ਸਿਖਸ ਫ਼ਾਰ ਜਸਿਟਸ ਪੰਜਾਬ ਦੇ ਪਾਣੀ ਨੂੰ ਬਚਾਉਣ ਲਈ ਅੰਤਰ ਰਾਸ਼ਟਰੀ ਅਦਾਲਤ ਵਿੱਚ ਜਾਵੇਗਾ :ਪੰਨੂ

ਨਬਜ਼-ਏ-ਪੰਜਾਬ ਬਿਊਰੋ, ਨਿਊਯਾਰਕ /ਜੰਡਿਆਲਾ ਗੁਰੂ 8 ਫ਼ਰਵਰੀ (ਕੁਲਜੀਤ ਸਿੰਘ ):
ਆਖਿਰ ਕਿੰਨਾ ਚਿਰ ਪੰਜਾਬ ਦਾ ਪਾਣੀ ਬਾਹਰਲੇ ਸੂਬਿਆਂ ਨੂੰ ਦਿੱਤਾ ਜਾਂਦਾ ਰਹੇਗਾ।ਇਹ ਪਾਣੀ ਜਿਸ ਉੱਤੇ ਸਿਰਫ ਤੇ ਸਿਰਫ ਪੰਜਾਬ ਦਾ ਹੱਕ ਬਣਦਾ ਹੈ ।ਪੰਜਾਬ ਦੇ ਪਾਣੀ ਨੂੰ ਬਾਹਰਲੇ ਸੂਬਿਆਂ ਨੂੰ ਦੇਣ ਦੀ ਬਜਾਇ ਪੰਜਾਬ ਦੇ ਪਿੰਡਾਂ ਤੱਕ ਪਹੁਚਾਉਣ ਲਈ ਸਿੱਖ ਕੌਮ ਵੱਲੋਂ ਹੁੰਮ ਹੁੱਮਾ ਕੇ ਪੂਰੀ ਦੁਨੀਆ ਵਿੱਚ ਵੋਟਾਂ ਪਾਈਆਂ ਗਈਆਂ ।20 ਤੋਂ ਵੱਧ ਦੇਸ਼ਾਂ ਵਿੱਚ ਵਸਦੇ ਸਿੱਖਾਂ ਨੇ ਨੇੜਲੇ ਗੁਰਦਵਾਰਾ ਸਾਹਿਬਾਨਾਂ ਵਿੱਚ ਜਾ ਕੇ ਪੰਜਾਬ ਦਾ ਪਾਣੀ ਬਚਾਉਣ ਲਈ 5 ਮਾਰਚ ਨੂੰ ਵੋਟਾਂ ਪਾਈਆਂ।
ਪੰਜਾਬ ਵਿੱਚ “ਆਲ।ਇੰਡੀਆ ਸਿੱਖ ਫੈਡਰੇਸ਼ਨ “ਦੇ ਮੁੱਖ ਸੇਵਾਦਾਰ ਕਰਨੈਲ ਸਿੰਘ ਪੀਰ ਮੁਹੰਮਦ ਦੇ ਸਹਿਯੋਗ ਨਾਲ ਸ਼੍ਰੀ ਅਕਾਲ ਤਖ਼ਤ ਸਾਹਿਬ ,ਤੱਖਤ ਸ਼੍ਰੀ ਕੇਸਗੜ੍ਹ ਸਾਹਿਬ ਅਤੇ ਤੱਖਤ ਸ਼੍ਰੀ ਦਮਦਮਾ ਸਾਹਿਬ ਪਹੁੰਚ ਕੇ ਸਿੱਖਾਂ ਨੇ 1 ਲੱਖ ਅਤੇ 67 ਹਜ਼ਾਰ ਵੋਟਾਂ ਪਾਈਆਂ ।ਇਸਦੇ ਨਾਲ ਹੀ ਸਿਖਸ ਫ਼ਾਰ ਜਸਟਿਸ ਦੇ ਸਹਿਯੋਗ ਨਾਲ ਬਾਹਰਲੇ ਦੇਸ਼ਾਂ ਵਿੱਚ ਰਹਿੰਦੇ ਸਿੱਖਾਂ ਨੇ 35 ਹਜ਼ਾਰ ਤੋਂ ਵੱਧ ਵੋਟਾਂ ਪਾਈਆਂ ।ਜਿਨ੍ਹਾਂ ਵਿੱਚ ਅਮਰੀਕਾ ,ਕਨੇਡਾ ,ਇੰਗਲੈਂਡ ,ਇਟਲੀ ,ਸਪੇਨ ,ਬੈਲਜੀਅਮ ,ਪੁਰਤਗਾਲ ,ਹਾਲੈਂਡ ,ਜਰਮਨੀ ,ਕੁਵੈਤ ,ਸਵੀਡਨ ,ਗ੍ਰੀਸ ,ਦੁਬਈ ,ਨਿਊਜੀਲੈਂਡ ,ਆਸਟਰੀਆ ,ਫਰਾਂਸ ,ਨੌਰਵੇ ,ਸਵੀਟੀਜਰਲੈਂਡ ,ਪੋਲੈਂਡ ,ਆਸਟ੍ਰੇਲੀਆ ,ਡੈਨਮਾਰਕ ,ਅਤੇ ਹੋਰ ਕਈ ਦੇਸ਼ਾਂ ਦੇ ਨਾਮ ਸ਼ਾਮਿਲ ਹਨ।ਸਿਖਸ ਫ਼ਾਰ ਜਸਟਿਸ ਦੇ ਕੋਆਰਡੀਨੇਟਰ ਅਵਤਾਰ ਸਿੰਘ ਪੰਨੂ ਨੇ ਕਿਹਾ ਕਿ ਸਿਖਸ ਫ਼ਾਰ ਜਸਟਿਸ ਪੰਜਾਬ ਦੇ ਪਾਣੀਆਂ ਨੂੰ ਬਚਾਉਣ ਲਈ ਅੰਤਰ ਰਾਸ਼ਟਰੀ ਅਦਾਲਤ ਵਿੱਚ ਪੰਜਾਬ ਦੇ ਪਾਣੀਆਂ ਦੇ ਮਸਲੇ ਨੂੰ ਲੈ ਕੇ ਜਾਵੇਗੀ ਅਤੇ ਇਸਦੀ ਪੈਰਵਾਈ ਕੀਤੀ ਜਾਵੇਗੀ।ਉਹਨਾਂ ਨੇ ਸਿੱਖ ਕੌਮ ਨੂੰ ਅਪੀਲ ਕੀਤੀ ਕਿ ਪੰਜਾਬ ਦੇ ਪਾਣੀਆਂ ਨੂੰ ਬਚਾਉਣ ਲਈ 11 ਮਾਰਚ ਤੱਕ ਵੋਟਾਂ ਜਾਰੀ ਰੱਖਣ ।ਅਵਤਾਰ ਸਿੰਘ ਪੰਨੂ ਨੇ ਦੱਸਿਆ ਕਿ ਸਿਖਸ ਫ਼ਾਰ ਜਸਿਟਸ ਵੱਲੋਂ ਤਿਆਰ ਕੀਤੀ ਗਈ ਮੋਬਾਈਲ ਅੱਪਲੀਕੇਸ਼ਨ ਤੋਂ ਵੀ ਆਪਣੀਆਂ ਵੋਟਾਂ ਪਾਈਆਂ ਜਾ ਸਕਦੀਆਂ ਹਨ।ਇਸ ਅੱਪਲੀਕੇਸ਼ਨ ਨੂੰ ਡਾਊਨਲੋਡ ਕਰਣ ਲਈ ਤੁਸੀਂ ਆਪਣੇ ਮੋਬਾਈਲ ਤੇ PWR 2017 ਨਾਮ ਦੀ ਐੱਪ ਡਾਊਨਲੋਡ ਕਰ ਸਕਦੇ ਹੋ।

Load More Related Articles
Load More By Nabaz-e-Punjab
Load More In General News

Check Also

ਪਿੰਡਾਂ ਲਈ ਵੱਖਰੇ ਬਾਇਲਾਜ ਬਣਾਉਣ ਦੀ ਮੰਗ ਉੱਠੀ, ਅਕਾਲੀ ਦਲ ਨੇ ਚੁੱਕਿਆਂ ਮੁੱਦਾ

ਪਿੰਡਾਂ ਲਈ ਵੱਖਰੇ ਬਾਇਲਾਜ ਬਣਾਉਣ ਦੀ ਮੰਗ ਉੱਠੀ, ਅਕਾਲੀ ਦਲ ਨੇ ਚੁੱਕਿਆਂ ਮੁੱਦਾ ਅੰਗਰੇਜ਼ਾਂ ਵੇਲੇ ਸ਼ਹਿਰੀ ਕਾ…