ਸਿਮਰਨ ਬਾਜਵਾ ਮੈਥੇਮੈਟਿਕਸ ਓਲੰਪੀਆਡ ਵਿੱਚ ਪੰਜਾਬ ਭਰ ’ਚੋਂ ਅੱਵਲ

ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 17 ਮਾਰਚ:
ਸਥਾਨਕ ਸ਼ਹਿਰ ਦੇ ਇੰਟਰਨੈਸ਼ਨਲ ਪਬਲਿਕ ਸਕੂਲ ਦੀ ਵਿਦਿਆਰਥਣ ਸਿਮਰਨ ਬਾਜਵਾ ਨੇ ਮੈਥੇਮੈਟਿਕਸ ਓਲੰਪੀਆਡ ਲੈਵਲ ਦੋ ਦੇ ਟੈਸਟ ਵਿਚ ਵਿਚ ਸੂਬੇ ਭਰ ਵਿਚੋਂ ਪਹਿਲਾ ਸਥਾਨ ਹਾਸਲ ਕਰਦਿਆਂ ਆਪਣੇ ਅਕੁਲ ਅਤੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿਦਿਆਰਥਣ ਸਿਮਰਨ ਬਾਜਵਾ ਨੇ ਕਿਹਾ ਕਿ ਉਸ ਨੂੰ ਮੈਥੇਮੈਟਿਕਸ ਪੜਾਉਣ ਲਈ ਮੈਡਮ ਰਮਨਜੀਤ ਬੈਂਸ ਦਾ ਵੱਡਾ ਹੇਠ ਹੈ ਉਥੇ ਸਕੂਲ ਦੇ ਡਾਇਰੈਕਟਰ ਸ਼੍ਰੀ ਏ.ਕੇ ਕੌਸਲ ਤੇ ਪ੍ਰਿੰਸੀਪਲ ਪੀ ਸੈਂਗਰ ਦੀ ਪ੍ਰੇਰਨਾ ਵੀ ਸਰਾਹੁਣਯੋਗ ਹੈ।
ਸਿਮਰਨ ਬਾਜਵਾ ਨੇ ਕਿਹਾ ਕਿ ਉਸਦੇ ਪਿਤਾ ਸਤਵਿੰਦਰ ਸਿੰਘ ਇਟਲੀ ਕੰਮ ਕਰਦੇ ਹਨ ਤੇ ਮਾਤਾ ਕੁਲਜੀਤ ਕੌਰ ਘਰੇਲੂ ਕੰਮਕਾਰ ਕਰਨ ਵਾਲੀ ਅੌਰਤ ਹੈ ਜਿਨ੍ਹਾਂ ਨੇ ਹਮੇਸ਼ਾਂ ਉਸ ਨੂੰ ਪੜਾਈ ਕਰਨ ਵਿਚ ਯੋਗਦਾਨ ਦਿੱਤਾ ਹੈ। ਇਸ ਮੌਕੇ ਸਿਮਰਨ ਬਾਜਵਾ ਦੀ ਮਾਤਾ ਕੁਲਜੀਤ ਕੌਰ ਅਤੇ ਮੈਡਮ ਰਮਨਜੀਤ ਬੈਂਸ ਨੇ ਮੂੰਹ ਮਿੱਠਾ ਕਰਵਾਕੇ ਖੁਸ਼ੀ ਮਨਾਈ। ਉਸਨੇ ਕਿਹਾ ਕਿ ਉਹ ਅੱਗੇ ਪੜਾਈ ਕਰਕੇ ਸਾਇੰਟਿਸਟ ਬਣਨ ਦਾ ਚਾਹਵਾਨ ਹੈ ਤਾਂ ਜੋ ਉਹ ਜਿੰਦਗੀ ਵਿਚ ਸਫਲ ਹੋ ਸਕੇ। ਉਸ ਨੇ ਆਪਣਾ ਪ੍ਰੇਰਨਾ ਸਰੋਤ ਪ੍ਰਸ਼ਿੱਧ ਸਾਇੰਟਿਸਟ ਸਾਬਕਾ ਰਾਸ਼ਟਰਪਤੀ ਡਾ.ਅਬਦੁਲ ਕਲਾਮ ਹਨ ਜਿਨ੍ਹਾਂ ਨੇ ਸਾਇੰਟਿਸਟ ਹੁੰਦਿਆਂ ਦੇਸ਼ ਦੀ ਤਰੱਕੀ ਵਿੱਚ ਵੱਡਾ ਯੋਗਦਾਨ ਦਿੱਤਾ ਹੈ।

Load More Related Articles
Load More By Nabaz-e-Punjab
Load More In General News

Check Also

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਨੇ ‘ਮਹਿਲਾ ਦਿਵਸ’ ਨੂੰ ਸਮਰਪਿਤ ਕਾਨੂੰਨੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਨੇ ‘ਮਹਿਲਾ ਦਿਵਸ’ ਨੂੰ ਸਮਰਪਿਤ ਕਾਨੂੰਨੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ …