ਸਿੰਮੀ ਮਰਵਾਹਾ 18ਵਾਂ ਨੌਜਵਾਨ ਪੱਤਰਕਾਰ ਸਨਮਾਨ ਸਮਾਗਮ ਮੌਕੇ ਪੱਤਰਕਾਰਾਂ ਦਾ ਸਨਮਾਨ

ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 3 ਅਪਰੈਲ:
ਸਿੰਮੀ ਮਰਵਾਹਾ ਯਾਦਗਾਰੀ ਟਰੱਸਟ ਵੱਲੋਂ 18ਵਾਂ ਨੌਜਵਾਨ ਪੱਤਰਕਾਰ ਸਨਮਾਨ ਦਿਵਸ ਸਮਾਗਮ ਕਰਵਾਇਆ ਗਿਆ। ਜਿਸ ਦੌਰਾਨ ਪ੍ਰਿੰਟ, ਇਲੈਕਟ੍ਰਾਨਿਕ ਅਤੇ ਵੈਬ ਮੀਡੀਆ ਦੇ ਪੱਤਰਕਾਰਾਂ ਨੂੰ ਉਨ੍ਹਾਂ ਦੇ ਪ੍ਰਭਾਵਸ਼ਾਲੀ ਕੰਮਾਂ ਅਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਮਾਸ ਕੌਮ ਪੱਤਰਾਚਾਰ ਦੇ ਟਾਪਰ ਵਿਦਿਆਰਥੀ ਨੂੰ ਸ਼ੁੱਧ ਚਾਂਦੀ ਦਾ ਸਿੰਮੀ ਮਰਵਾਹਾ ਯਾਦਗਾਰੀ ਸਨਮਾਨ ਦਿੱਤਾ ਗਿਆ।
ਟਰੱਸਟ ਦੇ ਮੈਂਬਰ ਬਲਜੀਤ ਮਰਵਾਹਾ ਨੇ ਦੱਸਿਆ ਕਿ ਟਰੱਸਟ ਵੱਲੋਂ ਹਰ ਸਾਲ 3 ਅਪਰੈਲ ਨੂੰ ਸੰਮੀ ਮਰਵਾਹਾ ਦੀ ਯਾਦ ਵਿੱਚ ਨੌਜਵਾਨ ਪੱਤਰਕਾਰ ਸਨਮਾਨ ਦਿਵਸ ਦੇ ਤੌਰ ਤੇ ਮਨਾਇਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਟਰੱਸਟ ਹੁਣ ਤੱਕ ਦੇਸ਼ ਭਰ ਦੇ 64 ਪੱਤਰਕਾਰਾਂ ਨੂੰ ਸਨਮਾਨਿਤ ਕਰ ਚੁੱਕਾ ਹੈ।
ਉਨ੍ਹਾਂ ਕਿਹਾ ਕਿ ਇਮਾਨਦਾਰੀ, ਸਾਹਸ, ਸਾਵਧਾਨੀ, ਮਿੱਤਰਤਾ, ਦਯਾ, ਭਰੋਸਾ, ਸਮਾਜਿਕ ਦਰਦ, ਜਿਗਆਸੂ ਹੋਣਾ ਪੱਤਰਕਾਰ ਦੇ ਲਈ ਜਰੂਰੀ ਹੈ। ਇਸ ਮੌਕੇ ਹਿੰਦੀ ਪ੍ਰਿੰਟ ਮੀਡੀਆ ਸ਼੍ਰੇਣੀ ਵਿੱਚ ਚੰਡੀਗੜ੍ਹ ਦੇ ਅਮਰ ਉਜਾਲਾ ਤੋਂ ਰਿਸ਼ੂ ਰਾਜ ਸਿੰਘ, ਵੈਬ ਮੀਡੀਆ ਵਿੱਚ ਦੈਨਿਕ ਸਵੇਰਾ ਦੇ ਅੰਕੁਸ਼ ਮਹਾਜਨ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਮਾਸ ਕਮਯੂਨੀਕੇਸ਼ਨ ਪੱਤਰਾਚਾਰ ਦੇ ਇਸ ਵਾਰ ਦੇ ਟਾਪਰ ਸਹਾਇਕ ਪ੍ਰੋਫੈਸਰ ਕਰਨ ਸਿੰਘ ਵਿਨਾਇਕ ਅਤੇ ਪਿਛਲੇ ਸਾਲ ਦੀ ਟਾਪਰ ਗੁਰਪ੍ਰੀਤ ਕੌਰ ਨੂੰ ਸਨਮਾਨ ਪ੍ਰਦਾਨ ਕੀਤੇ ਗਏ। ਇਸ ਮੌਕੇ ਆਈ ਟੀਵੀ ਨੈਟਵਰਕ ਦੇ ਗਰੁੱਪ ਅਡੀਟਰ ਅਜੈ ਸ਼ੁਕਲਾ, ਚੰਡੀਗੜ੍ਹ ਪ੍ਰੈਸ ਕਲੱਬ ਦੇ ਪ੍ਰਧਾਨ ਨਲਿਨ ਆਚਾਰਿਆ, ਸੀਨੀਅਰ ਪੱਤਰਕਾਰ ਪ੍ਰੇਮ ਵਿੱਜ, ਸੰਤੋਸ਼ ਗੁਪਤਾ ਅਤੇ ਖਾਦੀ ਭਵਨ ਤੋਂ ਕੇਕੇ ਸ਼ਾਰਦਾ ਵੀ ਮੌਜੂਦ ਸਨ। ਇੱਥੇ ਇਹ ਦੱਸਣਯੋਗ ਹੈ ਕਿ ਸਿੰਮੀ ਮਰਵਾਹਾ ਇਕ ਬਹੁਤ ਹੀ ਸੂਝਵਾਨ ਪੱਤਰਕਾਰ ਸੀ। ਜਿਨ੍ਹਾਂ ਦੀ ਕਾਫ਼ੀ ਸਮਾਂ ਪਹਿਲਾਂ ਚੰਡੀਗੜ੍ਹ ਵਿੱਚ ਇਕ ਪ੍ਰਾਈਵੇਟ ਸਕੂਲ ਦੀ ਇਕ ਤੇਜ਼ ਰਫ਼ਤਾਰ ਬੱਸ ਨੇ ਮਹਿਲਾ ਪੱਤਰਕਾਰ ਨੂੰ ਟੱਕਰ ਮਾਰ ਦਿੱਤੀ ਸੀ। ਜਿਸ ਕਾਰਨ ਉਸ ਦੀ ਦਰਦਨਾਕ ਮੌਤ ਹੋ ਗਈ ਸੀ। ਹਾਦਸੇ ਵੇਲੇ ਉਹ ਕਿਸੇ ਖ਼ਬਰ ਦੀ ਕਵਰੇਜ਼ ਲਈ ਜਾ ਰਹੀ ਸੀ।

Load More Related Articles
Load More By Nabaz-e-Punjab
Load More In Accident

Check Also

ਕੁੰਭੜਾ ਕਤਲ-ਕਾਂਡ: ਐੱਸਐੱਸਪੀ ਦਫ਼ਤਰ ਦੇ ਘਿਰਾਓ ਲਈ ਆਮ ਲੋਕਾਂ ਦੀ ਲਾਮਬੰਦੀ ਜ਼ੋਰਾਂ ’ਤੇ ਸ਼੍ਰੋਮਣੀ ਅਕਾਲੀ ਦਲ …