ਰਾਖਵਾਂਕਰਨ ਖ਼ਤਮ ਕਰਨ ਵਿਰੁੱਧ ਸੜਕਾਂ ’ਤੇ ਉਤਰੇ ਮਜ਼੍ਹਬੀ ਸਿੱਖ ਭਲਾਈ ਮੰਚ ਤੇ ਹੋਰ ਜਥੇਬੰਦੀਆਂ

ਮੁਹਾਲੀ ਦੇ ਫੇਜ਼-7 ਲਾਲ ਬੱਤੀ ਟੀ-ਪੁਆਇੰਟ ’ਤੇ ਦਿੱਤਾ ਧਰਨਾ, ਏਜੀ ਵੱਲੋਂ ਪਟੀਸ਼ਨ ਵਾਪਸ ਲੈਣ ’ਤੇ ਧਰਨਾ ਚੁੱਕਿਆ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 14 ਜੁਲਾਈ:
ਪੰਜਾਬ ਸਰਕਾਰ ਵੱਲੋਂ ਐਸਸੀ\ਬੀਸੀ ਅਤੇ ਓਬੀਸੀ ਕੋਟੇ ਦਾ ਰਾਖਵਾਂਕਰਨ ਖ਼ਤਮ ਕਰਨ ਵਿਰੁੱਧ ਮਜ਼੍ਹਬੀ ਸਿੱਖ ਭਲਾਈ ਮੰਚ ਸਮੇਤ ਦਲਿਤ ਵਰਗ ਨਾਲ ਸਬੰਧਤ ਹੋਰਨਾਂ ਜਥੇਬੰਦੀਆਂ ਦੇ ਨੁਮਾਇੰਦੇ ਸੜਕਾਂ ’ਤੇ ਉਤਰ ਆਏ ਹਨ। ਸੰਸਥਾ ਦੇ ਸਰਪ੍ਰਸਤ ਪ੍ਰਗਟ ਸਿੰਘ ਰਾਜੇਆਣਾ ਦੀ ਅਗਵਾਈ ਹੇਠ ਅੱਜ ਇੱਥੋਂ ਦੇ ਫੇਜ਼-7 ਸਥਿਤ ਲਾਲ ਬੱਤੀ ਟੀ-ਪੁਆਇੰਟ ’ਤੇ ‘ਰਾਖਵਾਂਕਰਨ ਬਚਾਓ’ ਪੱਕਾ ਮੋਰਚਾ ਸ਼ੁਰੂ ਕੀਤਾ ਗਿਆ ਪ੍ਰੰਤੂ ਥੋੜੇ ਸਮੇਂ ਬਾਅਦ ਪ੍ਰਦਰਸ਼ਨਕਾਰੀਆਂ ਨੂੰ ਇਹ ਸੁਨੇਹਾ ਲਾਇਆ ਗਿਆ ਕਿ ਪੰਜਾਬ ਦੇ ਐਡਵੋਕੇਟ ਜਨਰਲ ਅਨਮੋਲ ਰਤਨ ਸਿੰਘ ਨੇ ਹਾਈ ਕੋਰਟ ਵਿੱਚ ਦਾਇਰ ਕੀਤੀ ਪਟੀਸ਼ਨ ਵਾਪਸ ਲੈ ਲਈ ਹੈ। ਧਰਨਾਕਾਰੀਆਂ ਅਨੁਸਾਰ ਏਜੀ ਨੇ ਇੱਕ ਪੁਰਾਣੀ ਜਜਮੈਂਟ ਦਾ ਹਵਾਲਾ ਦੇ ਕੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਪਟੀਸ਼ਨ ਦਾਖ਼ਲ ਕਰਕੇ ਕਿਹਾ ਸੀ ਕਿ ਐਸਸੀ ਵਰਗ ਦੇ ਲੋਕ ਆਲ ਅਫ਼ਸਰ ਦੇ ਯੋਗ ਨਹੀਂ ਹਨ ਪਰ ਗਰੀਬ ਵਰਗ ਵੱਲੋਂ ਸਰਕਾਰ ਦਾ ਵਿਰੋਧ ਕਰਨ ਕਰਕੇ ਏਜੀ ਪੰਜਾਬ ਨੇ ਆਪਣੀ ਪਟੀਸ਼ਨ ਵਾਪਸ ਲੈ ਲਈ। ਇਸ ਮਗਰੋਂ ਜਥੇਬੰਦੀਆਂ ਵੱਲੋਂ ਇੱਥੇ ਸ਼ੁਰੂ ਕੀਤਾ ਪੱਕਾ ਮੋਰਚਾ ਪਹਿਲੇ ਹੀ ਖ਼ਤਮ ਕਰ ਦਿੱਤਾ ਗਿਆ।
ਇਸ ਮੌਕੇ ਐਸਸੀ,ਬੀਸੀ ਮੁਲਾਜ਼ਮ ਯੂਨੀਅਨ ਪੰਜਾਬ ਦੇ ਪ੍ਰਧਾਨ ਸੁਖਦੀਪ ਸਿੰਘ ਨਿਆਂ ਸ਼ਹਿਰ, ਡਾ. ਅੰਬੇਦਕਰ ਭਲਾਈ ਮੰਚ ਦੇ ਪ੍ਰਧਾਨ ਕਿਰਪਾਲ ਸਿੰਘ ਮੁੰਡੀ ਖਰੜ, ਅੱਤਿਆਚਾਰ ਤੇ ਭ੍ਰਿਸ਼ਟਾਚਾਰ ਵਿਰੋਧੀ ਫਰੰਟ ਦੇ ਪ੍ਰਧਾਨ ਬਲਵਿੰਦਰ ਸਿੰਘ ਕੁੰਭੜਾ ਨੇ ਵੀ ਸੰਘਰਸ਼ ਦੀ ਹਮਾਇਤ ਕਰਦਿਆਂ ਪੰਜਾਬ ਦੀ ਸਰਕਾਰ ਨੂੰ ਗਰੀਬ ਵਿਰੋਧੀ ਦੱਸਿਆ। ਪ੍ਰਗਟ ਸਿੰਘ ਰਾਜੇਆਣਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ 178 ਲਾਅ ਅਫ਼ਸਰਾਂ ਅਤੇ ਮੁਹੱਲਾ ਕਲੀਨਿਕ ਵਿੱਚ ਜਿੰਨੀਆਂ ਵੀ ਅਸਾਮੀਆਂ ਕੱਢੀਆਂ ਗਈਆਂ ਹਨ। ਉਨ੍ਹਾਂ ’ਚੋਂ ਗਰੀਬ ਵਰਗਾਂ ਦੀ ਰਿਜ਼ਰਵੇਸ਼ਨ ਖ਼ਤਮ ਕਰਨਾ ਲੋਕਤੰਤਰ ਦੇ ਖ਼ਿਲਾਫ਼ ਹੈ। ਉਨ੍ਹਾਂ ਕਿਹਾ ਕਿ ਏਜੀ ਪੰਜਾਬ ਵੱਲੋਂ ਪਟੀਸ਼ਨ ਵਾਪਸ ਲੈਣ ਕਾਰਨ ਭਾਵੇਂ ਉਨ੍ਹਾਂ ਨੇ ਆਪਣਾ ਧਰਨਾ ਪਹਿਲੇ ਹੀ ਦਿਨ ਚੁੱਕ ਲਿਆ ਹੈ ਪ੍ਰੰਤੂ ਜੇਕਰ ਸਰਕਾਰ ਨੇ
ਐਸਸੀ\ਬੀਸੀ ਅਤੇ ਓਬੀਸੀ ਕੋਟੇ ਦਾ ਰਾਖਵਾਂਕਰਨ ਬਹਾਲ ਨਾ ਕੀਤਾ ਗਿਆ ਤਾਂ ਉਕਤ ਜਥੇਬੰਦੀਆਂ ਵੱਲੋਂ ਦੁਬਾਰਾ ਸੰਘਰਸ਼ ਵਿੱਢਿਆ ਜਾਵੇਗਾ। ਬੁਲਾਰਿਆਂ ਨੇ ਏਜੀ ਪੰਜਾਬ ਵੱਲੋਂ ਐਸਸੀ\ਬੀਸੀ ਅਤੇ ਓਬੀਸੀ ਬਾਰੇ ਕੀਤੀ ਵਰਤੀ ਭੱਦੀ ਟਿੱਪਣੀ ਦੀ ਵੀ ਸਖ਼ਤ ਨਿਖੇਧੀ ਕਰਦਿਆਂ ਕਿਹਾ ਕਿ ਇਸ ਸਬੰਧੀ ਏਜੀ ਨੂੰ ਤੁਰੰਤ ਜਨਤਕ ਤੌਰ ’ਤੇ ਮੁਆਫ਼ੀ ਮੰਗਣੀ ਚਾਹੀਦੀ ਹੈ।
ਇਸ ਮੌਕੇ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਦੇ ਭਰਾ ਪਿਆਰੇ ਲਾਲ, ਆਈਏਐਸ (ਸੇਵਾਮੁਕਤ) ਸਵਰਨ ਸਿੰਘ, ਸਿਕੰਦਰ ਸਿੰਘ ਸਾਬਕਾ ਐਸਡੀਓ ਜਲ ਸਪਲਾਈ, ਗੁਰਦੇਵ ਸਿੰਘ ਸਾਬਕਾ ਐਸਡੀਓ ਪੁੱਡਾ, ਹਰਨਾਮ ਸਿੰਘ ਡੱਲਾ, ਪ੍ਰਿੰਸੀਪਲ ਬਲਜਿੰਦਰ ਸਿੰਘ, ਪ੍ਰਿੰਸੀਪਲ ਸਰਬਜੀਤ ਸਿੰਘ, ਹਰਨੇਕ ਸਿੰਘ ਨੰਡਿਆਲੀ, ਦਰਸ਼ਨ ਸਿੰਘ ਸਾਬਕਾ ਅਧਿਕਾਰੀ ਵੇਅਰਹਾਊਸ, ਧਰਮਿੰਦਰ ਸਿੰਘ ਫਰੀਦਕੋਟ, ਜਗਤਾਰ ਸਿੰਘ, ਬਲਰਾਜ ਸਿੰਘ, ਹਰਬੰਸ ਸਿੰਘ ਬਠਿੰਡਾ, ਗੁਰਤੇਜ ਸਿੰਘ ਰੋਮਾਣਾ, ਅਰਸ਼ਦੀਪ ਸਿੰਘ, ਤਰਸੇਮ ਸਿੰਘ, ਅਵਤਾਰ ਸਿੰਘ ਵੀ ਮੌਜੂਦ ਸਨ।

Load More Related Articles
Load More By Nabaz-e-Punjab
Load More In General News

Check Also

ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿੱਚ ਸੇਵਾਦਾਰ ਵੱਲੋਂ ਮਹਿੰਦਰਾ ਮੈਕਸ ਪਿਕਅੱਪ ਗੱਡੀ ਦਾਨ

ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿੱਚ ਸੇਵਾਦਾਰ ਵੱਲੋਂ ਮਹਿੰਦਰਾ ਮੈਕਸ ਪਿਕਅੱਪ ਗੱਡੀ ਦਾਨ ਨਬਜ਼-ਏ-ਪੰਜਾਬ, ਮ…