nabaz-e-punjab.com

ਸੂਲ ਸੁਰਾਹੀ ਸਾਹਿਤ ਕੇਂਦਰ ਦੀ ਸਿਲਵਰ ਜੁਬਲੀ ਤੇ ਕਵੀ ਦਰਬਾਰ

ਮਲਕੀਤ ਸਿੰਘ ਸੈਣੀ
ਨਬਜ਼-ਏ-ਪੰਜਾਬ ਬਿਊਰੋ, ਖਰੜ, 17 ਜੁਲਾਈ:
ਸੂਲ ਸੁਰਾਹੀ ਸਾਹਿਤ ਕੇਂਦਰ ਖਰੜ ਵੱਲੋਂ ਆਪਣੇ ਸਿਲਵਰ ਜੁਬਲੀ ਸਮਾਗਮਾਂ ਦੀ ਲੜੀ ਨੂੰ ਅੱਗੇ ਤੋਰਦਿਆਂ ਦੂਜਾ ਸਮਾਗਮ ‘ਸਾਵਣ ਕਵੀ ਦਰਬਾਰ ਅਤੇ ਸਨਮਾਨ ਸਮਾਰੋਹ’ ਸੀਨੀਅਰ ਸਿਟੀਜ਼ਨ ਕੌਂਸਲ ਸੰਨੀ ਇਨਕਲੇਵ, ਖਰੜ ਦੇ ਸਹਿਯੋਗ ਨਾਲ ਆਯੋਜਿਤ ਕੀਤਾ ਗਿਆ। ਸਮਾਗਮ ਦੀ ਪ੍ਰਧਾਨਗੀ ਇੱਕ ਪੰਜਾਬੀ ਅਖਬਾਰ ਦੇ ਸੰਪਾਦਕ ਸ਼ ਸ਼ਿੰਗਾਰਾ ਸਿੰਘ ਭੁੱਲਰ ਨੇ ਕੀਤੀ। ਨਿਰਮਲ ਸਿੰਘ ਅਟਵਾਲ ਪ੍ਰਧਾਨ ਸੀਨੀਅਰ ਸਿਟੀਜ਼ਨ ਕੌਂਸਲ ਸੰਨੀ ਇੰਨਕਲੇਵ ਅਤੇ ਪਰਸਰਾਮ ਸਿੰਘ ਬੱਧਣ ਪ੍ਰਧਾਨ ਸੂਲ ਸੁਰਾਹੀ ਸਾਹਿਤ ਕੇੱਦਰ ਵੀ ਪ੍ਰਧਾਨਗੀ ਮੰਡਲ ਵਿੱਚ ਸੁਸ਼ੋਭਿਤ ਹੋਏ।
ਸ੍ਰੀ ਸੇਵੀ ਰਾਇਤ ਪ੍ਰਧਾਨ ਸਾਹਿਤ ਵਿਗਿਆਨ ਕੇਂਦਰ ਵੱਲੋਂ ਸਵਾਗਤੀ ਸ਼ਬਦ ਕਹਿਣ ਉਪਰੰਤ ਸਭ ਤੋਂ ਪਹਿਲਾਂ ਸਨਮਾਨ ਰਸਮ ਹੋਈ। ਜਿਸ ਵਿੱਚ ਬੀ.ਐਸ. ਰਤਨ, ਆਈਆਰਐਸ (ਸੇਵਾ ਮੁਕਤ) ਪ੍ਰਸਿੱਧ ਪੰਜਾਬੀ ਸ਼ਾਇਰ ਤੇ ਲੇਖਕ, ਡਾ. ਚਰਨਜੀਤ ਕੌਰ ਪ੍ਰਸਿੱਧ ਕਹਾਣੀਕਾਰ ਤੇ ਆਲੋਚਕ, ਜਸਵੀਰ ਸਿੰਘ ਸਾਹਨੀ, ਪ੍ਰਸਿੱਧ ਪੰਜਾਬੀ ਨਾਵਲਕਾਰ ਅਤੇ ਬੀਬਾ ਗੁਰਲੀਨ ਕੌਰ, ਅੰਤਰਰਾਸ਼ਟਰੀ ਐੱਕਰ ਤੇ ਸਾਹਿਤ, ਸਭਿਆਚਾਰ ਪ੍ਰਮੋਟਰ ਨੂੰ ਸ਼ਾਲਾਂ ਤੇ ਸਨਮਾਨ ਚਿਨ੍ਹਾਂ ਦੇ ਨਾਲ ਸਨਮਾਨਿਤ ਕੀਤਾ ਗਿਆ। ਇਸ ਉਪਰੰਤ ਕਵੀ ਦਰਬਾਰ ਸ਼ੁਰੂ ਹੋਇਆ ਜਿਸ ਦਾ ਆਗਾਜ਼ ਪ੍ਰਸਿੱਧ ਗਜ਼ਲਗੋ ਤੇ ਗੀਤਕਾਰ ਅਜਮੇਰ ਸਾਗਰ ਨੇ ਸਾਵਣ ਮਹੀਨੇ ਨਾਲ ਸਬੰਧਿਤ ਗੀਤ ਨਾਲ ਕੀਤਾ। ਇਸ ਦੌਰਾਨ ਆਰ.ਕੇ. ਭਗਤ, ਦੀਪਕ ਚਰਨਾਰਥਲ, ਥੰਮਣ ਸਿੰਘ ਸੈਣੀ, ਧਿਆਨ ਸਿੰਘ ਕਾਹਲੋਂ, ਜਗਤਾਰ ਸਿੰਘ ਜੋਗ ਵੱਲੋਂ ਗੀਤ ਅਤੇ ਕਵਿਤਾਵਾਂ ਪੇਸ਼ ਕੀਤੇ ਗਏ।
ਇਸ ਮੌਕੇ ਅਹੀਰ ਹੁਸ਼ਿਆਰਪੁਰੀ, ਮਨਜੀਤ ਕੌਰ ਮੁਹਾਲੀ, ਰਮਨ ਸੰਧੂ, ਬੀ.ਐਸ. ਰਤਨ, ਭੁਪਿੰਦਰ ਬੇਕਸ, ਗੁਰਲੀਨ ਕੌਰ, ਪ੍ਰਿੰਸੀਲ ਬਹਾਦਰ ਸਿੰਘ ਗੋਸਲ, ਤੇਜਾ ਸਿੰਘ ਥੂਹਾ, ਬਲਵਿੰਦਰ ਵਾਲੀਆ, ਸੁਰਿੰਦਰ ਕੌਰ ਭੋਗਲ, ਹਰਿੰਦਰ ਸਿੰਘ ਸੋਹਲ, ਜਗਜੀਤ ਸਿੰਘ ਨੂਰ, ਦਵਿੰਦਰ ਕੌਰ, ਕਰਮਜੀਤ ਸਿੰਘ ਬੱਗਾ, ਵੇਦ ਪ੍ਰਕਾਸ਼ ਸ਼ਰਮਾ, ਹਿੱਤ ਅਭਿਲਾਸੀ, ਬਾਬੂ ਸਿੰਘ ਚੌਹਾਨ, ਬਲਵੀਰ ਸਿੰਘ ਬੱਗਾ, ਪਾਲ ਸਿੰਘ ਪਾਲ, ਬੀ.ਆਰ. ਰੰਗਾੜਾ ਆਦਿ ਕਵੀਆਂ ਅਤੇ ਸਾਹਿਤਕਾਰਾਂ ਨੇ ਆਪੋ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ ਸੁੱਚਾ ਅਮਲੀ ਐੱਡ ਪਾਰਟੀ ਵਲੋੱ ਭੰਡਾਂ ਦੀ ਆਈਟਮ ਪੇਸ਼ ਕਰਕੇ ਸਰੋਤਿਆਂ ਨੂੰ ਖੂਬ ਹਸਾਇਆ। ਡਾ. ਚਰਨਜੀਤ ਕੌਰ ਅਤੇ ਜਸਵੀਰ ਸਿੰਘ ਸਾਹਨੀ ਅਤੇ ਗੁਰਲੀਨ ਕੌਰ ਨੇ ਆਪਣੇ ਵਿਚਾਰ ਪੇਸ਼ ਕੀਤੇ।
ਪ੍ਰਧਾਨਗੀ ਭਾਸ਼ਣ ਵਿੱਚ ਸ਼ੰਗਾਰਾ ਸਿੰਘ ਭੁੱਲਰ ਨੇ ਪੰਜਾਬ ਵਾਸੀਆਂ ਨੂੰ ਆਪਣੇ ਬੱਚਿਆਂ ਦੀ ਪੜ੍ਹਾਈ ਵੱਲ ਧਿਆਨ ਦੇਣ ਲਈ ਕਿਹਾ ਤਾਂ ਜੋ ਪੰਜਾਬ ਵਿਚੋੱ ਜਿਆਦਾ ਤੋੱ ਜਿਆਦਾ ਆਈਏਐਸ ਅਫ਼ਸਰ ਬਣਨ ਅਤੇ ਆਪਣੇ ਬੱਚਿਆਂ ਨੂੰ ਨਸ਼ਿਆਂ ਤੋੱ ਦੂਰ ਰਹਿਣ ਦੀ ਸਲਾਹ ਦਿੱਤੀ। ਨਿਰਮਲ ਸਿੰਘ ਅਟਵਾਲ ਪ੍ਰਧਾਨ ਸੀਨੀਅਰ ਸਿਟੀਜ਼ਨ ਕੌਂਸਲ ਨੇ ਆਏ ਹੋਏ ਕਵੀਆਂ, ਸਾਹਿਤਕਾਰਾਂ ਅਤੇ ਸਰੋਤਿਆਂ ਦਾ ਧੰਨਵਾਦ ਕੀਤਾ। ਮੰਚ ਸੰਚਾਲਨ ਸੇਵੀ ਰਿਆਤ ਨੇ ਬਾਖ਼ੂਬੀ ਨਿਭਾਇਆ।

Load More Related Articles
Load More By Nabaz-e-Punjab
Load More In General News

Check Also

ਪੰਜਾਬ ਦੀਆਂ ਮੰਡੀ ਬੋਰਡ ਦੀ ਆਮਦਨ ਵਧਾਉਣ ਤੇ ਹੋਰ ਕਾਰਜਾਂ ਦੀ ਸਮੀਖਿਆ, ਜ਼ਰੂਰੀ ਹਦਾਇਤਾਂ ਜਾਰੀ

ਪੰਜਾਬ ਦੀਆਂ ਮੰਡੀ ਬੋਰਡ ਦੀ ਆਮਦਨ ਵਧਾਉਣ ਤੇ ਹੋਰ ਕਾਰਜਾਂ ਦੀ ਸਮੀਖਿਆ, ਜ਼ਰੂਰੀ ਹਦਾਇਤਾਂ ਜਾਰੀ ਮੀਟਿੰਗ ਵਿੱਚ…