ ਸਮੇਂ ਸਿੱਖ ਪਰੰਪਰਾਵਾਂ ਦਾ ਘਾਣ ਹੋਇਆ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 15 ਸਤੰਬਰ:
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਵਿਰੋਧੀ ਧਿਰ ਦੇ ਮੈਂਬਰ ਭਾਈ ਅਮਰੀਕ ਸਿੰਘ ਸਾਹਪੁਰ, ਭਾਈ ਗੁਰਪ੍ਰੀਤ ਸਿੰਘ ਰੰਧਾਵਾ ਅਤੇ ਜਸਵੰਤ ਸਿੰਘ ਪੁੜੈਣ, ਸਰਬੰਸ ਸਿੰਘ ਮਾਣਕੀ ਨੇ ਬੀਤੇ ਦਿਨੀਂ ਤਖ਼ਤ ਸ੍ਰੀ ਦਮਦਮਾ ਸਾਹਿਬ ਤੋਂ ਸੀਨੀਅਰ ਅਕਾਲੀ ਆਗੂ ਬਲਵਿੰਦਰ ਸਿੰਘ ਭੂੰਦੜ ਨੂੰ ਧਾਰਮਿਕ ਸਜ਼ਾ ਤਨਖ਼ਾਹ ਮੁਜਰਮ ਘੋਸ਼ਿਤ ਕਰਨ ਦੇ ਤੌਰ ਤਰੀਕੇ ’ਤੇ ਸਖ਼ਤ ਇਤਰਾਜ਼ ਕੀਤਾ ਹੈ। ਆਗੂਆਂ ਨੇ ਸਿੱਖ ਪਰੰਪਰਾਵਾਂ ਦੇ ਹੋਏ ਘਾਣ ਲਈ ਦਮਦਮਾ ਸਾਹਿਬ ਦੇ ਗਿਆਨੀ ਹਰਪ੍ਰੀਤ ਸਿੰਘ ਦੀ ਇਸ ਕਾਰਵਾਈ ਨੂੰ ਸੁਆਲਾਂ ਦੇ ਕਟਹਿਰੇ ਵਿੱਚ ਖੜਾ ਕਰਦਿਆਂ ਉਨ੍ਹਾਂ ਵੱਲੋਂ ਪਾਈ ਨਵੀਂ ਪਿਰਤ ਲਈ ਕੌਮ ਨੂੰ ਜਵਾਬ ਦੇਣ ਦੀ ਮੰਗ ਕੀਤੀ ਹੈ।
ਅੱਜ ਇੱਥੇ ਮੀਡੀਆ ਨਾਲ ਗੱਲਬਾਤ ਦੌਰਾਨ ਐਸਜੀਪੀਸੀ ਮੈਂਬਰ ਭਾਈ ਗੁਰਪ੍ਰੀਤ ਸਿੰਘ ਰੰਧਾਵਾ ਨੇ ਕਿਹਾ ਕਿ ਕਿਸੇ ਵੀ ਪੰਥ ਦੋਖੀ ਨੂੰ ਧਾਰਮਿਕ ਸਜ਼ਾ ਸੁਣਾਉਣ ਦਾ ਹੱਕ ਸਿਰਫ਼ ਤੇ ਸਿਰਫ਼ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਹੈ। ਹੁਣ ਤੱਕ ਦੇ ਸਿੱਖ ਇਤਿਹਾਸ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਬਿਨਾਂ ਕਿਸੇ ਹੋਰ ਤਖ਼ਤ ਤੋਂ ਸਜ਼ਾ ਨਹੀਂ ਸੁਣਾਈ ਗਈ। ਉਂਜ ਉਨ੍ਹਾਂ ਕਿਹਾ ਕਿ ਜਦੋਂ ਭੂੰਦੜ ਪਹਿਲਾਂ ਹੀ ਸੋਸ਼ਲ ਮੀਡੀਆ ’ਤੇ ਪੰਥ ਵਿਰੋਧੀ ਗਤੀਵਿਧੀਆਂ ਦਾ ਮਾਮਲਾ ਜਨਤਕ ਹੋਣ ਤੋਂ ਬਾਅਦ ਸਮੁੱਚੇ ਸਿੱਖ ਪੰਥ ਕੋਲੋਂ ਮੁਆਫ਼ੀ ਮੰਗ ਚੁੱਕੇ ਸਨ ਤਾਂ ਇਸ ਮਾਮਲੇ ਨੂੰ ਦੁਬਾਰਾ ਵਿਚਾਰਿਆ ਹੀ ਨਹੀਂ ਜਾਣਾ ਚਾਹੀਦਾ ਸੀ। ਜੇਕਰ ਅਜਿਹਾ ਜ਼ਰੂਰੀ ਸੀ ਤਾਂ ਸਿੱਖ ਸਿਧਾਂਤਾਂ ਅਨੁਸਾਰ ਧਾਰਮਿਕ ਸਜ਼ਾ ਲਗਾਉਣੀ ਚਾਹੀਦੀ ਸੀ ਤਾਂ ਇਸ ਕਾਰਵਾਈ ਨੂੰ ਪੂਰੇ ਸਿੱਖ ਸਿਧਾਂਤਾਂ ਅਨੁਸਾਰ ਅੰਜਾਮ ਦੇਣਾ ਬਣਦਾ ਸੀ। ਉਨ੍ਹਾਂ ਕਿਹਾ ਕਿ ਅਕਾਲੀ ਆਗੂ ਨੂੰ ਚੁੱਪ ਚੁਪੀਤੇ ਤਖ਼ਤ ਸ੍ਰੀ ਦਮਦਮਾ ਸਾਹਿਬ ’ਤੇ ਸੱਦ ਕੇ ਜਦੋਂ ਸਜ਼ਾ ਸੁਣਾਈ ਗਈ ਸੀ ਤਾਂ ਸ੍ਰੀ ਭੂੰਦੜ ਨੂੰ ਆਪਣੇ ਨਾਲ ਬਰਾਬਰ ਬਿਠਾਉਣਾ ਗੈਰਵਾਜਬ ਹੈ। ਇਸ ਤੋਂ ਇੰਝ ਜਾਪਦਾ ਹੈ ਕਿ ਅਕਾਲੀ ਆਗੂ ਤਨਖ਼ਾਹੀਆਂ ਮੁਜਰਾਮ ਨਹੀਂ ਬਲਕਿ ਕਿਸੇ ਮੀਟਿੰਗ ਵਿੱਚ ਹਾਜ਼ਰੀ ਭਰ ਰਹੇ ਹੋਣ।
ਭਾਈ ਗੁਰਪ੍ਰੀਤ ਸਿੰਘ ਰੰਧਾਵਾ ਨੇ ਕਿਹਾ ਇਹ ਵੱਖਰੀ ਗੱਲ ਹੈ ਕਿ ਅੱਜ ਸਮੁੱਚੀ ਕੌਮ ਗਿਆਨੀ ਗੁਰਬਚਨ ਸਿੰਘ ਨੂੰ ਨਕਾਰ ਚੁੱਕੀ ਹੈ ਪ੍ਰੰਤੂ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਬਉੱਚਤਾ ਹਰ ਸਿੱਖ ਦੇ ਮਨ ਵਿੱਚ ਭੈ ਭਾਵਨੀ ਬਣੀ ਹੋਈ ਹੈ ਅਤੇ ਸਿੱਧੇ ਰੂਪ ਵਿੱਚ ਇਹ ਅਕਾਲ ਤਖ਼ਤ ਸਾਹਿਬ ਨੂੰ ਕਿਸੇ ਗੰਭੀਰ ਗਹਿਰੀ ਸੋਚ ਅਧੀਨ ਸੱਟ ਮਾਰੀ ਗਈ ਹੈ। ਦੂਜਾ ਕਦੇ ਵੀ ਸਿੱਖ ਇਤਿਹਾਸ ਵਿੱਚ ਅੰਮ੍ਰਿਤਪਾਨ ਕਰਨ ਸਮੇਂ ਜਾਂ ਕੋਈ ਭੁੱਲ ਬਖ਼ਸ਼ਾਉਣ ਸਮੇਂ ਤਖ਼ਤ ਸਾਹਿਬਾਨਾਂ ਜਾਂ ਪੰਜ ਪਿਆਰਿਆਂ ਸਾਹਮਣੇ ਤਨਖ਼ਾਹੀਆਂ ਮੁਜਰਮ ਦਾੜ੍ਹੀ ਬੰਨ ਕੇ ਪੇਸ਼ ਨਹੀ ਹੋ ਸਕਦਾ ਪ੍ਰੰਤੂ ਭੂੰਦੜ ਦਾੜ੍ਹੀ ਬੰਨ੍ਹ ਕੇ ਪੇਸ਼ ਹੋਏ ਜੋ ਕਿ ਪੰਚ ਪ੍ਰਧਾਨੀ ਗੁਰ ਮਰਿਆਦਾ ਦਾ ਹਨਨ ਹੈ। ਪੰਜ ਪਿਆਰਿਆਂ ਸਾਹਮਣੇ ਪੇਸ਼ ਹੋਣ ਵਾਲਾ ਤਨਖ਼ਾਹੀਆਂ ਮੁਜਰਮ ਕਦੇ ਬਰਾਬਰ ਬੈਠ ਕੇ ਪੇਸ਼ ਨਹੀਂ ਹੁੰਦਾ ਸਗੋਂ ਪੰਜ ਪਿਆਰੇ ਵੀ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਹਜ਼ੂਰੀ ਵਿੱਚ ਖੜੇ ਹੁੰਦੇ ਹਨ ਪਰ ਮੁਜਰਮ ਨੂੰ ਸਾਹਮਣੇ ਖੜੇ ਹੋਣਾ ਪੈਂਦਾ ਹੈ ਪਰ ਭੂੰਦੜ ਬੈਠੇ ਹੋਏ ਹਨ ਇਉ ਪ੍ਰਤੀਤ ਹੋ ਰਿਹਾ ਜਿਵੇਂ ਕੋਈ ਮੀਟਿੰਗ ਹੋ ਰਹੀ ਹੋਵੇ।

Load More Related Articles
Load More By Nabaz-e-Punjab
Load More In General News

Check Also

ਕੁੰਭੜਾ ਕਤਲ-ਕਾਂਡ: ਐੱਸਐੱਸਪੀ ਦਫ਼ਤਰ ਦੇ ਘਿਰਾਓ ਲਈ ਆਮ ਲੋਕਾਂ ਦੀ ਲਾਮਬੰਦੀ ਜ਼ੋਰਾਂ ’ਤੇ ਸ਼੍ਰੋਮਣੀ ਅਕਾਲੀ ਦਲ …